ਮੰਤਰੀ ਅਨਿਲ ਜੋਸ਼ੀ ਨੇ ਸਿਟੀਜਨ ਵੈਲਫੇਅਰ ਸੁਸਾਇਟੀ ਨੂੰ ਪ੍ਰਦਾਨ ਕੀਤਾ 2 ਲੱਖ 50 ਹਜਾਰ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਚੈਕ |

0
1610

ਅੰਮ੍ਰਿਤਸਰ 28 ਅੱਗਸਤ  (ਧਰਮਵੀਰ ਗਿੱਲ ਲਾਲੀ)ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਸਿਟੀਜਨ ਵੈਲਫੇਅਰ ਸੁਸਾਇਟੀ, ਜਵਾਹਰ ਨਗਰ, ਬਟਾਲਾ ਰੋਡ, ਅੰਮ੍ਰਿਤਸਰ ਨੂੰ ਆਪਣੀ ਗ੍ਰਾਂਟ ਵਿਚੋਂ 2 ਲੱਖ 50 ਹਜਾਰ ਰੁਪਏ ਦੀ ਰਾਸ਼ੀ ਦਾ ਚੈਕ ਪ੍ਰਧਾਨ ਕੀਤਾ | ਇਸ ਮੌਕੇ ਸ਼੍ਰੀ ਜੋਸ਼ੀ ਨੇ ਦਸਿਆ ਕਿ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਅਤੇ ਭਲਾਈ ਦੇ ਕੰਮ ਪ੍ਰਸ਼ੰਸਾ ਯੋਗ ਹਨ | ਸੁਸਾਇਟੀ ਵੱਲੋਂ ਜਰੂਰਤ ਮੰਦ ਬਚਿਆਂ ਨੂੰ ਫ੍ਰੀ ਕਿਤਾਬਾਂ ਅਤੇ ਸਕੂਲ ਦੀਆਂ ਵਰਦੀਆਂ ਦਿਤੀਆਂ ਜਾਂਦੀਆਂ ਹਨ ਅਤੇ ਇਸ ਦੇ ਨਾਲ ਹੀ ਮੈਡੀਕਲ ਕੈਪ ਲਗਾ ਕੇ ਮਰੀਜਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ | ਸੁਸਾਇਟੀ ਦੇ ਮੈਂਬਰਾਂ ਵਲੋਂ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਜੋ ਸਮਾਜ ਸੇਵਾ ਲਈ
ਆਪਣਾ ਯੋਗਦਾਨ ਪਾਇਆ ਜਾਂਦਾ ਹੈ ਉਹ ਬਹੁਤ ਵੱਡੀ ਗੱਲ ਹੈ ਅਤੇ ਸੁਸਾਇਟੀ ਦੇ ਮੈਂਬਰਾਂ ਦੀ ਸਾਮਾਜ ਅਤੇ ਲੋਕਾਂ ਦੀ ਸੇਵਾ ਲਈ ਸਮਰਪਿਤ ਭਾਵਨਾ ਦਰਸ਼ਾਉਂਦਾ ਹੈ | ਉਹਨਾਂ ਨੇ ਕਿਹਾ ਕਿ ਇਹਨਾਂ ਐਨ. ਜੀ. ਓ. ਲਈ ਉਹ ਆਪਣੇ ਵੱਲੋਂ ਜੋ ਵੀ ਵੱਧ ਤੋਂ ਵੱਧ ਸਹਿਯੋਗ ਕਰ ਸਕਣ ਉਹ ਹਮੇਸ਼ਾਂ ਕਰਦੇ ਹਨ ਅਤੇ ਉਹਨਾਂ ਦੀ ਹਮੇਸ਼ਾਂ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਹੋ ਜਿਹੇ ਲੋਕ ਅਤੇ ਸਮਾਜ ਭਲਾਈ ਦੇ ਕੰਮ ਕਰਨ ਵਾਲੇ ਐਨ. ਜੀ. ਓ. ਨੂੰ ਜਿਥੇ ਵੀ ਕਿਸੇ ਸਹਿਯੋਗ ਦੀ ਜਰੂਰਤ ਹੋਵੇ ਉਹ ਹਰ ਪੱਖ ਤੋਂ ਆਪਣਾ ਪੂਰਾ ਯੋਗਦਾਨ ਦੇਣ |
ਸ਼੍ਰੀ ਜੋਸ਼ੀ ਵੱਲੋਂ ਇਸ ਐਨ. ਜੀ. ਓ. ਨੂੰ ਦਿੱਤੇ ਗਏ ਇਸ ਸਹਿਯੋਗ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |
ਇਸ ਮੌਕੇ ਤੇ ਚੇਅਰਮੇਨ ਸ਼ਕਤੀ ਚੰਦਨ, ਪ੍ਰਧਾਨ ਰਵੀ ਸ਼ਰਮਾ, ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਦੇ ਪੀ. ਏ. ਸ਼੍ਰੀ ਰਾਕੇਸ਼ ਸ਼ਰਮਾ ਮਿੰਟੂ, ਜਨਰਲ ਸਕੱਤਰ ਡਾ. ਕੁਲਵਿੰਦਰ, ਸਕੱਤਰ ਸਪਨਾ ਸ਼ਰਮਾ, ਲਾਡੀ ਸ਼ਰਮਾ, ਵਿਜੇ ਸ਼ਰਮਾ, ਇਵਾਨ ਕਪੂਰ ਆਦਿ ਹਾਜਰ ਸਨ |