ਰਾਈਸ ਮਿਲ ਅਤੇ ਸ਼ੈਲਰ ਮਾਲਕਾ ਵਲੋਂ ਸਾਲ 2015-16 ਚਾਵਲਾ ਦੀ ਫਸਲ ਦੀ ਅਦਾਇਗੀ ਸਹੀ ਢੰਗ ਨਾਲ ਨਾ ਹੋਣ ਦੇ ਸਬੰਧ ਵਿੱਚ ਐਫ ਸੀ ਆਈ ਗੋਦਾਮਾ ਦੇ ਗੇਟ ਅੱਗੇ ਬੈਠ ਕੇ ਐਫ ਸੀ ਆਈ ਦੇ ਖਿਲਾਫ ਨਾਅਰੇਬਾਜੀ ਕੀਤੀ ਤੇ ਧਰਨਾ ਦਿੱਤਾ

0
1435

 

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਰਾਜਪੁਰਾ ਵਿੱਚ 45 ਦੇ ਕਰੀਬ ਰਾਈਸ ਮਿਲਾ ਹਨ ਜਿਹਨਾਂ ਵਿਚੋਂ ਲਗਭਗ 5700 ਦੇ ਕਰੀਬ ਗਡੀਆਂ ਟਰਾਂਸਪੋਰਟੇਸ਼ਨ ਰਾਹੀ ਮਾਲ ਦੀ ਢੋਆ ਢੁਆਈ ਦੇ ਕੰਮ ਆਉਂਦੀਆਂ ਹਨ ਤੇ ਰੋਜਾਨਾ 70 ਦੇ ਕਰੀਬ ਗਡੀਆਂ ਚਾਵਲਾ ਦੀ ਢੁਲਾਈ ਲਈ ਲਗਾਈਆਂ ਜਾਂਦੀਆਂ ਹਨ ਪਰ ਅੱਜ ਕਲ ਸਿਰਫ 20 ਗਡੀਆਂ ਹੀ ਰੋਜਾਨਾ ਲਾਈਆ ਜਾ ਰਹੀਆਂ ਹਨ ਇਹ ਦੋਸ਼ ਸੈਲ਼ਰ ਮਾਲਕਾ ਵਲੋ ਲਾਇਆ ਜਾ ਰਿਹਾ ਹੈ ਕਿ ਕਵਾਲਟੀ ਮਨੇਜਰ ਪਵਨ ਸ਼ਰਮਾ ਅਤੇ ਟੈਕਨੀਕਲ ਸਟਾਫ ਦੇ ਕਾਮਿਆਂ ਦੀ ਕਮੀ ਅਤੇ ਆਪਸੀ ਖਿਚ ਤਾਣ ਕਾਰਨ ਕੰਮ ਬਿਲਕੁਲ ਬੰਦ ਪਿਆ ਹੈ ਅਤੇ ਇਹਨਾਂ ਦੇ ਆਪਸੀ ਝਗੜੇ ਕਾਰਨ ਰਾਈਸ ਮਿਲ ਅਤੇ ਸ਼ੈਲਰ ਮਾਲਕਾ ਨੂੰ ਨੁਕਸਾਨ ਹੋ ਰਿਹਾ ਹੈ। ਚਾਈਟਨ ਦੀ ਟੀਮ ਦੌਰਾਨ ਗਲਬਾਤ ਦੌਰਾਨ ਸ਼ੈਲਰ ਮਾਲਕਾ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਮਾਮਲੇ ਦੀ ਪੂਰੀ ਜਾਂਚ ਕਰ ਮਨੇਜਰ ਅਤੇ ਸਟਾਫ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਹੋਣ ਵਾਲੇ ਦਿਨਾਂ ਵਿੱਚ ਸ਼ੈਲਰ ਮਾਲਕ ਸੜਕਾ ਤੇ ਉਤਰਨ ਲਈ ਤਿਆਰ ਹੋ ਜਾਣਗੇ।