ਰਾਜਪੁਰਾ ਤੋਂ ਅਗਵਾ ਹੋਇਆ 7 ਸਾਲਾ ਬੱਚਾ 7 ਘੰਟੇ ‘ਚ ਪੁਲਿਸ ਵਲੋਂ ਬਰਾਮਦ ਚਾਰ ਅਗਵਾਕਾਰ ਕਾਰ ਸਮੇਤ ਪੁਲਿਸ ਨੇ ਕੀਤੇ ਕਾਬੂ ਮਾਪਿਆਂ ਨੇ ਲਾਏ ਰਾਜਪੁਰਾ ਪੁਲਿਸ ਜਿੰਦਾਬਾਦ ਦੇ ਨਾਅਰ

0
1351

ਰਾਜਪੁਰਾ 13 ਅਕਤੂਬਰ (ਧਰਮਵੀਰ ਨਾਗਪਾਲ) ਅੱਜ ਇਥੋ ਦੀ ਆਦਰਸ਼ ਕਲੋਨੀ ਚੋਂ ਬੀਤੀ ਕੱਲ ਦੇਰ ਸ਼ਾਮ ਅਗਵਾ ਹੋਏ ਬੱਚੇ ਨੂੰ ਪੁਲਿਸ ਨੇ ਇਕ ਵਿਸੇਸ ਮੁਹਿੰਮ ਤਹਿਤ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਨਾਲ ਹੀ ਚਾਰ ਆਗਵਾਕਾਰਾਂ ਨੂੰ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ ਸਮੇਤ ਕਾਬੂ ਕੀਤਾ ਹੈ ਜਦਕਿ ਗਿਰੋਹ ਦਾ ਇਕ ਹੋਰ ਮੈਂਬਰ ਪੁਲਿਸ ਦੀ ਪਕੜ ਤੋਂ ਬਾਹਰ ਦੱਸਿਆ ਜਾ ਰਿਹਾ ਹੈ ।ਐਸਐਸਪੀ ਪਟਿਆਲਾ ਗੁਰਮੀਤ ਸਿੰਘ ਚੋਹਾਨ ਨੇ ਪ੍ਰੈੱਸ ਕਾਨਫਰੰਸ ਦੋਰਾਨ ਦੱਸਿਆ ਕਿ ਰਾਜਪੁਰਾ ਦੀ ਆਦਰਸ਼ ਕਲੋਨੀ ਵਿੱਚ ਟਿਉਂਸ਼ਨ ਪੜਨ ਤੋਂ ਬਾਅਦ ਅਗਵਾ ਹੋਏ ਬੱਚੇ ਸਰਬਜੋਤ ਸਿੰਘ ਦੇ ਦਾਦਾ ਜਸਵੰਤ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੇ ਪੋਤੇ ਨੂੰ ਐਕਟਿਵਾ ‘ਤੇ ਬਿਠਾ ਕੇ ਜਿਉਂ ਹੀ ਚੱਲਣ ਲੱਗਿਆ ਤਾਂ ਅਗਵਾ ਕਾਰਾਂ ਨੇ ਉਸ ਦੇ ਪੋਤੇ ਨੂੰ ਅਗਵਾ ਕਰ ਲਿਆ ।ਪੁਲਿਸ ਕੋਲ ਸੂਚਨਾ ਮਿਲਦੇ ਹੀ ਐਸਐਸਪੀ ਗੁਰਮੀਤ ਸਿੰਘ ਚੋਹਾਨ ਦੀ ਅਗਵਾਈ ਵਿਚ ਐਸਪੀਡੀ ਪਰਮਜੀਤ ਸਿੰਘ ਗੋਰਾਇਆ ,ਡੀਐਸਪੀ ਰਾਜਿੰਦਰ ਸਿੰਘ ਸੋਹਲ ,ਡੀਐਸਪੀਡੀ ਅਰਸ਼ਦੀਪ ਸਿੰਘ ਨੇ ਮੋਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ।ਉਨ੍ਹਾਂ ਦੱਸਿਆ ਕਿ ਅਗਵਾ ਬੱਚੇ ਦੀ ਭਾਲ ਲਈ ਐਸਐਚੳ ਰਾਜਪੁਰਾ ਸਿਟੀ ਸ਼ਮਿੰਦਰ ਸਿੰਘ, ਵਿਕਰਮ ਜੀਤ ਸਿੰਘ ਬਰਾੜ ਇੰਚਾਰਜ ਸੀਆਈਏ ਪਟਿਆਲਾ ਅਤੇ ਦਵਿੰਦਰ ਅਤਰੀ ਇੰਚਾਰਜ ਸੀਆਈਏ ਰਾਜਪੁਰਾ ਦੀਆਂ ਤਿੰਨ ਟੀਮਾਂ ਤਿਆਰ ਕਰਕੇ ਅਗਵਾ ਬੱਚੇ ਅਤੇ ਦੋਸ਼ੀਆਂ ਦੀ ਭਾਲ ਸੁਰੂ ਕਰ ਦਿੱਤੀ ।ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅਗਵਾਕਾਰ ਬੱਚੇ ਨੂੰ ਲੈ ਕੇ ਹਰਿਆਣਾ ਵੱਲ ਨਿਕਲਣ ਦੀ ਤਾਕ ਵਿੱਚ ਹਨ ਜਿਸ ‘ਤੇ ਸਿਟੀ ਥਾਣਾ ਦੇ ਇੰਚਾਰਜ ਸ਼ਮਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਅੰਡਰ ਬ੍ਰਿਜ ਨਾਕਾਬੰਦੀ ਕਰ ਦਿੱਤੀ ਅਤੇ ਇਕ ਸਵਿਫਟ ਕਾਰ ਨੂੰ ਰੋਕਿਆਂ ਤਾਂ ਅਗਵਾਕਾਰ ਸੁਰਿੰਦਰ ਸਿੰਘ ਉਰਫ ਛਿੰਦਾ ਵਾਸੀ ਸੰਭੂ ਕਲਾਂ ਹਾਲ ਵਾਸੀ ਸੁੰਦਰ ਨਗਰ ਰਾਜਪੁਰਾ,ਸੁਖਵਿੰਦਰ ਸਿੰਘ ਉਰਫ ਸੁਖੀ ਵਾਸੀ ਫਰੀਦਪੁਰ ਜੱਟਾਂ,ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਫਰੀਦਪੁਰ ਜੱਟਾਂ ਅਤੇ ਰਵੀ ਕੁਮਾਰ ਵਾਸੀ ਪਿੰਡ ਮੀਆਂਪੁਰ ਜਿਲ ਫਤਿਹਗੜ ਸਾਹਿਬ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਅਗਵਾ ਕੀਤਾ ਬੱਚਾ ਸਰਬਜੋਤ ਸਿੰਘ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ।ਉਨ੍ਹਾਂ ਦੱਸਿਆ ਕਿ ਇਹ ਕਾਫੀ ਸੈਸਟਿਵ ਆਪਰੇਸ਼ਨ ਸੀ ਜਿਸ ਦੀ ਅਗਵਾਈ ਖੁਦ ਐਸਐਸਪੀ ਗੁਰਮੀਤ ਸਿੰਘ ਚੋਹਾਨ ਕਰ ਰਹੇ ਸਨ ਕਿਉਂਕਿ ਬੱਚੇ ਨੂੰ ਅਗਵਾਕਾਰਾਂ ਦੇ ਚੁੰਗਲ ਚੋਂ ਸਹੀ ਸਲਾਮਤ ਛੁਡਾਉਣਾ ਬਹੁਤ ਹੀ ਜਰੂਰੀ ਸੀ ।ਉਨ੍ਹਾਂ ਦੱਸਿਆ ਕਿ ਤਫਤੀਸ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੁਰਿੰਦਰ ਸਿੰਘ ਜੋ ਕਿ ਬੱਚੇ ਦੇ ਅਗਵਾ ਕਾਂਡ ਦਾ ਮੁਖ ਮਾਸਟਰ ਮਾਇੰਡ ਹੈ ਅਤੇ ਜਸਵੰਤ ਸਿੰਘ ਦਾ ਕਰੀਬੀ ਰਿਸਤੇਦਾਰ ਹੈ ਜਿਸ ਨੇ ਆਪਣੇ ਹੋਰ ਸਾਥਿਆਂ ਨਾਲ ਮਿਲ ਕੇ ਫਿਰੋਤੀ ਲੈਣ ਦੀ ਨੀਅਤ ਨਾਲ ਬੱਚੇ ਨੂੰ ਅਗਵਾ ਕੀਤਾ ਸੀ ।ਉਨ੍ਹਾਂ ਦੱਸਿਆ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਕਈ ਦਿਨ ਪਹਿਲਾ ਯੋਜਨਾ ਬਣਾਈ ਗਈ ਸੀ ਅਤੇ ਕਈ ਦਿਨਾਂ ਤੋਂ ਅਗਵਾਕਾਰ ਇਕ ਦੂਜੇ ਦੇ ਸੰਪਰਕ ਵਿੱਚ ਸਨ ।ਉਨ੍ਹਾਂ ਦੱਸਿਆ ਕਿ ਮੁਖ ਆਰੋਪੀ ਸੁਰਿੰਦਰ ਸਿੰਘ ਅਗਵਾ ਹੋਏ ਬੱਚੇ ਦੇ ਪਰਿਵਾਰ ਦਾ ਕਾਫੀ ਕਰੀਬੀ ਅਤੇ ਭੇਤੀ ਸੀ ਅਤੇ ਉਸ ਨੂੰ ਬੱਚੇ ਦੇ ਟਿਉਸ਼ਨ ਜਾਣ ਅਤੇ ਆਉਣ ਦੇ ਸਮੇਂ ਬਾਰੇ ਪੂਰਾ ਪਤਾ ਸੀ ।ਉਨ੍ਹਾਂ ਦੱਸਿਆ ਕਿ ਬੱਚੇ ਨੂੰ ਅਗਵਾ ਕਰਕੇ ਉਕਤ ਆਰੋਪੀਆਂ ਨੇ 10 ਲੱਖ ਦੀ ਫਿਰੋਤੀ ਮੰਗਣੀ ਸੀ ਪਰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਆਰੋਪੀਆਂ ਨੂੰ ਕਾਬੂ ਕਰਕੇ ਭਾਰੀ ਸਫਲਤਾ ਹਾਸਲ ਕੀਤੀ ਹੈ ।ਉਨ੍ਹਾਂ ਦੱਸਿਆਂ ਕਿ ਇੰਨ੍ਹਾਂ ਦਾ ਇਕ ਹੋਰ ਸਾਥੀ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ ਜਿਸਨੂੰ ਜਲਦ ਦੀ ਕਾਬੂ ਕਰ ਲਿਆ ਜਾਵੇਗਾ ।
ਇੱਥੇ ਇਹ ਵੀ ਜਿਕਰਯੋਗ ਹੈ ਆਦਰਸ਼ ਕਲੌਨੀ ਵਿੱਖੇ ਘਟਨਾ ਵਾਲੀ ਥਾਂ ਤੇ ਉਸੇ ਸਮੇਂ ਖੁਦ ਰਾਜਪੁਰਾ ਦੇ ਡੀ ਐਸ ਪੀ ਸ੍ਰ. ਰਜਿੰਦਰ ਸਿੰਘ ਸੋਹਲ ਅਗਵਾ ਹੋਏ ਇਸ ਬਚੇ ਬਾਰੇ ਖੁਦ ਛਾਣਬੀਣ ਕਰ ਰਹੇ ਸਨ ਤੇ ਉਹ ਉਥੋ ਦੇ ਗੁਆਢੀਆਂ ਤੋਂ ਅਗਵਾਕਾਰਾਂ ਦੇ ਹੁਲੀਏ ਤੇ ਹੋਰ ਜਾਣਕਾਰੀ ਲੈਕੇ ਬੜੀ ਹੀ ਸੂਝਬੂਝ ਨਾਲ ਇਸ ਅਪ੍ਰੇਸ਼ਨ ਦੀ ਕਾਰਵਾਈ ਨੂੰ ਅੰਜਾਮ ਦੇਣ ਲਈ ਹੁਕਮ ਕਰਦੇ ਵੇਖੇ ਗਏ ਅਤੇ ਪਟਿਆਲਾ ਦੇ ਸੀ ਆਈ ਏ ਸਟਾਫ ਦੇ ਸ੍ਰੀ ਬਰਾੜ ਸਾਹਿਬ ਜਿਥੇ ਪਹੁੰਚੇ ਹੋਏ ਹੋਣ ਤਾਂ ਸਮਝੋ ਕਿ ਉਥੇ ਦੋਸ਼ੀਆਂ ਨੂੰ ਪਕੜਨ ਲਈ ਸਫਲਤਾ ਹੀ ਸਫਲਤਾ ਪ੍ਰਾਪਤ ਹੁੰਦੀ ਹੈ ਤੇ ਹੁਣ ਰਾਜਪੁਰਾ ਦੇ ਲੋਕੀ ਚੰਹੂ ਪਾਸਿੳ ਰਾਜਪੁਰਾ ਪਟਿਆਲਾ ਪੁਲਿਸ ਦੀ ਸਲਾਘਾ ਕਰਕੇ ਰਾਜਪੁਰਾ ਪੁਲਿਸ ਜਿੰਦਾਬਾਦ ਦੇ ਨਾਅਰੇ ਲਾ ਰਹੀ ਹੈ।