ਰਾਜਪੁਰਾ ਦੇ ਲੋਕਾ ਨੇ ਦਰਿਆਦਿਲੀ ਦਿਖਾ ਕੇ ਨੇਪਾਲ ਦੇ ਲੋਕਾ ਲਈ ਭੇਜੀ 20 ਲੱਖ ਰੁਪਏ ਦੀ ਰਾਹਤ ਸਮਗਰੀ

0
1333

ਰਾਜਪੁਰਾ 10 ਮਈ (ਧਰਮਵੀਰ ਨਾਗਪਾਲ) ਮਿਨੀ ਸੈਕਟਰੀਏਟ ਰਾਜਪੁਰਾ ਵਿੱਖੇ ਰਾਜਪੁਰਾ ਦੇ ਸਮੂਹ ਵਰਗ ਜੀਵੇਂ ਵਪਾਰੀ ਇੰਡਸਟਰੀਅਲ ਅਤੇ ਐਜੂਕੇਸ਼ਨ ਸੰਸ਼ਥਾਵਾਂ ਨੇ ਇੱਕਠੇ ਹੋ ਕੇ ਨੇਪਾਲ ਵਿੱਚ ਆਏ ਭੂਚਾਲ ਵਿੱਚ ਹੋਈ ਬਰਬਾਦੀ ਨੂੰ ਦੇਖਦੇ ਹੋਏ ਸਹਿਯੋਗ ਦੇਣ ਲਈ 710 ਕੰਪਲੀਟ ਤੰਬੂ ਜਿਸ ਵਿੱਚ 900 ਤਰਪਾਲਾ ਰਸੀਆਂ ਤੇ 2100 ਬਾਂਸ ਅਤੇ ਹੇਠਾ ਵਿਛਾਉਣ ਲਈ ਕਵਰ ਤੇ ਹੋਰ ਆਇਟਮਾ ਜਿਹਨਾਂ ਦੀ ਕੁਲ ਲਾਗਤ 20 ਲੱਖ ਰੁਪਏ ਹੈ ਜਿਸਨੂੰ ਐਡੀਸ਼ਨਲ ਡਿਪਟੀ ਕਮੀਸ਼ਨਰ ਪਟਿਆਲਾ ਸ੍ਰੀ ਮਹਿੰਦਰ ਪਾਲ ਅਤੇ ਰਾਜਪੁਰਾ ਦੇ ਐਸ ਡੀ ਐਮ ਸ਼੍ਰੀ ਜੇ.ਕੇ.ਜੈਨ ਦੀ ਅਗਵਾਈ ਵਿੱਚ ਇੱਕ ਵਡੇ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪ੍ਰੈਸ ਨਾਲ ਗਲਬਾਤ ਕਰਦੇ ਹੋਏ ਐਸ ਡੀ ਐਮ ਸ੍ਰੀ ਜੈਨ ਨੇ ਦਸਿਆ ਕਿ ਲੋਕਾ ਨੇ ਇਸ ਮਨੁਖਤਾ ਦੀ ਸੇਵਾ ਲਈ ਦਿਲ ਖੋਲ ਕੇ ਸਹਿਯੋਗ ਦਿਤਾ ਹੈ ਤਾਂ ਹੀ ਅਸੀ ਇਨੀ ਵੱਡੀ ਸਮਗਰੀ ਨੇਪਾਲ ਦੇ ਪੀੜਤਾ ਲਈ ਭੇਜ ਰਹੇ ਹਾਂ ਜੋ ਸਿਰਫ ਕਿਸੇ ਜਿਲੇ ਵਿੱਚ ਹੀ ਨਹੀਂ ਸਗੋ ਪੰਜਾਬ ਵਿੱਚੋ ਇਹ ਸਮਗਰੀ ਭੇਜਣ ਦਾ ਰਿਕਾਰਡ ਹੈ। ਉਹਨਾਂ ਕਿਹਾ ਕਿ 40 ਸੰਸ਼ਥਾਵਾਂ ਦੇ ਆਗੂ ਅੱਜ ਤੁਹਾਡੇ ਸਾਹਮਣੇ ਬੈਠੇ ਹਨ ਜਿਹਨਾਂ ਨੇ ਸਹਿਯੋਗ ਦਿੱਤਾ ਹੈ। ਨਿਊ ਅਨਾਜ ਮੰਡੀ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਨਿਰੰਕਾਰੀ ਅਤੇ ਜਨਰਲ ਸਕੱਤਰ ਸ਼੍ਰੀ ਹਰੀ ਚੰਦ ਫੌਜੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਨਰ ਸੇਵਾ ਨਰਾਇਣ ਸੇਵਾ ਦੇ ਬਰਾਬਰ ਹੈ ਤੇ ਨੇਪਾਲ ਦੇ ਭੁੂਚਾਲ ਪੀੜਤ ਜੋ ਬੇਘਰ ਹੋ ਗਏ ਹਨ ਨੂੰ ਇਸ ਤਰਾਂ ਦੀ ਰਾਹਤ ਸਮਗਰੀ ਦੇਣਾ ਸਾਡਾ ਪਹਿਲਾ ਫਰਜ ਹੈ। ਸ੍ਰੀ ਜੇ.ਕੇ ਜੈਨ ਐਸ ਡੀ ਐਮ ਰਾਜਪੁਰਾ ਨੇ ਕਿਹਾ ਇਸ ਭੂਚਾਲ ਪੀੜਤਾ ਦੀ ਸੇਵਾ ਲਈ ਜੇਕਰ ਕੋਈ ਇਸ ਸਮਗਰੀ ਦੇ ਨਾਲ ਜਾਣਾ ਚਾਹੁੰਦਾ ਹੈ ਤੇ ਉਸਦਾ ਵੀ ਪੂਰਾ ਪੂਰਾ ਪ੍ਰਬੰਧ ਕਰ ਦਿੱਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮੀਸ਼ਨਰ (ਜਨਰਲ) ਸ਼੍ਰੀ ਮਹਿੰਦਰ ਪਾਲ ਜੀ ਨੇ ਆਏ ਹੋਏ ਸਾਰੇ ਸੰਸ਼ਥਾਵਾਂ ਦੇ ਆਗੂਆ ਤੇ ਹੋਰਨਾ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਐਸ ਐਚ ੳ ਸ਼ਹਿਰੀ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐਸ ਐਚ ੳ ਸਦਰ ਇਸਪੈਕਟਰ ਸੁਖਪਾਲ ਸਿੰਘ ਸਮੇਤ ਲਾਇਨਸ ਅਤੇ ਜਾਇੰਟਸ ਗਰੁੱਪ ਇੰਨਟਰਂੈਸ਼ਨਲ ਦੇ ਪ੍ਰਧਾਨ ਅਤੇ ਵੱਖ ਵੱਖ ਸੰਸਥਾਵਾਂ ਦੇ ਆਗੂ ਤੇ ਨੁਮਾਇੰਦੇ ਹਾਜਰ ਸਨ।