ਰਾਜਪੁਰਾ ਪੰਜਾਬ ਭਾਰਤ ਵਿੱਚ 7.5 ਗਤੀ ਤਿਵਰਤਾ ਵਾਲੇ ਤੂਫਾਨ ਨੇ ਲੋਕਾ ਦੀਆਂ ਅੱਖਾ ਖੋਲ ਦਿਤੀਆ

0
1822

 
ਰਾਜਪੁਰਾ (ਧਰਮਵੀਰ ਨਾਗਪਾਲ) ਜਿਥੇ ਭਾਰਤ ਦੇ ਉੱਤਰ ਵੱਲ ਰਾਜਪੁਰਾ ਪੰਜਾਬ ਵਿੱਚ ਮਿਤੀ 26 ਅਕਤੂਬਰ ਬਾਅਦ ਦੁਪਹਿਰ 2.41 ਮਿੰਟ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਅਤੇ ਇਸ ਭੂਚਾਲ ਦੇ ਪੈਮਾਨੇ ਦੀ ਗਤੀ 7.5 ਮਾਪੀ ਗਈ ਹੈ ਅਤੇ ਇਸਦਾ ਬਿੰਦੂਕੇਂਦਰ ਅਫਗਾਨਿਸਤਾਨ ਦੇ ਹਿੰਦੂਕੁਸ਼ ਖੇਤਰ ਵਿੱਚ ਸੀ ਉਥੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਆਏ ਤੇਜ ਗਤੀ ਵਾਲੇ ਭੂਚਾਲ ਜਿਸ ਦੀ ਯੂ ਐਸ ਜੀਸ ਮੁਤਾਬਕ ਰਿਕਟਰ ਤੀਰਵ ਗਤੀ 7.7 ਮਾਪੀ ਗਈ ਹੈ ਨੇ ਦੋਹਾ ਦੇਸ਼ਾ ਵਿੱਚ 100 ਤੋਂ ਵੀ ਵੱਧ ਜਾਨਾ ਲੈ ਲਈਆਂ ਹਨ ਤੇ ਉਥੇ ਬਚਾਉ ਦੇ ਕੰਮ ਜਾਰੀ ਹਨ ਤੇ ਮਰਨ ਵਾਲਿਆ ਦੀ ਗਿਣਤੀ ਜਿਆਦਾ ਵੀ ਹੋ ਸਕਦੀ ਹੈ।ਰੇਡੀੳ ਬੀ ਬੀ ਸੀ ਰਾਹੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਫਗਾਨਿਸਤਾਨ ਦੀ ਇੱਕ ਸਕੂਲ ਦੀ ਇਮਾਰਤ ਵਿੱਚ ਉਸ ਵੇਲੇ ਭਗਦੜ ਮਚ ਗਈ ਜਦੋਂ ਭੂਚਾਲ ਸਮੇਂ ਕੁਝ ਵਿਦਿਆਰਥੀਆਂ ਦੀ ਮੌਤ ਵੀ ਦਸੀ ਜਾਂਦੀ ਹੈ ਤੇ ਹਾਲਾਤ ਬਹੁਤ ਹੀ ਗੰਭੀਰ ਦਸੇ ਜਾ ਰਹੇ ਹਨ ਤੇ ਅਫਗਾਨਿਸਤਾਨ ਵਿੱਚ ਜਖਮੀ ਹੋਏ ਲੋਕਾ ਦੀ ਗਿਣਤੀ 120 ਦੇ ਕਰੀਬ ਹੋਣ ਦੀ ਖਬਰ ਹੈ। ਭੁਚਾਲ ਦੇ ਝਟਕੇ ਭਾਰਤ ਦੇ ਉਤਰ ਵਿੱਚ ਦਿੱਲੀ, ਹਰਿਆਣਾ, ਪੰਜਾਬ ਅਤੇ ਜੰਮੂ ਕਸ਼ਮੀਰ ਅਤੇ ਨੇੜੇ ਤੇੜੇ ਦੇ ਸਟੇਟਾ ਵਿੱਚ ਵੀ ਮਹਿਸੂਸ ਕੀਤੇ ਗਏ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਭੂਚਾਲ ਸਮੇਂ ਮੋਬਾਈਲ ਸੇਵਾਵਾ ਵੀ ਪ੍ਰਭਾਵਿਤ ਹੋਇਆ ਹਨ। ਜਦੋ ਭਾਰਤ ਦੇ ਰਾਜਪੁਰਾ ਪੰਜਾਬ ਵਿੱਚ ਭੁਚਾਲ ਦਾ ਪਹਿਲਾ ਝਟਕਾ ਆਇਆ ਉਸ ਸਮੇਂ ਸਾਰੀ ਧਰਤੀ ਹਿਲਦੀ ਹੋਈ ਮਹਿਸੂਸ ਕੀਤੀ ਗਈ ਅਤੇ ਦੂਜੇ ਝਟਕੇ ਵਿੱਚ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸਟ ਯੁਨਿਟ ਰਾਜਪੁਰਾ ਦੇ ਚੇਅਰਮੈਨ ਸ੍ਰੀ ਬੰਸੀ ਧਵਨ ਜੋ ਕਿ ਮੇਰੇ ਆਫਿਸ ਵਿੱਚ ਬੈਠ ਕੇ ਖਬਰਾ ਦਾ ਜਿਕਰਕਰ ਰਹੇ ਸਨ ਤਾਂ ਉਹਨਾਂ ਨੇ ਮੈਨੂੰ ਝਟਪਟ ਦਫਤਰ ਦੇ ਬਾਹਰ ਜਾਣ ਲਈ ਕਿਹਾ ਜਿਥੇ ਪਹਿਲਾ ਹੀ ਮੁਹਲਾ ਨਿਵਾਸੀ ਤੇ ਹੋਰ ਬਾਹਰ ਆ ਗਏ ਸਨ ਪਰ ਇਥੇ ਇਹ ਵੀ ਮਹਿਸੂਸ ਕੀਤਾ ਗਿਆ ਕਿ ਮੌਤ ਦਾ ਕੋਈ ਸਮਾ ਨਿਸ਼ਚਿਤ ਨਹੀਂ ਹੈ ਕਿਊਂ ਨਾ ਹਰ ਸਮੇਂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਜਾਵੇ ਤਾਂ ਕਿ ਉਸ ਅਕਾਲ ਪੁਰਖ ਦੇ ਚਰਨਾ ਵਿੱਚ ਹੀ ਪ੍ਰਾਣ ਤਿਆਗਣਾ ਹੀ ਸਚਖੰਡ ਦੇ ਰਾਹ ਨੂੰ ਪ੍ਰਾਪਤ ਕਰਨ ਦੇ ਬਰਾਬਰ ਹੋਵੇਗਾ ਨਹੀਂ ਤਾਂ ਆਮ ਲੋਕਾ ਦੀ ਹੋਈ ਮੌਤ ਵਾਂਗ ਮਰਨ ਤੋਂ ਬਾਅਦ ਕੋਈ ਵੀ ਯਾਦ ਨਹੀਂ ਕਰੇਗਾ।