ਰਾਜਵੰਤ ਸਿੰਘ ਮਾਹਲਾ ਨੇ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਡਾਇਰੈਕਟਰ ਵਜੋ ਅਹੁਦਾ ਸੰਭਾਲਿਆ ਬੋਰਡ ਦੀਆਂ ਵਿਕਾਸ ਗਤੀਵਿਧੀਆਂ ਦਾ ਦਾਇਰਾ ਵਧਾਉਣ ਦਾ ਲਿਆ ਅਹਿਦ

0
1700

ਚੰਡੀਗੜ• 2 ਜੁਲਾਈ: (ਧਰਮਵੀਰ ਨਾਗਪਾਲ) ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਨਵੇ ਨਿਯੁਕਤ ਡਾਇਰੈਕਟਰ ਅਤੇ ਉਘੇ ਸਮਾਜ ਸੇਵਕ ਸ. ਰਾਜਵੰਤ ਸਿੰਘ ਮਾਹਲਾ ਨੇ ਬੋਰਡ ਦੇ ਮੈਂਬਰ ਸਕੱਤਰ ਇੰਦਰਜੀਤ ਸਿੰਘ ਦੀ ਮੌਜੂਦਗੀ ਵਿਚ ਅੱਜ ਆਪਣਾ ਅਹੁਦਾ ਸੰਭਾਲਿਆ।
ਬੋਰਡ ਦੀਆਂ ਵਿਕਾਸ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਸ. ਮਾਹਲਾ ਨੇ ਕਿਹਾ ਕਿ ਬੋਰਡ ਨੇ ਸਾਲ 2014-15 ਦੌਰਾਨ 244 ਇਕਾਈਆਂ ਸਥਾਪਤ ਕਰਵਾਇਆਂ ਅਤੇ ਬੈਂਕਾਂ ਕੋਲੋਂ 23 ਕਰੋੜ ਰੁਪਏ ਅਤੇ ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ) ਕੋਲੋਂ 574.29 ਲੱਖ ਰੁਪਏ ਦੀ ਸਬਸਿਡੀ ਦਿਵਾ ਕੇ 1340 ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ ’ਤੇ ਰੁਜਗਾਰ ਦਿਵਾਇਆ। ਮੈਂਬਰ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2015-16 ਵਿਚ ਕੇ.ਵੀ.ਆਈ.ਸੀ ਸਕੀਮ ਤਹਿਤ 770 ਇਕਾਈਆਂ ਸਥਾਪਤ ਕੀਤੀਆਂ ਜਾਣਗੀਆਂ ਜੋ ਕਿ 1850 ਲੋਕਾਂ ਨੂੰ ਰੁਜਗਾਰ ਹਾਸਲ ਕਰਵਾਉਣਗੀਆਂ। ਇਸ ਦੇ ਨਾਲ ਹੀ ਉਨ•ਾਂ ਨੂੰ ਬੈਂਕਾ ਕੋਲੋਂ 32 ਕਰੋੜ ਦੇ ਕਰਜੇ ਅਤੇ 8 ਕਰੋੜ ਰੁਪਏ ਦੀ ਸਬਸਿਡੀ ਵੀ ਦਿਵਾਈ ਜਾਵੇਗੀ। ਸ .ਮਾਹਲਾ ਨੇ ਇਸ ਮੌਕੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਬੋਰਡ ਦੀਆਂ ਵਿਕਾਸ ਗਤੀਵਿਧੀਆਂ ਦਾ ਦਾਇਰਾ ਹੋਰ ਵਧਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਬੋਰਡ ਦੇ ਉਪ ਚੇਅਰਮੈਨ ਗੀਤੇਸ਼ ਸ਼ਰਮਾ, ਸ਼੍ਰੀ ਮਹੇਸ਼ ਇੰਦਰ ਸਿੰਘ, ਸ਼੍ਰੀਮਤੀ ਰਾਜਵਿੰਦਰ ਕੌਰ ਭਾਗੀਕੇ, ਸ਼੍ਰੀ ਜੋਗਿੰਦਰਪਾਲ ਜੈਨ (ਤਿੰਨੋਂ ਵਿਧਾਇਕ), ਜ਼ਿਲ•ਾ ਯੋਜਨਾ ਬੋਰਡ ਮੋਗਾ ਦੇ ਚੇਅਰਮੈਨ ਸ. ਤੀਰਥ ਸਿੰਘ ਮਾਹਲਾ, ਬੀ.ਜੇ.ਪੀ ਦੇ ਪ੍ਰਦੇਸ਼ ਸਕੱਤਰ ਸ਼੍ਰੀ ਸੁਭਾਸ਼ ਭਟੇਜਾ, ਸ਼੍ਰੀ ਗੁਰਦੇਵ ਸਿੰਘ ਅਤੇ ਹੋਰ ਪਤਵੰਤੇ ਵੀ ਹਾਜਰ ਸਨ।