‘ਰੋਜ਼ਗਾਰ ਜਾਗਰੂਕਤਾ ਮੇਲੇ’ ਲਈ ਹੁਣ ਤੱਕ 6480 ਬਿਨੇਪਾਤਰੀਆਂ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ: ਵਰੁਣ ਰੂਜਮ

0
1713

 
ਪਟਿਆਲਾ, 8 ਅਕਤੂਬਰ (ਧਰਮਵੀਰ ਨਾਗਪਾਲ) ਪਟਿਆਲਾ ਵਿਖੇ ਜ਼ਿਲ•ਾ ਪ੍ਰਸ਼ਾਸਨ ਦੀ ਤਰਫੋਂ 16 ਅਕਤੂਬਰ ਨੂੰ ਲਗਾਇਆ ਜਾ ਰਿਹਾ ‘ਰੋਜ਼ਗਾਰ ਜਾਗਰੂਕਤਾ ਮੇਲਾ’ ਜਿਥੇ ਹਜ਼ਾਰਾਂ ਹੁਨਰਮੰਦ ਨੌਜਵਾਨਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਦੇ ਸਮਰੱਥ ਸਾਬਤ ਹੋਵੇਗਾ ਉਥੇ ਹੀ ਕਈਆਂ ਨੂੰ ਇਸ ਮੇਲੇ ਰਾਹੀਂ ਦੇਸ਼ ਦੀਆਂ ਵੱਖ-ਵੱਖ ਨਾਮੀ ਕੰਪਨੀਆਂ ’ਚ ਸਿਖਲਾਈ ਹਾਸਲ ਕਰਕੇ ਰੋਜ਼ਗਾਰ ਦੇ ਕਾਬਲ ਬਣਾਇਆ ਜਾ ਸਕੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ‘ਰੋਜ਼ਗਾਰ ਜਾਗਰੂਕਤਾ ਮੇਲੇ’ ਦੀਆਂ ਪ੍ਰਸ਼ਾਸਨਿਕ ਪੱਧਰ ’ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਮੇਂ ਕੀਤਾ। ਉਨ•ਾਂ ਦੱਸਿਆ ਕਿ ਹੁਣ ਤੱਕ ਰੋਜ਼ਗਾਰ ਲਈ ਕਰੀਬ 5200 ਬਿਨੇਪਾਤਰੀ ਅਤੇ ਸਿਖਲਾਈ ਲਈ 1280 ਬਿਨੇਪਾਤਰੀ ਆਪਣੀ ਰਜਿਸਟ੍ਰੇਸ਼ਨ ਆਨਲਾਈਨ ਦਰਜ ਕਰਵਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ 10 ਅਕਤੂਬਰ ਤੱਕ ਜਾਰੀ ਰਹੇਗੀ। ਸ਼੍ਰੀ ਰੂਜਮ ਨੇ ਦੱਸਿਆ ਕਿ ਐਸ.ਐਸ.ਟੀ ਨਗਰ ਵਿਖੇ ਸਥਿਤ ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ ਵਿਖੇ ਲੱਗਣ ਵਾਲੇ ਇਸ ਮੇਲੇ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਕਰਨਗੇ। ਉਨ•ਾਂ ਦੱਸਿਆ ਕਿ ਮੇਲੇ ਦੀ ਸਫ਼ਲਤਾ ਲਈ ਵੱਖ-ਵੱਖ ਅਧਿਕਾਰੀਆਂ ਨੂੰ ਨੋਡਲ ਅਫਸਰ ਨਿਯੁਕਤ ਕਰਨ ਤੋਂ ਇਲਾਵਾ ਕਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਸਟਾਲਾਂ ਰਾਹੀਂ ਬਿਨੇਪਾਤਰੀਆਂ ਦੀ ਰਜਿਸਟਰੇਸ਼ਨ ਹੋਣ ਤੋਂ ਬਾਅਦ ਵੱਖ-ਵੱਖ ਕੰਪਨੀਆਂ ਦੇ ਅਧਿਕਾਰੀ ਬਿਨੇਪਾਤਰੀਆਂ ਦੀ ਇੰਟਰਵਿਊ ਕਰਨਗੇ।
ਸ਼੍ਰੀ ਰੂਜਮ ਨੇ ਕਿਹਾ ਕਿ ਇਹ ਜਾਗਰੂਕਤਾ ਮੇਲਾ, ਪਟਿਆਲਾ ਜ਼ਿਲ•ੇ ਦੇ ਉਨ•ਾਂ ਬੇਰੁਜ਼ਗਾਰ ਨੌਜਵਾਨ ਲੜਕੇ ਤੇ ਲੜਕੀਆਂ ਲਈ ਇੱਕ ਸੁਨਹਿਰੀ ਮੌਕਾ ਸਾਬਤ ਹੋਵੇਗਾ, ਜਿਨ•ਾਂ ਦੀ ਸਿੱਖਿਆ ਜਾਂ ਤਾਂ ਪੂਰੀ ਹੋ ਚੁੱਕੀ ਹੈ ਜਾਂ ਮੁਕੰਮਲ ਹੋਣ ਵਾਲੀ ਹੈ। ਇਸੇ ਤਰ•ਾਂ ਜਿਹੜੇ ਨੌਜਵਾਨਾਂ ਨੇ ਆਈ.ਟੀ.ਆਈ ਜਾਂ ਇਸ ਤਰ•ਾਂ ਦੀ ਕੋਈ ਹੋਰ ਸਿਖਲਾਈ ਲਈ ਹੈ ਅਤੇ ਇਥੋਂ ਤੱਕ ਕਿ ਉਹ ਬਿਨੇਪਾਤਰੀ, ਜਿਨ•ਾਂ ਨੇ ਕਿਸੇ ਸੰਸਥਾ ਤੋਂ ਸਿਖਲਾਈ ਹਾਸਲ ਨਹੀਂ ਕੀਤੀ ਪਰ ਉਹ ਹੁਨਰਮੰਦ ਹਨ, ਇਸ ਤੋਂ ਇਲਾਵਾ ਪਿੰਡਾਂ ਦੀਆਂ ਔਰਤਾਂ ਵੀ ਸਵੈ-ਰੁਜ਼ਗਾਰ ਦੇ ਸਮਰੱਥ ਬਣਨ ਲਈ ਆਜੀਵਿਕਾ ਵਰਗੀਆਂ ਲਾਭਦਾਇਕ ਸਕੀਮਾਂ ਦਾ ਲਾਭ ਉਠਾ ਸਕਣਗੀਆਂ। ਉਨ•ਾਂ ਪੁਲਿਸ ਅਧਿਕਾਰੀਆਂ ਨੂੰ ਮੇਲੇ ਦੌਰਾਨ ਸੁਰੱਖਿਆ, ਟਰੈਫਿਕ ਵਿਵਸਥਾ ਆਦਿ ਦੇ ਸੁਚਾਰੂ ਪ੍ਰਬੰਧ ਕਰਨ ਦੀ ਹਦਾਇਤ ਕੀਤੀ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਇਸ ਮੇਲੇ ਵਿਚ ਰੋਜਗਾਰ/ਟਰੇਨਿੰਗ ਆਦਿ ਲਈ ਆਉਣ ਦੇ ਇੱਛੁਕ ਵੈਬਸਾਈਟ ਾ.ਗਪਚਗਪੳਟੳਿਲੳ.ੋਰਗ ਤੇ ‘‘੍ਰ੍ਰੋਗੳਰ ਝੳਗਰੁਕਟੳ ੰੲਲਊ ਤੇ ਪਲੇਸਮੈਂਟ/ਟਰੇਨਿੰਗ ਲਿੰਕ ਤੇ ਰਜਿਸਟਰ ਹੋ ਕੇ ਪਹਿਚਾਣ ਨੰਬਰ ਲੈ ਕੇ ਮੇਲੇ ਵਾਲੇ ਦਿਨ ਮੇਲੇ ਵਿਚ ਹਾਜਰ ਹੋ ਸਕਦੇ ਹਨ। ਸ਼੍ਰੀ ਤ੍ਰਿਪਾਠੀ ਨੇ ਕਿਹਾ ਕਿ ਮੇਲੇ ’ਚ ਪੁੱਜਣ ਵਾਲੇ ਨੌਜਵਾਨ ਆਪਣੇ ਅਸਲ ਸਰਟੀਫਿਕੇਟ, ਬਾਇਓ ਡਾਟਾ ਅਤੇ ਦੋ ਤਸਵੀਰਾਂ ਵੀ ਲਾਜ਼ਮੀ ਨਾਲ ਲੈ ਕੇ ਆਉਣ।
ਮੀਟਿੰਗ ਦੌਰਾਨ ਐਸ.ਡੀ.ਐਮ ਸਮਾਣਾ ਸ਼੍ਰੀ ਅਮਰੇਸ਼ਵਰ ਸਿੰਘ, ਐਸ.ਡੀ.ਐਮ ਪਾਤੜਾਂ ਸ਼੍ਰੀ ਜੀ.ਪੀ. ਸਿੰਘ ਸਹੋਤਾ, ਐਸ.ਡੀ.ਐਮ ਰਾਜਪੁਰਾ ਸ਼੍ਰੀ ਜੇ.ਕੇ ਜੈਨ, ਐਸ.ਡੀ.ਐਮ ਨਾਭਾ ਸ਼੍ਰੀਮਤੀ ਅਮਰਬੀਰ ਕੌਰ ਭੁੱਲਰ, ਸਹਾਇਕ ਕਮਿਸ਼ਨਰ ਡਾ. ਸਿਮਰਪ੍ਰੀਤ ਕੌਰ, ਪ੍ਰਿੰਸੀਪਲ ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ ਸ਼੍ਰੀ ਰਵਿੰਦਰ ਸਿੰਘ ਹੁੰਦਲ, ਡਿਪਟੀ ਡਾਇਰੈਕਟਰ ਰੋਜਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਸ਼੍ਰੀਮਤੀ ਗੁਰਮੀਤ ਕੌਰ ਸ਼ੇਰਗਿੱਲ ਸਮੇਤ ਹੋਰ ਵਿਭਾਗਾਂ ਦੇ ਮੁਖੀ, ਕਾਲਜਾਂ ਦੇ ਪ੍ਰਿੰਸੀਪਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।