ਲਾਇਨਜ ਕਲੱਬ ਵਲੋਂ ਅੱਖਾਂ ਦੇ ਅਪ੍ਰੇਸ਼ਨਾਂ ਦਾ 40ਵਾਂ ਕੈਂਪ ਅੱਜ

0
1381

ਕੋਟਕਪੂਰਾ ੨ ਅਕਤੂਬਰ  (ਮਖਣ ਸਿੰਘ) – ਮਾਨਵਤਾ ਦੇ ਭਲੇ ਲਈ ਸਮਾਜ ਸੇਵਾ ਨੂੰ ਸਮਰਪਿਤ ਲਾਇਨਜ ਕਲੱਬ ਕੋਟਕਪੂਰਾ ਵਲੋਂ ਅੱਖਾਂ ਦੇ ਆਪ੍ਰੇਸ਼ਨਾਂ ਦਾ 40ਵਾਂ ਕੈਂਪ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. ਦੇ ਸਹਿਯੋਗ ਨਾਲ ਮਿਤੀ 3 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 9.00 ਵਜੇ ਬਰਾੜ ਹਸਪਤਾਲ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਲਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਲਾਇਨ ਲਲਿਤ ਗੋਇਲ ਦੀ ਪ੍ਰਧਾਨਗੀ ਹੇਠ ਲਾਏ ਜਾ ਰਹੇ ਇਸ ਕੈਂਪ ਵਿਚ ਹਰੇਕ ਮਰੀਜ ਦੀਆਂ ਅੱਖਾਂ ਦੀ ਜਾਂਚ ਡਾ. ਪੀ. ਐਸ. ਬਰਾੜ ਅਤੇ ਉਨ੍ਹਾਂ ਦੀ ਟੀਮ ਕਰਨਗੇ। ਪ੍ਰੋਜੈਕਟ ਇੰਚਾਰਜ ਲਾਇਨ ਆਰ. ਐਸ. ਰਾਣਾ ਨੇ ਦੱਸਿਆ ਕਿ ਹਰੇਕ ਮਰੀਜ ਨੂੰ ਦਵਾਈਆਂ , ਕਾਲੀਆਂ ਐਨਕਾਂ ਮੁਫਤ ਦਿਤੀਆਂ ਜਾਣਗੀਆਂ ਅਤੇ ਜਰੂਰਤ ਮੰਦ ਮਰੀਜਾਂ ਦੇ ਅੱਖਾਂ ਵਿਚ ਲੈਂਨਜ ਵੀ ਮੁਫਤ ਪਾਏ ਜਾਣਗੇ। ਮਰੀਜ ਕੇਸੀ ਨਹ੍ਹਾ ਕੇ ਅਤੇ ਸ਼ੂਗਰ ਦੇ ਮਰੀਜ ਆਪਣੀ ਟੈਸਟ ਰਿਪੋਰਟ ਨਾਲ ਲੈ ਕੇ ਜਰੂਰ ਆਊਣ। ਇਸ ਮੌਕੇ ਉਨ੍ਹਾਂ ਦੇ ਨਾਲ ਸੈਕਟਰੀ ਲਾਇਲ ਸਵਤੰਤਰ ਗੋਇਲ, ਰਾਕੇਸ਼ ਆਹੂਜਾ, ਅਸ਼ਵਨੀ ਜਿੰਦਲ ਹਾਜਰ ਸਨ। ਉਨ੍ਹਾਂ ਨੇ ਸਾਰੇ ਜਰੂਰਤ ਮੰਦ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਪੂਰ-ਪੂਰਾ ਲਾਭ ਉਠਾਉਣ ।