ਲੁਧਿਆਣਾ ਨਗਰ ਨਿਗਮ ਚੋਣਾਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ 62 ਸੀਟਾਂ ਨਾਲ ਸਪੱਸ਼ਟ ਬਹੁਮਤ ਸ਼੍ਰੋਮਣੀ ਅਕਾਲੀ ਦਲ ਨੂੰ 11, ਭਾਜਪਾ ਨੂੰ 10, ਲਿੱਪ ਨੂੰ 7 ਆਪ ਨੂੰ 1 ਅਤੇ ਆਜ਼ਾਦ 4 ਉਮੀਂਦਵਾਰ ਜਿਤੇ

0
1509

ਲੁਧਿਆਣਾ, 27 ਫਰਵਰੀ ( ਸੀ ਐਨ ਆਈ )-ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਲਈ ਪਾਈਆਂ ਗਈਆਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਗਏ, ਜਿਨ੍ਹਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੇ 62 ਸੀਟਾਂ ‘ਤੇ ਜਿੱਤ ਦਰਜ ਕੀਤੀ। ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 11, ਭਾਰਤੀ ਜਨਤਾ ਪਾਰਟੀ ਨੂੰ 10, ਲੋਕ ਇਨਸਾਫ਼ ਪਾਰਟੀ ਨੂੰ 7, ਆਜ਼ਾਦ ਨੂੰ 4 ਅਤੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ। ਵੋਟਾਂ ਦੀ ਗਿਣਤੀ ਦਾ ਕੰਮ ਅੱਜ ਅਮਨ-ਅਮਾਨ ਅਤੇ ਸੁਚਾਰੂ ਤਰੀਕੇ ਨਾਲ ਨੇਪਰੇ ਚੜਿ•ਆ।
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਲੁਧਿਆਣਾ ਦੇ 95 ਵਾਰਡਾਂ ਲਈ ਮਿਤੀ 24 ਫਰਵਰੀ ਨੂੰ ਵੋਟਾਂ ਪਾਈਆਂ ਗਈਆਂ ਸਨ, ਜਦਕਿ ਮਿਤੀ 26 ਫਰਵਰੀ ਨੂੰ ਵਾਰਡ ਨੰਬਰ 44 ਦੇ ਬੂਥ ਨੰਬਰ-2 ਅਤੇ 3 ਵਿੱਚ ਦੁਬਾਰਾ ਮਤਦਾਨ ਕਰਵਾਇਆ ਗਿਆ ਸੀ। ਗਿਣਤੀ ਦਾ ਕੰਮ ਅੱਜ ਸਵੇਰੇ 9 ਵਜੇ ਸ਼ੁਰੂ ਹੋਇਆ, ਜਿਸ ਦੌਰਾਨ ਸਾਰੇ ਵਾਰਡਾਂ ਦੇ ਨਤੀਜੇ 12.30 ਵਜੇ ਤੱਕ ਪ੍ਰਾਪਤ ਹੋ ਗਏ ਸਨ।
ਉਨਾਂ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੇ ਵਾਰਡ ਨੰਬਰ 3, 4, 7, 9, 10, 12, 13, 14, 15, 16, 18, 19, 20, 21, 22, 23, 24, 25, 27, 33, 35, 39, 43, 44, 45, 47, 48, 49, 51, 52, 53, 56, 58, 60, 63, 64, 65, 66, 67, 68, 69, 70, 71, 72, 73, 74, 75, 76, 78, 80, 81, 82, 83, 86, 87, 88, 90, 91, 92, 93, 94 ਅਤੇ 95 ਵਿੱਚ ਜਿੱਤ ਦਰਜ ਕੀਤੀ।
ਇਸੇ ਤਰਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਾਰਡ ਨੰਬਰ 1, 2, 6, 17, 26, 28, 29, 30, 34, 46 ਅਤੇ 54 ਵਿੱਚ ਕਾਮਯਾਬ ਰਹੇ। ਭਾਰਤੀ ਜਨਤਾ ਪਾਰਟੀ ਨੇ ਵਾਰਡ ਨੰਬਰ 8, 31, 57, 59, 62, 77, 79, 84, 85 ਅਤੇ 89 ਵਿੱਚ ਦਰਜ ਕੀਤੀ। ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 32, 36, 37, 38, 40, 41 ਅਤੇ 50 ਵਿੱਚ ਸਫ਼ਲ ਰਹੇ। ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 11 ਵਿੱਚ ਜਿੱਤ ਦਰਜ ਕੀਤੀ। ਇਸੇ ਤਰਾਂ ਵਾਰਡ ਨੰਬਰ 5, 42, 55 ਅਤੇ 61 ਤੋਂ ਆਜ਼ਾਦ ਉਮੀਦਵਾਰ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ।
ਜ਼ਿਲਾ ਚੋਣ ਅਫ਼ਸਰ ਵੱਲੋਂ ਸਮੂਹ ਧਿਰਾਂ ਦਾ ਧੰਨਵਾਦ
ਨਗਰ ਨਿਗਮ ਲੁਧਿਆਣਾ ਦੀ ਆਮ ਚੋਣ ਅਤੇ ਨਗਰ ਕੌਂਸਲ ਜਗਰਾਂਉ ਅਤੇ ਪਾਇਲ ਦੇ ਇੱਕ-ਇੱਕ ਵਾਰਡ ਦੀ ਉਪ-ਚੋਣ ਦੀ ਸਮੁੱਚੀ ਪ੍ਰਕਿਰਿਆ ਦਾ ਕੰਮ ਪੂਰਨ ਅਮਨ-ਅਮਾਨ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚੜ•ਨ ‘ਤੇ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਚੋਣ ਅਮਲੇ ਦੇ ਮੈਂਬਰਾਂ, ਪੁਲਿਸ ਪ੍ਰਸਾਸ਼ਨ, ਮੀਡੀਆ ਅਤੇ ਹੋਰ ਧਿਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਸਾਰੇ ਉਮੀਦਵਾਰਾਂ ਨੇ ਜਿੱਥੇ ਪੂਰਨ ਸਹਿਯੋਗ ਦਿੱਤਾ ਉਥੇ ਚੋਣ ਅਮਲੇ ਨੇ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ। ਪਲ਼-ਪਲ਼ ਦੀ ਜਾਣਕਾਰੀ ਅਤੇ ਨਤੀਜੇ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲਾ ਲੁਧਿਆਣਾ ਦੇ ਸਮੁੱਚੇ ਮੀਡੀਆ ਨੇ ਸਲਾਹੁਣਯੋਗ ਭੂਮਿਕਾ ਅਦਾ ਕੀਤੀ। ਜਿਸ ਲਈ ਮੀਡੀਆ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।