ਲੁਧਿਆਣਾ ਨਗਰ ਨਿਗਮ ਚੋਣਾਂ- 95 ਵਾਰਡਾਂ ਲਈ ਕੁੱਲ 754 ਨਾਮਜ਼ਦਗੀਆਂ, ਲੁਧਿਆਣਾ ਦੇ ਵਾਰਡ ਨੰਬਰ 31 ਲਈ ਸਭ ਤੋਂ ਵਧੇਰੇ 22 ਅਤੇ ਵਾਰਡ ਨੰਬਰ 67 ਲਈ ਸਿਰਫ਼ 2 ਨਾਮਜ਼ਦਗੀਆਂ ਭਰਿਆ ਗਈਆਂ,

0
1493

ਲੁਧਿਆਣਾ, 13 ਫਰਵਰੀ ( ਸੀ ਐਨ ਆਈ )-ਨਗਰ ਨਿਗਮ ਲੁਧਿਆਣਾ ਦੇ ਸਾਰੇ ਵਾਰਡਾਂ ਅਤੇ ਨਗਰ ਕੌਂਸਲ ਜਗਰਾਂਉ ਅਤੇ ਪਾਇਲ ਦੇ ਇੱਕ-ਇੱਕ ਵਾਰਡਾਂ ਦੀ ਚੋਣ ਲਈ ਨਾਮਜ਼ਦਗੀਆਂ ਦਾ ਦੌਰ ਅੱਜ ਖ਼ਤਮ ਹੋ ਗਿਆ। ਆਖ਼ਰੀ ਦਿਨ ਤੱਕ ਲੁਧਿਆਣਾ ਦੇ 95 ਵਾਰਡਾਂ ਲਈ ਕੁੱਲ 754 ਨਾਮਜ਼ਦਗੀਆਂ ਪੇਸ਼ ਕੀਤੀਆਂ ਗਈਆਂ ਹਨ, ਜਗਰਾਂਉ ਦੇ ਵਾਰਡ ਨੰਬਰ 17 ਦੀ ਉਪਚੋਣ ਲਈ ਕੁੱਲ 4 ਨਾਮਜ਼ਦਗੀਆਂ ਹੋਈਆਂ ਜਦਕਿ ਪਾਇਲ ਦੇ ਵਾਰਡ ਨੰਬਰ 5 ਲਈ 3 ਨਾਮਜ਼ਦਗੀ ਦਾਖ਼ਲ ਕੀਤੀਆਂ ਗਈਆਂ। ਲੁਧਿਆਣਾ ਦੇ ਵਾਰਡ ਨੰਬਰ 31 ਲਈ ਸਭ ਤੋਂ ਵਧੇਰੇ 22 ਅਤੇ ਵਾਰਡ ਨੰਬਰ 67 ਲਈ ਸਿਰਫ਼ 2 ਨਾਮਜ਼ਦਗੀਆਂ ਦਰਜ ਕੀਤੀਆਂ ਗਈਆਂ। ਅੱਜ ਆਖ਼ਰੀ ਦਿਨ ਲੁਧਿਆਣਾ ਦੇ ਸਾਰੇ ਵਾਰਡਾਂ ਲਈ 462 ਲੋਕਾਂ ਨਾਮਜ਼ਦਗੀ ਪੱਤਰ ਭਰੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਜ਼ਿਲਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਅੱਜ ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 1 ਲਈ 7, 2 ਲਈ 8, 3 ਲਈ 5, 4 ਲਈ 8, 5 ਲਈ 6, 6 ਲਈ 10, 7 ਲਈ 8, 8 ਲਈ 7, 9 ਲਈ 8, 10 ਲਈ 3, 11 ਲਈ 7, 12 ਲਈ 10, 13 ਲਈ 9, 14 ਲਈ 5, 15 ਲਈ 8, 16 ਲਈ 13, 17 ਲਈ 15, 18 ਲਈ 8, 19 ਲਈ 9, 20 ਲਈ 11, 21 ਲਈ 10, 22 ਲਈ 19, 23 ਲਈ 10, 24 ਲਈ 6, 25 ਲਈ 7, 26 ਲਈ 10, 27 ਲਈ 10, 28 ਲਈ 12, 29 ਲਈ 12, 30 ਲਈ 8, 31 ਲਈ 22, 32 ਲਈ 14, 33 ਲਈ 8, 34 ਲਈ 7, 35 ਲਈ 5, 36 ਲਈ 11, 37 ਲਈ 7, 38 ਲਈ 7, 39 ਲਈ 5, 40 ਲਈ 9, 41 ਲਈ 10, 42 ਲਈ 11, 43 ਲਈ 7, 44 ਲਈ 14, 45 ਲਈ 6, 46 ਲਈ 6, 47 ਲਈ 10, 48 ਲਈ 8, 49 ਲਈ 9, 50 ਲਈ 7, 51 ਲਈ 10, 52 ਲਈ 7, 53 ਲਈ 4, 54 ਲਈ 8, 55 ਲਈ 5, 56 ਲਈ 8, 57 ਲਈ 9, 58 ਲਈ 9, 59 ਲਈ 9, 60 ਲਈ 8, 61 ਲਈ 7, 62 ਲਈ 13, 63 ਲਈ 4, 64 ਲਈ 3, 65 ਲਈ 9, 66 ਲਈ 4, 67 ਲਈ 2, 68 ਲਈ 5, 69 ਲਈ 6, 70 ਲਈ 7, 71 ਲਈ 6, 72 ਲਈ 7, 73 ਲਈ 5, 74 ਲਈ 8, 75 ਲਈ 4, 76 ਲਈ 5, 77 ਲਈ 4, 78 ਲਈ 6, 79 ਲਈ 7, 80 ਲਈ 6, 81 ਲਈ 5, 82 ਲਈ 5, 83 ਲਈ 5, 84 ਲਈ 6, 85 ਲਈ 10, 86 ਲਈ 9, 87 ਲਈ 5, 88 ਲਈ 6, 89 ਲਈ 7, 90 ਲਈ 9, 91 ਲਈ 9, 92 ਲਈ 5, 93 ਲਈ 7, 94 ਲਈ 10 ਅਤੇ ਵਾਰਡ ਨੰਬਰ 95 ਲਈ 9 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ।
ਉਨਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਿਤੀ 15 ਫਰਵਰੀ ਨੂੰ ਹੋਵੇਗੀ। ਮਿਤੀ 16 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਭਾਵ ਮਿਤੀ 16 ਫਰਵਰੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।ਮਿਤੀ 24 ਫਰਵਰੀ ਨੂੰ ਵੋਟਾਂ ਪੈਣਗੀਆਂ।ਵੋਟਾਂ ਦੀ ਗਿਣਤੀ ਮਿਤੀ 27 ਫਰਵਰੀ ਨੂੰ ਹੋਵੇਗੀ ।ਨਗਰ ਨਿਗਮ ਲੁਧਿਆਣਾ ਵਿੱਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿਚੋਂ ਲਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।