ਲ਼ੋਕ ਹਿੱਤ ਸੰਸ਼ਥਾਂ (ਰਜਿ.) ਰਾਜਪੁਰਾ ਨੇ ਮਨਾਇਆ 20ਵਾਂ ਸਥਾਪਨਾ ਦਿਵਸ

0
1295

 

ਰਾਜਪੁਰਾ (ਧਰਮਵੀਰ ਨਾਗਪਾਲ) ਲੋਕਹਿੱਤ ਸੰਸ਼ਥਾਂ (ਰਜਿ.) ਦੇ ਪ੍ਰਧਾਨ ਸ੍ਰ. ਸੁੱਚਾ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਵਿੱਚ ਸੰਸ਼ਥਾਂ ਦੇ ਮੁੱਖ ਦਫਤਰ ਸ੍ਰੀ ਗੁਰੁ ਅਰਜਨ ਦੇਵ ਕਲੌਨੀ ਵਿੱਖੇ 20ਵਾਂ ਸਥਾਪਨਾ ਦਿਵਸ ਮਨਾਇਆ ਗਿਆ ਜਿਸਦੇ ਮੁੱਖ ਮਹਿਮਾਨ ਸ੍ਰੀ ਸੰਜੀਵ ਕਮਲ ਪ੍ਰਧਾਨ ਸ਼੍ਰੀ ਦੁਰਗਾ ਮੰਦਰ ਸਭਾ ਰਾਜਪੁਰਾ ਅਤੇ ਵਿਸ਼ੇਸ ਮਹਿਮਾਨ ਸ਼੍ਰੀ ਸੁਰੇਸ਼ ਵਧਾਵਨ ਜਿਲਾ ਜਨਰਲ ਸਕੱਤਰ ਕਾਂਗਰਸ ਨੇ ਸੰਸ਼ਥਾਂ ਦੁਆਰਾ ਕੀਤੇ ਗਏ ਸਮਾਜ ਸੇਵਾ ਦੇ ਕੰਮਾ ਦੀ ਸਰਾਹਨਾ ਕੀਤੀ ਅਤੇ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਚਨ ਦਿੱਤਾ। ਇਸ ਮੌਕੇ ਸ੍ਰ. ਹਜਾਰਾ ਸਿੰਘ, ਉਪ ਪ੍ਰਧਾਨ ਗੁਰਇੰਦਰਪਾਲ ਸਿੰਘ ਜੋਗਾ, ਮੇਵਾ ਸਿੰਘ ਭੰਗੂ, ਦਲਜੀਤ ਸਿੰਘ ਰਾਠੌਰ, ਐਮ ਐਲ ਆਜਾਦ, ਜਗਦੀਸ਼ ਹਿਤੈਸ਼ੀ, ਰਾਜਕੁਮਾਰ ਲੂਥਰਾ, ਐਮ ਪੀ ਲਖੌਟੀਆਂ, ਐਮ ਐਲ ਪਾਹੂਜਾ, ਸਤਪਾਲ ਸ਼ਰਮਾ, ਐਡਵੋਕੇਟ ਸ੍ਰ. ਸਤਪਾਲ ਸਿੰਘ ਵਿਰਕ, ਪਵਨ ਛਾਬੜਾ, ਸੁਖਚੈਨ ਸਿੰਘ ਬੇਦੀ, ਸੁਰਿੰਦਰ ਕੁਮਾਰ ਭਾਟੀਆ, ਦੇ ਇਲਾਵਾ ਪੰਜਾਬ ਚੰਡੀਗੜ ਯੂਨੀਅਨ ਆਫ ਜਰਨਾਲਿਸ਼ਟ ਦੇ ਚੇਅਰਮੈਨ ਸ੍ਰੀ ਬੰਸੀ ਧਵਨ, ਸੁਦੇਸ਼ ਤਨੇਜਾ, ਗੌਰੀ ਸ਼ੰਕਰ ਨਾਗਪਾਲ, ਰਮੇਸ਼ ਸ਼ਰਮਾ, ਰਮੇਸ਼ ਕਟਾਰੀਆਂ ਅਤੇ ਯੁਗੇਸ਼ ਸ਼ਰਮਾ ਆਦਿ ਮੈਂਬਰ ਵੀ ਹਾਜਰ ਸਨ ਜਿਹਨਾਂ ਨੂੰ ਸ਼ਸਥਾਂ ਵਲੋਂ ਬਣਦਾ ਮਾਨ ਸਨਮਾਨ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਸ਼ਥਾਂ ਦੇ ਜਨਰਲ ਸਕੱਤਰ ਸ਼੍ਰੀ ਜਗਦੀਸ਼ ਹਿਤੈਸ਼ੀ ਨੇ ਸਟੇਜ ਦੀ ਕਾਰਗੁਜਾਰੀ ਬਾ-ਖੂਬੀ ਨਾਲ ਨਿਭਾਈ ਅਤੇ ਆਏ ਹੋਏ ਸਾਰੇ ਮਹਿਮਾਨਾ ਅਤੇ ਹਾਜਰੀਨ ਲੋਕਾ ਦਾ ਤਹਿਦਿਲੋ ਧੰਂਨਵਾਦ ਕੀਤਾ।