ਵਾਹਿਗੁਰੂ ਨਿਸ਼ਕਾਮ ਸੇਵਾ ਸੋਸਾਇਟੀ ਵਲੋਂ ਸਕੂਲ ਦੇ ਬਚਿਆ ਨੂੰ ਵਰਦੀਆਂ ਟਾਟ ਅਤੇ ਮੈਟ ਦਿੱਤੇ ਅਤੇ ਦੰਦਾ ਦਾ ਕੈਂਪ ਲਾਇਆ

0
1343

ਰਾਜਪੁਰਾ 21 ਸਤੰਬਰ (ਧਰਮਵੀਰ ਨਾਗਪਾਲ) ਵਾਹਿਗੁਰੂ ਨਿਸ਼ਕਾਮ ਸੇਵਾ ਸੋਸਾਇਟੀ (ਰਜਿ.) ਵਲੋਂ ਸਰਕਾਰੀ ਪ੍ਰਾਈਮਰੀ ਸਕੂਲ ਨੰ.3 ਦੇ ਸਾਰੇ 76 ਵਿਦਿਆਰਥੀਆਂ ਨੂੰ ਸਕੂਲ ਦੀਆਂ ਵਰਦੀਆਂ ਦਿੱਤੀਆਂ ਗਈਆਂ ਅਤੇ ਸਕੂਲ ਵਿੱਚ ਬਚਿਆਂ ਦੇ ਬੈਠਣ ਲਈ ਟਾਟ ਅਤੇ ਮੈਟ ਵੀ ਦਿੱਤੇ ਗਏ ਅਤੇ ਬਚਿਆਂ ਦੇ ਦੰਦਾ ਦੀ ਦੇਖਭਾਲ ਲਈ ਦੰਦਾ ਦਾ ਚੈਕ ਅਪ ਕੈਂਪ ਵੀ ਲਾਇਆ ਗਿਆ ਤੇ ਡਾਕਟਰ ਗੁਰਦੀਪ ਕੌਰ ਦੰਦਾ ਦੇ ਮਾਹਿਰ ਡਾਕਟਰ ਨੇ ਸਾਰੇ ਬਚਿਆਂ ਦੇ ਦੰਦ ਚੈਕ ਕੀਤੇ ਤੇ ਸਾਰੇ ਬਚਿਆਂ ਨੂੰ ਟੂਥ ਪੇਸ਼ਟ ਤੇ ਬੁਰਸ ਫਰੀ ਦਿੱਤੇ ਗਏ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਸ੍ਰ. ਅਬਰਿੰਦਰ ਸਿੰਘ ਕੰਗ ਨੇ ਮੀਡੀਆਂ ਨੂੰ ਜਾਣਕਾਰੀ ਦਿੱਤੀ ਗਈ ਬਚਿਆ ਨੂੰ ਖਾਣਾ ਖਾਣ ਲਈ ਚਮਚ ਵੀ ਦਿੱਤੇ ਗਏ ਤੇ ਉਹਨਾਂ ਕਿਹਾ ਕਿ ਸੋਸਾਇਟੀ ਇਸ ਤਰਾਂ ਦੇ ਕਾਰਜ ਸਮਾਜਿਕ ਖੇਤਰਾ ਵਿੱਚ ਕਰਦੀ ਰਹਿੰਦੀ ਹੈ। ਇਸ ਸਮੇਂ ਸਕੂਲ ਦੀ ਅਧਿਆਪਿਕਾ ਮੈਡਮ ਰਿੰਪੀ ਵਰਮਾ ਅਤੇ ਰਿਤੂ ਵਰਮਾ ਨੇ ਸ਼੍ਰੀ ਵਾਹਿਗੁਰੂ ਨਿਸ਼ਕਾਮ ਸੋਸਾਇਟੀ ਦੇ ਪ੍ਰਧਾਨ ਅਤੇ ਸਮੁਹ ਮੈਂਬਰਾ ਦਾ ਤਹਿਦਿਲੋ ਧੰਨਵਾਦ ਕੀਤਾ। ਇਸ ਮੌਕੇ ਜਥੇਦਾਰ ਟੋਡਰ ਸਿੰਘ, ਸ੍ਰ. ਕ੍ਰਿਪਾਲ ਸਿੰਘ ਭੰਗੂ, ਸ੍ਰ.ਜੋਗਿੰਦਰ ਸਿੰਘ, ਸ੍ਰ. ਹਰਮੀਤ ਸਿੰਘ ਮਾਲਕ ਰੈਸਟੋਰੈਂਟ ਦਾਵਤ ਵਾਲੇ, ਸ੍ਰ. ਤਰਲੋਚਨ ਸਿੰਘ ਚੰਦੂਮਾਜਰਾ, ਬੀਬੀ ਜਸਵਿੰਦਰ ਕੌਰ ਪਿੰਕੀ, ਸ੍ਰ. ਅਮਰਜੀਤ ਸਿੰਘ, ਸ੍ਰ. ਹਰਬੰਸ ਸਿੰਘ, ਮੰਡਲ ਵਕੀਲ ਸ੍ਰ. ਸ਼ੇਰ ਸਿੰਘ, ਸ੍ਰ. ਚਰਨਜੀਤ ਸਿੰਘ ਸਲੈਚ, ਸ੍ਰ. ਗੁਰਬਖਸ਼ ਸਿੰਘ, ਸ੍ਰ. ਬਲਦੇਵ ਸਿੰਘ ਖੁਰਾਨਾ, ਸ੍ਰ. ਸਬੇਗ ਸਿੰਘ ਸੰਧੂ ਐਡਵੋਕੇਟ, ਸ੍ਰ. ਇਕਬਾਲ ਸਿੰਘ, ਸ੍ਰ. ਮਹਿੰਦਰ ਸਿੰਘ, ਸ੍ਰ. ਸੁਖਦੇਵ ਸਿੰਘ ਵਿਰਕ, ਸ੍ਰ. ਗੁਰਦੇਵ ਸਿੰਘ ਢਿੱਲੋ, ਸ੍ਰ. ਦਵਿੰਦਰ ਸਿੰਘ, ਸ੍ਰ. ਰਵਿੰਦਰ ਸਿੰਘ, ਸ੍ਰ. ਬਲਜੀਤ ਸਿੰਘ ਦੇ ਇਲਾਵਾ ਨਗਰ ਕੌਂਸਲ ਦੇ ਐਮ ਸੀ ਸ੍ਰ. ਹਰਦੇਵ ਸਿੰਘ ਕੰਡੇਵਾਲਾ ਅਤੇ ਸ੍ਰ. ਕਰਨਵੀਰ ਸਿੰਘ ਕੰਗ ਵੀ ਹਾਜਰ ਸਨ।