ਸ਼ਹੀਦਾਂ ਦੇ ਪਿੰਡ ਵਿਚ ਪਹੁੰਚੇ ਕੇਜਰੀਵਾਲ, ਧਰਨਾ 12ਵੇ ਦਿਨ ਵਿਚ ਦਾਖਲ

0
1393


ਕੋਟਕਪੂਰਾ  25 ਅਕਤੂਬਰ  (ਮਖਣ ਸਿੰਘ) ਪੰਜਾਬ ਅੰਦਰ ਹੋਈ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਹੋਏ ਲਾਠੀ ਚਾਰਜ ਦੌਰਾਨ ਪੁਲਿਸ ਦੀ ਗੋਲੀ ਨਾਲ ਹੋਏ ਸ਼ਹੀਦ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਜੀ ਦੀ ਅੰਤਿਮ ਅਰਦਾਸ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਰਾਵਾਂ ਤੇ ਬਹਿਬਲ ਖੁਰਦ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ । ਇਸ ਸਮੇਂ ਉਹ ਵਿਅਕਤੀਗਤ ਤੌਰ ਤੇ ਅਫਸੋਸ ਪ੍ਰਗਟ ਕਰਨ ਆਏ ਸਨ । ਉਨਾਂ ਜਿਥੇ ਇਸ ਕਾਂਡ ਦੀ ਸਖਤ ਨਿਖੇਧੀ ਕੀਤੀ ਉਥੇ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ । ਇਸ ਸਮੇਂ ਉਨਾਂ ਨਾਲ ਭਗਵੰਤ ਮਾਨ , ਸ: ਸਾਧੂ ਸਿੰਘ ਫਰੀਦਕੋਟ , ਸੁੱਚਾ ਸਿੰਘ ਛੋਟੇਪੁਰ ਤੇ ਐਚ ਐਸ ਫੂਲਕਾ ਹਾਜਰ ਸਨ ।