ਸ਼ਹੀਦ ਊਧਮ ਸਿੰਘ ਫਾਉਡੇਸ਼ਨ ਨੇ ਦਿੱਤੀ ਸ਼ਹੀਦ ਊਦਮ ਸਿੰਘ ਨੂੰ ਸ਼ਰਧਾਜਲੀ

0
1650

 

ਰਾਜਪੁਰਾ 31 ਜੁਲਾਈ (ਧਰਮਵੀਰ ਨਾਗਪਾਲ) ਅੱਜ ਇੱਥੋ ਦੇ ਨਵੇ ਬੱਸ ਅੱਡੇ ਤੇ ਸ਼ਹੀਦ ਊਧਮ ਸਿੰਘ ਫਾਉਡੇਸ਼ਨ ਦੇ ਪ੍ਰਧਾਨ ਅਤੇ ਯੂਥ ਅਕਾਲੀ ਦੇ ਉਪ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਅਤੇ ਸਮੂਹ ਨੋਜਵਾਨਾਂ ਵਲੋ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਫੁੱਲਾਂ ਦੀ ਮਾਲਾ ਪਾ ਕਿ ਸ਼ਰਧਾਂਜਲੀ ਦਿਤੀ ‘ਤੇ ਸ਼ਹੀਦਾਂ ਦੀ ਮਿੱਠੀ ਯਾਦ ਨੂੰ ਤਾਜਾ ਕੀਤਾ।
ਉਨ੍ਹਾਂ ਕਿਹਾ ਕਿ ਅੰਗਰੇਜਾਂ ਦੇ ਕਾਲ ਦੋਰਾਨ ਜਲਿਆਂਵਾਲਾ ਬਾਗ ਦਾ ਬਦਲਾ ਲੈਣ ਕਾਰਨ ਪੰਜਾਬ ਦੇ ਮਹਾਨ ਸਪੂਤ ਸ਼ਹੀਦ ਉਧਮ ਸਿੰਘ ਨੂੰ ਅੱਜ ਦੇ ਦਿਨ ਹੀ ਫਾਂਸੀ ਤੇ ਚਾੜਇਆ ਗਿਆ ਸੀ।ਇਸ ਮਹਾਨ ਸ਼ਹੀਦ ਨੇ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਹੋਏ ਖੂਨੀ ਸਾਕੇ ਦਾ ਬਦਲਾ ਲੈਣ ਲਈ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੂੰ ਮਾਰ ਮੁਕਾਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫਾਂਸੀ ਦਿਤੀ ਗਈ ਸੀ।ਉਨ੍ਹਾਂ ਸਰਕਾਰ ਕੋਲੋ ਮੰਗ ਕੀਤੀ ਜੀਰਕਪੁਰ ਤੋਂ ਲੈ ਕਿ ਸੁਨਾਮ ਵਾਲੀ ਸੜਕ ਦਾ ਨਾਮ ਸ਼ਹੀਦ ਊਦਮ ਸਿੰਘ ਮਾਰਗ ਰੱਖਿਆ ਜਾਵੇ ਅਤੇ ਜਲਿਆਂਵਾਲੇ ਬਾਗ ਵਿਚ ਸ਼ਹੀਦ ਦਾ ਬੁੱਤ ਵੀ ਲਗਾਇਆ ਜਾਣਾ ਚਹੀਦਾ ਹੈ।ਉਨ੍ਹਾਂ ਕਿਹਾ ਕਿ ਸੁਨਾਮ ਵਿੱਚ ਸ਼ਹੀਦ ਊਦਮ ਸਿੰਘ ਦੇ ਘਰ ਨੂੰਂ ਅਜਾਇਬ ਘਰ ਬਣਾ ਕਿ ਉਸ ਵਿੱਚ ਇਹਨਾਂ ਦੇ ਜੀਵਨ ਨਾਲ ਸਬੰਧਤ ਨਿਸ਼ਾਨੀਆਂ ਰਖੀਆਂ ਜਾਣ।ਸ੍ਰ:ਪ੍ਰਕਾਸ਼ ਸਿੰਘ ਬਾਦਲ ਸਿੰਘ ਵਲੋ ਕੀਤੇ ੲੈਲਾਨ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ।ਇਸ ਮੋਕੇ ਤੇ ਹਰਪਾਲ ਸਿੰਘ ਸਰਾਓ,ਨਿਰਮਲ ਸਿੰਘ ਨਿੰਮਾ ਪ੍ਰਧਾਨ ਨਗਰ ਕੋਸਲ ਬਨੂੜ,ਰਣਜੀਤ ਸਿੰਘ ਰਾਣਾ, ਸੁਖਪਾਲ ਸਿੰਘ ਪਾਲਾ, ਗੁਰਵਿੰਦਰ ਸਿੰਘ ਅਤੇ ਹੋਰ ਪਤਿਵੰਤੇ ਸਜਣ ਮੋਜੂਦ ਸਨ।