ਸ਼ਿਵ ਸੈਨਾ ਰਾਸ਼ਟਰੀ ਪ੍ਰਧਾਨ ਚੁਰੰਜੀਵ ਸ਼ਰਮਾ ਨੇ ਮੁਨੀਸ਼ ਸੂਦ ਦੀ ਹਤਿਆ ਦੀ ਕੀਤੀ ਨਿਖੇਧੀ

0
1334

 

ਇਸ ਹਤਿਆਂ ਦੀ ਸੀਬੀ ਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ

ਰਾਜਪੁਰਾ (ਧਰਮਵੀਰ ਨਾਗਪਾਲ) ਸ਼ਿਵ ਸੈਨਾ ਰਾਸ਼ਟਰੀ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਚੁਰੰਜੀਵ ਲਾਲ ਸ਼ਰਮਾ ਦੀ ਪ੍ਰਧਾਨਗੀ ਵਿੱਚ ਇੱਕ ਵਿਸ਼ੇਸ ਮੀਟਿੰਗ ਸ਼ਿਵ ਸੈਨਾ ਰਾਸ਼ਟਰੀ ਦੇ ਦਫਤਰ ਪਟੇਲ ਮਾਰਕੀਟ ਰਾਜਪੁਰਾ ਵਿਖੇ ਹੋਈ ਜਿਸ ਵਿੱਚ ਰਾਸ਼ਟਰੀ ਪ੍ਰਧਾਨ ਸ੍ਰੀ ਚੁਰੰਜੀਵ ਲਾਲ ਸ਼ਰਮਾ ਨੇ ਕਿਹਾ ਕਿ ਅਖਿਲ ਭਾਰਤੀਯ ਸੁਰਖਿਆ ਸੰਮਤੀ ਪੰਜਾਬ ਦੇ ਪ੍ਰਧਾਨ ਮਨੀਸ਼ ਸੂਦ ਤੇ ਉਸਦੇ ਹੀ ਗੰਨਮੈਨ ਦੁਆਰਾ ਜਾਨ ਤੋਂ ਮਾਰ ਦੇਣ ਵਾਲੀ ਘਟਨਾ ਦੀ ਉਹਨਾਂ ਕੜੇ ਸ਼ਬਦਾ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਹੈ ਕਿ ਮਨੀਸ਼ ਸੂਦ ਇੱਜ ਜਾਬਾਜ ਹਿੰਦੁ ਨੇਤਾ ਸਾ ਤੇ ਉਹ ਸਦਾ ਆਂਤਕਵਾਦ ਦੇ ਖਿਲਾਫ ਲੜਨ ਲਈ ਲੋਕਾ ਨੂੰ ਜਾਗਰੂਕ ਕਰਦੇ ਰਹਿੰਦੇ ਸਨ ਅਤੇ ਹਿੰਦੂਆਂ ਦੇ ਹਿੱਤਾ ਦੀ ਰਾਖੀ ਲਈ ਸਦਾ ਜਾਗਰੂਕ ਕਰਦੇ ਰਹਿੰਦੇ ਸਨ। ਉਹਨਾਂ ਇਸ ਘਟਨਾ ਪਿਛੇ ਬਹੁਤ ਵੱਡੀ ਸਾਜਿਸ਼ ਜਾਹਿਰ ਕਰਦੇ ਹੋਏ ਕਿਹਾ ਹੈ ਕਿ ਇਸਦੀ ਜਾਂਚ ਸੀ ਬੀ ਆਈ ਤੋਂ ਪੰਜਾਬ ਸਰਕਾਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਇਸ ਪਿਛੇ ਸਾਜਿਸ ਦਾ ਪਤਾ ਲਗ ਸਕੇ ਤੇ ਕੋਈ ਵੀ ਸੁਰਖਿਆਂ ਕਰਮਚਾਰੀ ਹੋਰ ਕਿਸੇ ਤੇ ਇਸੇ ਤਰਾਂ ਹਮਲਾ ਨਾ ਕਰ ਸਕੇ। ਇਸ ਮੀਟਿੰਗ ਸਮੇਂ 2 ਮਿੰਟ ਦਾ ਮੌਨ ਵੀ ਰਖਿਆਂ ਗਿਆ। ਇਸ ਮੌਕੇ ਸ਼ਿਵ ਸੈਨਾ ਰਾਸ਼ਟਰੀ ਦੇ ਪ੍ਰਧਾਨ ਪੰਜਾਬ ਜਿਲਾ ਪ੍ਰਧਾਨ ਡਾ. ਰਵਿ ਪਾਹਵਾ, ਜਿਲਾ ਚੇਅਰਮੈਨ ਹਰੀਸ਼ ਸਚਦੇਵਾ, ਉਪ ਪ੍ਰਧਾਨ ਸਤੀਸ਼ ਚੌਧਰੀ, ਉਪ ਪ੍ਰਧਾਨ ਮਨਮੋਹਨ ਵਰਮਾ, ਸੈਕਟੀ ਨਰੇਸ਼ ਜਾਲੀ, ਨਰਾਇਣ ਅਰੋੜਾ ਰਾਜਪੁਰਾ ਪ੍ਰਧਾਨ ਪ੍ਰਵੀਣ ਸ਼ਰਮਾ, ਸ਼ਭਕਣ ਸ਼ਰਮਾ, ਯੁਵਾ ਪ੍ਰਧਾਨ ਗੌਰਵ ਅਰੋੜਾ, ਪਿਸ ਕੁਮਾਰ, ਕ੍ਰਿਸ਼ਨ ਲਾਲ ਸ਼ਰਮਾ, ਸੰਜੇ ਸ਼ਰਮਾ ਦੇ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕ ਹਾਜਰ ਸਨ।