ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋ ਵਿਅਕਤੀ ਕਾਬੂ

0
1500

ਬਰਨਾਲਾ 20 ਅਕਤੂਬਰ (ਅਖਿਲੇਸ਼ ਬਾਂਸਲ)-
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋ ਵਿਅਕਤੀ ਕਾਬੂ ਕਰ ਲਏ ਗਏ ਹਨ। ਇੰਨਾਂ ਗੱਲਾਂ ਦਾ ਪ੍ਰਗਟਾਵਾ ਸ਼ਿਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਨੇ ਕੀਤਾ ਹੈ। ਉਹਨਾਂ ਬਰਨਾਲਾ ਵਿਖੇ ਡਿਪਟੀ ਕਮਿਸ਼ਨਰ ਵੱਲੋਂ ਸੱਦੀ ਗਈ ਪੀਸ ਕਮੇਟੀ ਦੀ ਮੀਟੀਂਗ ਤੋਂ ਬਾਹਰ ਆ ਕੇ ਪੱਤਰਕਾਰਾਂ ਸਾਹਮਣੇ ਕੀਤੀ। ਇਸ ਮੌਕੇ ਉਹਨਾ ਨਾਲ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ ਅਤੇ ਹਲਕਾ ਇੰਚਾਰਜ ਕੁਲਵੰਤ ਕਾਂਤਾ ਵੀ ਮੌਜੂਦ ਸਨ। ਦੂਜੇ ਪਾਸੇ ਵਿਰੋਧੀ ਥਿਰ ਦੀਆਂ ਪਾਰਟੀਆਂ ਦੇ ਆਗੂਆਂ ਨੇ ਸ਼ੰਕਾ ਜਾਹਰ ਕਰਦਿਆਂ ਬਾਦਲਾਂ ਦੀ ਕੋਈ ਸਾਜਿਸ਼ ਪੂਰਣ ਨੀਤੀ ਕਰਾਰ ਦਿੱਤੀ ਹੈ, ਕਿਹਾ ਕਿ ਕਿਸੇ ਆਮ ਨੌਜਵਾਨਾਂ ਨੂੰ ਬਲੀ ਦਾ ਬੱਕਰਾ ਬਣਾਊਣ ਦੀ ਵਿਊੰਤਬੰਦੀ ਕੀਤੀ ਗਈ ਹੈ।
ਜ਼ਿਲਾ ਪ੍ਰਧਾਨ ਖ਼ਾਲਸਾ ਨੇ ਦੱਸਿਆ ਕਿ ਉਹਨਾਂ ਨੂੰ ਹੁਣੇ ਹੀ ਮੋਬਾਈਲ ਫੋਨ ‘ਤੇ ਸੂਚਨਾ ਮਿਲੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਾਬੂ ਕੀਤੇ ਗਏ ਦੋ ਨੌਜਵਾਨਾਂ ਦੀ ਪੁਲਿਸ ਵੱਲੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਜਿਸਦੇ ਸਾਰੇ ਤੱਥ ਸਾਹਮਣੇ ਆਊਣ ਤੋਂ ਮਗਰੋਂ ਉਮੀਦ ਹੈ ਕਿ 2 ਦਿਨਾਂ ‘ਚ ਪੰਜਾਬ ਦੇ ਹਾਲਾਤ ਸ਼ਾਂਤਮਈ ਹੋ ਜਾਣਗੇ।
ਵਿਰੋਧੀ ਧਿਰ ਹਨ ਸ਼ੰਕਾਈ-
ਐਨੇ ਭਖੇ ਹੋਏ ਮਸਲੇ ਤੋਂ ਪਿੱਛਾ ਛੁਡਾਊਣ ਲਈ ਸਰਕਾਰ ਵੱਲੋਂ ਕਿਹੜੇ ਕਿਹੜੇ ਨੌਜਵਾਨਾਂ ਨੂੰ ਬਲੀ ਦੇ ਬੱਕਰੇ ਬਣਾਏ ਗਏ ਹਨ ਅਤੇ ਕਿਹੜੀ ਪੁਲਿਸ ਨੇ ਉਂਨਾਂ ਨੂੰ ਕਾਬੂ ਕੀਤਾ ਹੈ, ਕਿਸ ਤਰਾਂ ਦਾ ਸਰਚ ਆਪ੍ਰੇਸ਼ਨ ਕੀਤਾ ਗਿਆ ਸੀ, ਉਂਨਾਂ ਨੂੰ ਪਕੜਵਾਊਣ ਲਈ ਕਿੰਨਾਂ ਪ੍ਰਤੱਖ ਦਰਸ਼ੀਆਂ ਨੇ ਪੁਸ਼ਟੀ ਕੀਤੀ ਹੈ ਸਮੇਤ ਬਹੁਤ ਸਾਰੇ ਸਵਾਲ ਸਾਹਮਣੇ ਹਨ।
ਇਹ ਕਹਿੰਦੇ ਹਨ ਵਿਰੋਧੀ ਧਿਰ ਦੇ ਆਗੂ-
” ਸਾਬਕਾ ਸਾਂਸਦ ਵਿਜਯ ਇੰਦਰ ਸਿੰਗਲਾ ਦਾ ਕਹਿਣਾ ਹੈ ਦੋਸ਼ੀਆਂ ਦੇ ਕਾਬੂ ਹੋਣਾ ਚੰਗੀ ਗੱਲ ਹੈ। ਪਰ ਪੁਲਿਸ ਦੇ ਉੱਚ ਅਧਿਕਾਰੀ ਜਾਂ ਗ੍ਰਹਿ ਮੰਤਰਾਲਾ ਜਾਂ ਸੀਐਮ ਨੂੰ ਚਾਹੀਦਾ ਹੈ ਕਿ ਉਹ ਕਾਂਡ ਦੀ ਪੁਸ਼ਟੀ ਕਰਨ। ਇਹ ਮਾਮਲਾ ਰਾਜਸੀ ਮਾਮਲਾ ਨਹੀਂ ਬਲਕਿ ਦੇਸ਼-ਧਰਮ ਅਤੇ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ। ਇਸ ਸੰਦਰਭ ‘ਚ ਕਿਸੇ ਵੀ ਰਾਜਸੀ ਨੇਤਾ ਨੂੰ ਕਮੇਂਟ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।
” ਲੋਕ ਸਭਾ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਜੇਕਰ ਕੋਈ ਨੌਜਵਾਨ ਕਾਬੂ ਕੀਤੇ ਗਏ ਹਨ ਤਾਂ ਚੰਗੀ ਗੱਲ ਹੈ। ਲੇਕਿਨ ਉਸ ਬਾਰੇ ਪੁਸ਼ਟੀ ਹੋਮ ਮਨਿਸਟਰ, ਪੁਲਿਸ ਦੇ ਸੀਨੀਅਰ ਅਧਿਕਾਰੀ ਡੀਜੀਪੀ ਜਾਂ ਸੂਬੇ ਦੇ ਮੁੱਖ ਮੰਤਰੀ ਨੂੰ ਕਰਨੀ ਚਾਹੀਦੀ ਹੈ। ਤਾਂ ਜੋ ਸੜਕਾਂ ‘ਤੇ ਧਰਨੇ ਲਾਈ ਬੈਠੇ ਲੋਕਾਂ ਨੂੰ ਜਲਦ ਤੋਂ ਜਲਜਦ ਜਾਣਕਾਰੀ ਹੋ ਸਕੇ। ਇਸਤੋਂ ਅਲਾਵਾ ਸਰਕਾਰ ਨੇ ਜੋ 1 ਕਰੋੜ ਦਾ ਈਨਾਮ ਰੱਖਿਆ ਹੈ ਉਸ ਬਾਰੇ ਵੀ ਸਪਸ਼ਟ ਕਰਨਾ ਚਾਹੀਦਾ ਹੈ। ਕਿਸੇ ਜ਼ਿਲਾ ਆਗੂ ਨੂੰ ਇਸ ਤਰਾਂ ਦੇ ਬਿਆਨ ਦੇਕੇ ਸੱਤਾਧਾਰੀ ਆਗੂ ਰਾਜਨੀਤੀ ਨਾਲ ਧਰਮ ਦਾ ਮਿਸਯੂਜ ਕਰ ਰਹੇ ਹਨ।
” ਕੇਵਲ ਢਿੱਲੋਂ ਦਾ ਕਹਿਣਾ ਹੈ ਕਿ ਸਰਕਾਰ ਦਾ ਫਰਜ਼ ਬਣਦਾ ਹੈ ਕਾਬੂ ਆਏ ਦੋਸ਼ੀਆਂ ਨੂੰ ਤੁਰੰਤ ਲÑੋਕਾਂ ਸਾਹਮਣੇ ਪੇਸ਼ ਕਰਨ। ਜੇਕਰ ਇਸ ਮਸਲੇ ‘ਚ ਦੇਰੀ ਹੁੰਦੀ ਹੈ ਤਾਂ ਇਸ ਲਈ ਸਰਕਾਰ ਦੀ ਸਾਜਿਸ਼ ਹੀ ਮੰਨਿਆ ਜਾਵੇਗਾ। ਬਲੀ ਦੇ ਬੱਕਰੇ ਬਣਾਏ ਜਾ ਰਹੇ ਨੌਜਵਾਨਾਂ ਵੱਲੋਂ ਜੁਰਮ ਕਬੂਲਣ ਲਈ ਕਿੰਨੀ ਕੀਮਤ ਪਾਈ ਗਈ ਹੈ।