ਸ਼੍ਰੀ ਦੁਰਗਾ ਮੰਦਰ ਸਭਾ ਰਾਜਪੁਰਾ ਟਾਊਨ ਦੀ ਵਿਸ਼ੇਸ ਮੀਟਿੰਗ

0
1280

 

ਰਾਜਪੁਰਾ 15 ਸਤੰਬਰ (ਧਰਮਵੀਰ ਨਾਗਪਾਲ) ਸ਼੍ਰੀ ਦੁਰਗਾ ਮੰਦਰ ਰਾਜਪੁਰਾ ਟਾਊਨ ਦੀ ਕਾਰਜਕਾਰਨੀ ਦੀ ਵਿਸ਼ੇਸ ਮੀਟਿੰਗ ਪ੍ਰਧਾਨ ਸ੍ਰੀ ਸੰਜੀਵ ਕਮਲ ਅਤੇ ਉਪ ਪ੍ਰਧਾਨ ਸ੍ਰੀ ਕੰਵਲ ਨਾਗਪਾਲ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਸਮੂਹ ਮੈਂਬਰਾ ਨੇ ਹਿਸਾ ਲਿਆ ਅਤੇ ਇਹ ਮਤਾ ਪਾਸ ਕੀਤਾ ਗਿਆ ਕਿ ਮੰਦਰ ਦੇ ਅੰਦਰ ਬਣੇ ਬਾਥ ਰੂਮ ਵਿੱਚ ਕੁਝ ਨਸ਼ੇੜੀ ਕਿਸਮ ਦੇ ਲੋਕ ਬਾਥਰੂਮਾਂ ਅਤੇ ਨੇੜੇ ਹਾਲ ਦਾ ਗਲਤ ਇਸਤੇਮਾਲ ਕਰਦੇ ਹਨ ਅਤੇ ਉਹਨਾਂ ਨੇ ਮਜਬੂਰੀ ਵਸ ਇਹਨਾਂ ਬਾਥਰੂਮਾ ਅਤੇ ਹਾਲ ਨੂੰ ਬੰਦ ਰਖਣ ਲਈ ਪੰਡਿਤ ਸ਼੍ਰੀ ਰਮਾ ਕਾਂਤ ਸ਼ਾਸਤਰੀ ਜੀ ਦੀ ਡਿਊਟੀ ਲਾਈ ਤਾਂ ਉਹਨਾਂ ਨੇ ਕੁਝ ਸਖਤੀ ਵਰਤਕੇ ਸਫਾਈ ਸੁਰਖਿਆ ਦੀ ਨਿਗਰਾਨੀ ਦਾ ਕੰਮ ਜਾਰੀ ਕੀਤਾ । ਉਹਨਾਂ ਕਿਹਾ ਕਿ ਇਹ ਮੰਦਰ ਸਭਨਾ ਦਾ ਹੈ ਤੇ ਸਭਨਾ ਨੂੰ ਇਸ ਮੰਦਰ ਵਿੱਚ ਆਉਣ ਦਾ ਅਧਿਕਾਰ ਹੈ ਪਰ ਕੁਝ ਮਜਬੂਰੀਆਂ ਕਰਕੇ ਇਹ ਕੰਮ ਹੋਇਆ ਕਿ ਕਿਸੇ ਲਾਚਾਰ ਗਰੀਬ ਤੇ ਮਜਬੂਰ ਨੂੰ ਨਹਾਉਣ ਦੀ ਆਗਿਆ ਨਹੀਂ ਦਿੱਤੀ ਗਈ ਤੇ ਸਾਡੀ ਕੋਈ ਕਿਸੇ ਨਾਲ ਪਰਸਨਲ ਮਨ ਮੁਟਾਵ ਨਹੀਂ ਹੈ ਸੋ ਮੰਦਰ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਹੀਂ ਹੋਣ ਦਿਤੀ ਜਾਵੇਗੀ ਅਤੇ ਮਜਬੂਰਾ ਲਾਚਾਰਾ ਦੀ ਸੇਵਾ ਕਰਨਾ ਹੀ ਸਾਡਾ ਮੁੱਖ ਮੰਤਵ ਹੈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਸ਼੍ਰੀ ਦੁਰਗਾ ਮੰਦਰ ਰਾਜਪੁਰਾ ਵਿੱਚ ਬੀਤੇ ਕਈ ਸਾਲਾ ਤੋਂ ਸੇਵਾ ਕਰਦੇ ਆ ਰਹੇ ਸੁਖਦੇਵ ਲਾਲ ਨਾਗਪਾਲ ਨੂੰ ਉਸ ਸਮੇਂ ਮੰਦਰ ਦੇ ਬਾਥ ਰੂਮ ਵਿੱਚ ਨਹਾਉਣ ਦੀ ਆਗਿਆ ਨਹੀਂ ਦਿੱਤੀ ਗਈ ਸੀ ਜਿਸ ਦੀ ਜਾਣਕਾਰੀ ਉਕਤ ਪੱਤਰਕਾਰ ਨੇ ਮੰਦਰ ਦੇ ਪ੍ਰਧਾਨ ਸ੍ਰੀ ਸੰਜੀਵ ਕਮਲ ਅਤੇ ਉਪ ਪ੍ਰਧਾਨ ਕੰਵਲ ਨਾਗਪਾਲ ਨੂੰ ਦਿੱਤੀ ਗਈ ਸੀ ਜਿਹਨਾਂ ਨੇ ਤੁਰੰਤ ਮੀਟਿੰਗ ਬੁਲਾ ਕੇ ਇਸ ਸਮਸਿਆ ਦੇ ਹੱਲ ਲਈ ਹਾਂ ਭਰਦੇ ਹੋਏ ਕਿਹਾ ਕਿ ਇਹ ਮੰਦਰ ਸਿਰਫ ਕੇਵਮ ਮਾਤਰ ਕਿਸੇ ਇੱਕ ਵਿਅਕਤੀ ਦਾ ਨਹੀਂ ਬਲਕਿ ਲੋਕਾ ਦੇ ਸਹਿਯੋਗ ਨਾਲ ਬਣਿਆ ਇਹ ਮੰਦਰ ਸਭਨਾ ਦਾ ਹੀ ਹੈ।