ਸ਼੍ਰੀ ਨਿਊ ਦੁਰਗਾ ਸੇਵਾ ਸੰਮਤੀ ਰਾਜਪੁਰਾ ਵਲੋਂ ਖੂਨਦਾਨ ਕੈਂਪ

0
1350

 

ਰਾਜਪੁਰਾ 1 ਅਕਤੂਬਰ (ਧਰਮਵੀਰ ਨਾਗਪਾਲ) ਸ਼੍ਰੀ ਨਿਊ ਦੁਰਗਾ ਸੇਵਾ ਸੰਮਤੀ ਰਾਜਪੁਰਾ ਵਲੋਂ ਰਾਸ਼ਟਰੀ ਖੂਨਦਾਨ ਦਿਵਸ ਤੇ ਸਥਾਨਕ ਏ.ਪੀ.ਜੈਨ ਹਸਪਤਾਲ ਵਿੱਖੇ ਇੱਕ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਸੰਸ਼ਥਾਂ ਵਲੋਂ ਇਹ 9ਵਾਂ ਖੂਨਦਾਨ ਕੈਂਪ ਹੈ ਜੋ ਕਿ ਸਰਕਾਰੀ ਹਸਪਤਾਲ ਵਿੱਚ ਲਗਾਇਆ ਜਾਂਦਾ ਹੈ ਅਤੇ ਇਹ ਖੁਨ ਬਲਡ ਬੈਂਕ ਵਿੱਚ ਜਮਾ ਕਰਾਇਆਂ ਜਾਂਦਾ ਹੈ ਤਾਂ ਕਿ ਕੋਈ ਵੀ ਐਮਰਜਂਸੀ ਪੈਣ ਤੇ ਮਰੀਜ ਨੂੰ ਕਿਥੇ ਹੋਰ ਭੱਜਣਾ ਨਾ ਪਵੇ ਜਿਸ ਵਿੱਚ ਹਾਲੇ ਤੱਕ 895 ਤੋਂ ਵੱਧ ਯੂਨਿਟ ਕੈਂਪ ਰਾਹੀ ਅਤੇ 390 ਯੂਨਿਟ ਵੱਖ ਵੱਖ ਹੋਰ ਹਸਪਤਾਲਾ ਵਿਚੋਂ ਐੈਮਰਜੈਂਸੀ ਗੱਲ ਕਰਕੇ ਲੋੜ ਮੰਦ ਮਰੀਜਾ ਨੂੰ ਦੇ ਕੇ ਉਹਨਾਂ ਦੀ ਜਾਨ ਬਚਾਈ ਗਈ। ਇਸ ਮੌਕੇ ਸਰਦਾਰ ਅਮਰਜੀਤ ਸਿੰਘ ਸੋਹੀ ਡਿਪਟੀ ਮਾਸਕ ਮੀਡੀਆ ਅਫਸਰ, ਦਫਤਰ ਸਿਵਲ ਸਰਜਨ ਪਟਿਆਲਾ ਅੰਜੂ ਖੁਰਾਨਾ ਬਲੱਡ ਬੈਂਕ ਨੇ ਖੂਨਦਾਨ ਕਰਨ ਵਾਲਿਆਂ ਦਾ ਹੌਸਲਾ ਵਧਾਇਆਂ। ਇਸ ਮੌਕੇ ਸੰਸ਼ਥਾਂ ਵਲੋਂ ਰਾਜਨ ਕਾਲਰਾ, ਸੰਜੇ ਅੰਗਰੀਸ਼, ਸਾਹਿਲ ਤਗੇਜਾ, ਵਿਪੁਨ ਦੁਆ, ਦੀਪਕ ਕੁਮਾਰ, ਤਰੁਨ ਦੁਆ ਦੇਵ ਕੁਮਾਰ, ਹਰੀਸ਼ ਕੁਮਾਰ, ਰੋਹਿਤ ਸਹੋਤਾ ਸਾਹਿਤ ਕਾਫੀ ਸੰਖਿਆਂ ਵਿੱਚ ਮੈਂਬਰ ਤੇ ਸੇਵਾਦਾਰ ਮੌਜੂਦ ਸਨ। ਇਸ ਮੌਕੇ ਐਸ ਐਮ ੳ ਸਰਦਾਰ ਕ੍ਰਿਸ਼ਨ ਸਿੰਘ ਕਿਹਾ ਕਿ ਕੋਈ ਵੀ ਵਿਅਕਤੀ ਜਿਸਦੀ ਉਮਰ 18 ਸਾਲ ਤੋਂ ਵੱਧ ਹੋਵੇ ਉਹ ਖੂਨਦਾਨ ਕਰ ਸਕਦਾ ਹੈ। ਇੱਕ ਯੁਨਿਟ ਖੁਨ ਦੇ ਨਾਲ ਤਿੰਨ ਵਿਅਕਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ। ਉਹਨਾਂ ਸਮਿਤੀ ਦੇ ਯੋਗਦਾਨ ਲਈ ਅਭਾਰ ਪ੍ਰਗਟ ਕੀਤਾ।