ਸ਼੍ਰੀ ਬ੍ਰਿਜ ਰਸਿਕ ਵੈਲਫੇਅਰ ਸੋਸਾਇਟੀ ਵਲੋਂ 9ਵੇਂ ਮੈਡੀਕਲ ਕੈਂਪ ਵਿੱਚ 225 ਮਰੀਜਾ ਨੇ ਲਾਹਾ ਲਿਆ

0
1305

ਰਾਜਪੁਰਾ (dnewspunjab ) ਸ੍ਰੀ ਬ੍ਰਿਜ ਰਸਿਕ ਵੈਲਫੇਅਰ ਸੋਸਾਇਟੀ ਅਤੇ ਸੰਕੀਰਤਨ ਮੰਡਲ ਵਲੋਂ ਸ੍ਰੀ ਮਹਾਵੀਰ ਮੰਦਰ ਦੇ ਹਾਲ ਵਿੱਖੇ ਅੱਜ ਐਤਵਾਰ ਨੂੰ ਲਾਏ ਗਏ ਮੈਡੀਕਲ ਕੈਂਪ ਵਿੱਚ 225 ਮਰੀਜਾ ਨੇ ਲਾਹਾ ਲਿਆ ਅਤੇ ਵਿੰਗਸ ਮਲਟੀ ਸਪੈਸ਼ਲਿਸਟ ਹਸਤਪਾਲ ਦੇ ਡਾਕਟਰਾ ਵਲੋਂ ਔਰਤਾ ਦੀਆਂ ਬਿਮਾਰੀਆਂ, ਹਡੀਆ ਅਤੇ ਜਨਰਲ ਚੈਕਅਪ ਦੇ ਇਲਾਵਾ ਡਾਕਟਰ ਮੋਨਾ ਗੁਰਕਿਰਨ ਕੌਰ ਪਟਿਆਲਾ ਵਲੋਂ ਅੱਖਾ ਦਾ ਮੁੱਫਤ ਚੈਕ ਅਪ ਵੀ ਕੀਤਾ ਗਿਆ ਅਤੇ ਹਰ ਪ੍ਰਕਾਰ ਦੀਆਂ ਦਵਾਈਆਂ ਵੈਲਫੇਅਰ ਸੋਸਾਇਟੀ ਵਲੋਂ ਦਿੱਤੀਆ ਗਈਆਂ। ਸ੍ਰੀ ਬ੍ਰਿਜ ਰਸਿਕ ਸੰਕੀਰਤਨ ਅਤੇ ਵੈਲਫੇਅਰ ਸੋਸਾਇਟੀ ਦੇ ਸਮੂਹ ਅਹੂਦੇਦਾਰ ਪ੍ਰੇਮ ਪਹੁੂਜਾ, ਮੋਹਨ ਲਾਲ, ਦਵਿੰਦਰ ਪਾਹੂਜਾ, ਰਜਿੰਦਰ ਪੁਰੀ, ਰਵਿੰਦਰ ਕੁਮਾਰ, ਕਮਲ ਗੋਸਵਾਮੀ, ਸੰਜੇ ਅਹੁੂਜਾ, ਧਰਮਵੀਰ ਨਾਗਪਾਲ ਦੇ ਇਲਾਵਾ ਹੋਰ ਵੀ ਕਈ ਸੇਵਾਦਾਰ ਅਤੇ ਮੈਂਬਰ ਹਾਜਰ ਸਨ ਜਿਹਨਾਂ ਨੇ ਮਰੀਜਾ ਨੂੰ ਡਾਕਟਰਾ ਤੱਕ ਲਿਆਉਣ ਵਿੱਚ ਮਦਦ ਕੀਤਾ।