ਸ਼੍ਰੌਮਣੀ ਅਕਾਲੀਦਲ ਅਤੇ ਬੀਜੇਪੀ ਨੂੰ ਜੋਰਦਾਰ ਝਟਕਾ

0
1377

 

ਰਾਜਪੁਰਾ (ਧਰਮਵੀਰ ਨਾਗਪਾਲ) ਸ੍ਰ. ਬਲਦੇਵ ਸਿੰਘ ਗਦੋਮਾਜਰਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਰਾਜਪੁਰਾ ਦਿਹਾਤੀ) ਅਤੇ ਅਜੀਤ ਸਿੰਘ ਧੂੰਮਾ ਦੇ ਨਾਲ ਗੁਲਸ਼ਨ ਕੁਮਾਰ ਮੀਤ ਪ੍ਰਧਾਨ ਯੂਥ ਕਾਂਗਰਸ ਗੱਜੂ ਖੇੜਾ ਬਲਾਕ ਰਾਜਪੁਰਾ ਦੀ ਮੇਹਨਤ ਸਦਕਾ ਪਿੰਡ ਸਧਰੋਰ ਰਾਜਪੁਰਾ ਦੇ ਨੌਜਵਾਨ ਸਰਵ ਸ੍ਰੀ ਗੁਰਪਾਲ ਸਿੰਘ. ਪਰਮਜੀਤ ਸਿੰਘ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਪ੍ਰਦੀਪ ਸਿੰਘ, ਗੁਰਮੀਤ ਸਿੰਘ, ਧਰਮਿੰਦਰ ਸਿੰਘ,ਜਗਤਾਰ ਸਿੰਘ, ਜਗਦੀਪ ਸਿੰਘ, ਅਰਵਿੰਦ ਕੁਮਾਰ, ਬਲਕਾਰ ਸਿੰਘ, ਚਰਨਜੀਤ ਸਿੰਘ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ ਆਪਣੇ ਹੋਰ ਸਾਥੀਆਂ ਸਣੇ ਸ਼੍ਰੋਮਣੀ ਅਕਾਲੀਦਲ ਅਤੇ ਬੀਜੇਪੀ ਨੂੰ ਛੱਡਕੇ ਸ੍ਰ. ਹਰਦਿਆਲ ਸਿੰਘ ਕੰਬੋਜ ਐਮ ਐਲ ਏ ਰਾਜਪੁਰਾ ਦੀ ਰਹਿਨੁਮਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਸ੍ਰ. ਕੰਬੋਜ ਨੇ ਨੌਜਵਾਨਾ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਹ ਹਰ ਸਮੇਂ ਇਹਨਾਂ ਨੌਜਵਾਨਾ ਨਾਲ ਖੜੇ ਰਹਿਣਗੇ ਅਤੇ ਕਾਂਗਰਸ ਪਾਰਟੀ ਵਿੱਚ ਉਹਨਾਂ ਨੂੰ ਬਣਦਾ ਇੱਜਤ ਮਾਨ ਦਿੱਤਾ ਜਾਵੇਗਾ। ਕਾਂਗਰਸ ਪਾਰਟੀ ਵਿੱਚ ਸ਼ਾਮਲ ਨੌਜਵਾਨਾ ਨੇ ਦਸਿਆ ਕਿ ਅਕਾਲੀ-ਬੀਜੇਪੀ ਦੀ ਸਰਕਾਰ ਸਮੇਂ ਉਹਨਾਂ ਦੇ ਪਿੰਡਾ ਵਿੱਚ ਕਿਸੀ ਕਿਸਮ ਦਾ ਵਿਕਾਸ ਨਹੀਂ ਹੋਇਆ ਅਤੇ ਨਾ ਹੀ ਨੌਜਵਾਨਾ ਦੀ ਕੋਈ ਪੁਛਗਿਛ ਹੋ ਰਹੀ ਹੈ ਜਿਸ ਕਰਕੇ ਉਹ ਦੁਖੀ ਹੋ ਕੇ ਬੀਜੇਪੀ ਛੱਡ ਕੇ ਇੱਕ ਸੁਲਝੇ ਹੋਏ ਨਿਡਰ ਅਤੇ ਨੌਜਵਾਨਾਂ ਦੀ ਰਹਿਨੁਮਾਈ ਕਰਨ ਵਾਲੇ ਲੀਡਰ ਸ੍ਰ. ਹਰਦਿਆਲ ਸਿੰਘ ਕੰਬੋਜ ਦੀ ਛੱਤਰ ਛਾਇਆ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ।