ਸਕਾਲਰਜ ਸਕੂਲ ਦੇ ਆਂਗਨ ਵਿੱਚ ਵਜੇ ਢੋਲ ਤੇ ਸ਼ਹਿਨਾਈਆਂ10ਵੀਂ ਦਾ ਨਤੀਜਾ 100 ਪ੍ਰਤੀਸ਼ਤ

0
1618

 

ਰਾਜਪੁਰਾ (ਡੀਵੀ ਨਿਊਜ ਪੰਜਾਬ) ਸੀ.ਬੀ.ਐਸ.ਈ. ਦੁਆਰਾ ਅਯੋਜਿਤ 10ਵੀਂ ਕਲਾਸ ਦੇ ਨਤੀਜੇ ਜਦੋਂ ਇੰਟਰਨੈੱਟ ਰਾਹੀ ਦੇਖਣ ਨੂੰ ਮਿਲੇ ਤਾਂ ਸਕਾਲਰ ਸਕੂਲ ਦੇ ਵਿਦਿਆਰਥੀਆਂ ਦੀ ਖੁਸ਼ੀ ਦੀ ਸੀਮਾ ਨਾ ਰਹੀ ਤੇ ਉਹ 100 ਪ੍ਰਤੀਸ਼ਤ ਨਤੀਜੇ ਦੇਖ ਕੇ ਖੁਸ਼ੀ ਵਿੱਚ ਝੂਮ ਉੱਠੇ ਤੇ ਢੌਲ ਤੇ ਸ਼ਹਿਨਾਈਆਂ ਦੀ ਸੁਰ ਤਾਲ ਨਾਲ ਖੁਸ਼ੀ ਵਿੱਚ ਨੱਚਣ ਲਗ ਪਏ। ਇਸ ਸਾਲ ਸਕੂਲ ਵਿੱਚ ਸੀ.ਬੀ.ਐਸ.ਈ. ਦੁਆਰਾ ਨਿਰਧਾਰਿਤ ਉਚਤਮ ਗ੍ਰੇਡ 10 ਸੀਜੀਪੀਏ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੰਖਿਆ 7 ਹੈ ਜੋ ਇਸ ਵਾਰ ਵੀ ਸ਼ਹਿਰ ਵਿੱਚ ਸਭ ਤੋਂ ਜਿਆਦਾ ਹੈ। ਇਸ ਸਾਲ 9 ਤੋਂ ਜਿਆਦਾ ਸੀਜੀਪੀਏ ਗ੍ਰੇਡ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੰਖਿਆਂ 50 ਹੈ ਅਤੇ 80 ਸੀਜੀਪੀਏ ਤੋਂ ਜਿਆਦਾ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 93 ਹੈ। 7 ਵਿਦਿਆਰਥੀਆਂ ਤਨੀਸ਼ਾ, ਪਰਵੀਣਾ, ਮਨੀਸ਼ਾਂ, ਜਸ਼ਨਪ੍ਰੀਤ ਕੌਰ, ਜਤਿਨ ਗਖੜ, ਯੁਵਰਾਜ ਵਰਮਾ, ਮਨਕੀਰਤ ਸਿੰਘ ਨੇ 10 ਸੀਜੀਪੀਏ ਪ੍ਰਾਪਤ ਕਰਕੇ ਆਣੇ ਸਕੂਲ ਦਾ ਨਾਂ ਰੋਸ਼ਨ ਕੀਤਾ। 5 ਵਿਦਿਆਰਥੀ ਮਨਜੋਤ ਕੌਰ, ਗੁਰਦੀਪ ਕੌਰ, ਗੁਰਦੀਪ ਕੌਰ, ਯੋਗਿਤਾ, ਕਮਲ ਸ਼ਰਮਾ ਅਤੇ ਨਵਨੀਤ ਕੌਰ ਨੇ 9.8 ਸੀਜੀਪੀਏ, 9 ਵਿਦਿਆਰਥੀ ਹਰਮਨਪ੍ਰੀਤ ਕੌਰ, ਇਬਾਦਤ ਕੌਰ, ਪ੍ਰਨੀਤ ਕੌਰ, ਸਰਸ਼ਿਟ, ਹਰਕੀਰਤ ਕੌਰ, ਜਸਪ੍ਰੀਤ ਕੌਰ, ਗੁਰਸਿਮਰ ਕੌਰ, ਇਸ਼ਿਕਾ, ਮਹਿਕ, ਸੰਜਨਾ, ਗੁਰਕਮਲ ਕੌਰ, ਹੀਨਾ ਵਧਵਾ ਅਤੇ ਆਦਰਸ਼ ਨੇ 9.4 ਸੀਜੀਪੀਏ ਅਤੇ 11 ਵਿਦਿਆਰਥੀ ਮਨਿੰਦਰ ਕੌਰ, ਮਾਨਸੀ ਕੌਸ਼ਲ, ਅਮ੍ਰਿਤਪਾਲ ਕੌਰ, ਦਮਨਪ੍ਰੀਤ ਕੌਰ, ਬਲਕੀਤ ਸਿੰਘ, ਸੁਖਪਾਲਜੀਤ ਸਿੰਘ, ਪ੍ਰਥਮ, ਨਵਨੀਤ ਸਿੰਘ, ਵਰਿੰਦਰ ਸਿੰਘ, ਗੁਰਕੀਰਤ ਸਿੰਘ, ਯਸ਼ਿਕਾ ਨੇ 9.2 ਸੀਜੀਪੀਏ ਅਤੇ 10 ਵਿਦਿਆਰਥੀ ਜਸਕਿਰਨ ਕੌਰ, ਮਲਕੀਤ ਕੌਰ, ਸਿਮਰਨ ਕੌਰ ਸਿਮਰਨ, ਵਿਸ਼ਵਜੀਤ ਕੌਰ, ਰਮਨਪ੍ਰੀਤ ਕੌਰ, ਸਮਰਤ ਕੌਰ ਸੰਧੂ, ਸ਼ਰੇਯਾ, ਜਗਦੀਪ ਸਿੰਘ, ਸੁਖਮਨ ਸਿੰਘ, ਮਨਦੀਪ ਸਿੰਘ ਨੇ 9.0 ਸੀਜੀਪੀਏ ਪ੍ਰਾਪਤ ਕਰ ਸਕੂਲ ਦਾ ਨਾਮ ਉੱਚਾ ਕੀਤਾ ਹੈ । ਇੱਥੇ ਇਹ ਵੀ ਵਰਣਨ ਯੋਗ ਹੈ ਕਿ ਪਿਛਲੇ 9 ਸਾਲਾ ਦੀ ਤਰਾਂ ਸਕਾਲਰਜ ਸਕੂਲ ਦੇ ਵਿਦਿਆਰਥੀ 100 ਪ੍ਰਤੀਸ਼ਤ ਨਤੀਜੇ ਦੇ ਨਾਲ ਮੈਰਿਟ ਵਿੱਚ ਆਏ ਹਨ।

ਸਕੂਲ ਦੇ ਚੇਅਰਮੈਨ ਸ੍ਰੀ ਟੀ.ਐਲ.ਜੋਸ਼ੀ ਅਤੇ ਪ੍ਰਿੰਸੀਪਲ ਸ੍ਰੀ ਮਤੀ ਸੁਦੇਸ਼ ਜੋਸ਼ੀ ਨੇ ਇਸ ਸਫਲਤਾ ਦਾ ਇਸ਼ਾਰਾ ਸਕੂਲ ਦੇ ਮਿਹਨਤੀ ਸਟਾਫ, ਮਿਹਨਤੀ ਬੱਚੇ ਅਤੇ ਉਹਨਾਂ ਦਾ ਮਾਤਾ ਪਿਤਾ ਦੇ ਸਹਿਯੋਗ ਵੱਲ ਕਰਦੇ ਹੋਏ ਸਾਰਿਆ ਨੂੰ ਵਧਾਈਆਂ ਦਿੱਤੀਆਂ ਹਨ। ਵਿਦਿਆਰਥੀਆਂ ਨੇ ਸਕਾਲਜ ਦੇ ਵਧਿਆਂ ਤੇ ਸੋ ਪ੍ਰਤੀਸ਼ਤ ਨਤੀਜਿਆਂ ਦੀ ਖੁਸ਼ੀ ਵਿੱਚ ਭੰਗੜੇ ਪਾਏ ਅਤੇ ਮਿਠਾਈਆਂ ਵੰਡੀਆਂ। ਸਕੂਲ ਦੀ ਪਿੰ੍ਰਸੀਪਲ ਸ੍ਰੀ ਮਤੀ ਸੁਦੇਸ਼ ਜੋਸ਼ੀ ਨੇ ਸਕੂਲ ਵਿੱਚ ਸੋ ਪ੍ਰਤੀਸ਼ਤ ਨਤੀਜੇ ਆਉਣ ਵਜੋਂ ਸਕੂਲ ਦੇ ਟੀਚਰਾਂ ਦਾ ਵੀ ਧੰਨਵਾਦ ਕੀਤਾ।