ਸਵਦੇਸ਼ੀ ਮੇਲੇ ਵਿ¤ਚ ਤੰਬਾਕੂ ਵਿਰੁ¤ਧ ਜਾਗਰੂਕਤਾ ਕੈਂਪ ਲੋਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਦ¤ਸਿਆ

0
1508

ਐਸ.ਏ.ਐਸ. ਨਗਰ, 6 ਨਵੰਬਰ (ਧਰਮਵੀਰ ਨਾਗਪਾਲ)- ਅ¤ਜ ਦੁਸਹਿਰਾ ਮੈਦਾਨ ਫੇਜ-8 ਵਿਖੇ ਚ¤ਲ ਰਹੇ ਸਵਦੇਸ਼ੀ ਮੇਲੇ ਵਿ¤ਚ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵ¤ਲੋਂ ਤੰਬਾਕੂ ਕੰਟਰੋਲ ਸੈ¤ਲ ਪੰਜਾਬ ਅਤੇ ਤੰਬਾਕੂ ਕੰਟਰੋਲ ਕਮੇਟੀ ਜਿਲਾ ਐਸ ਏ ਐਸ ਨਗਰ ਨਾਲ ਮਿਲ ਕੇ ਤੰਬਾਕੂ ਦੇ ਵਰਤੋਂ ਦੇ ਵਿਰੁ¤ਧ ਜਾਗਰੂਕਤਾ ਪੈਦਾ ਕੀਤੀ ਗਈ। ਸੰਸਥਾ ਦੇ ਕਾਰਕੁੰਨਾਂ ਵ¤ਲੋਂ ਮੇਲੇ ਵਿ¤ਚ ਆਏ ਲੋਕਾਂ ਨਾਲ ਸੰਵਾਦ ਰਚਾਇਆ ਗਿਆ ਅਤੇ ਤੰਬਾਕੂ ਦੇ ਸਰੀਰ ਉ¤ਤੇ ਪੈਂਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਸੰਬੰਧੀ ਗ¤ਲਬਾਤ ਕਰਦਿਆਂ ਤੰਬਾਕੂ ਕੰਟਰੋਲ ਸੈ¤ਲ ਦੇ ਸਟੇਟ ਪ੍ਰੋਗਰਾਮ ਅਫਸਰ ਡਾ. ਰਾਕੇਸ਼ ਗੁਪਤਾ ਨੇ ਕਿਹਾ ਕਿ ਆਮ ਲੋਕਾਂ ਵਿ¤ਚ ਤੰਬਾਕੂ ਦੀ ਵਰਤੋਂ ਕਰਨ ਨਾਲ ਪੈਦਾ ਹੁੰਦੇ ਖਤਰਿਆਂ ਬਾਰੇ ਜਾਗਰੂਤਾ ਲਈ ਮੇਲੇ ਵਿ¤ਚ ਸਟਾਲ ਲਗਾਈ ਗਈ ਹੈ। ਉਹਨਾਂ ਕਿਹਾ ਕਿ 90 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਹੈ ਅਤੇ ਸਾਡੇ ਦੇਸ਼ ਵਿ¤ਚ ਰੋਜਾਨਾ 5500 ਵਿਅਕਤੀ ਰੋਜਾਨਾ ਤੰਬਾਕੂ ਦੀ ਵਰਤੋਂ ਕਰਨਾ ਸ਼ੁਰੂ ਕਰਦੇ ਹਨ। ਇਸ ਲਈ ਇਸ ਦੀ ਵਰਤੋਂ ਦੇ ਵਿਰੋਧ ਵਿ¤ਚ ਜਾਗਰੂਕਤਾ ਜਰੂਰੀ ਹੈ। ਤੰਬਾਕੂ ਕੰਟਰੋਲ ਕਮੇਟੀ ਮੁਹਾਲੀ ਦੇ ਨੋਡਲ ਅਫਸਰ ਡਾ. ਗੁਰਪ੍ਰੀਤ ਨੇ ਦ¤ਸਿਆ ਤੰਬਾਕੂ ਦੀ ਆਦਤ ਨੂੰ ਛ¤ਡਣ ਦਾ ਫੀਸਦ ਬਹੁਤ ਘ¤ਟ ਹੈ ਅਤੇ ਤੰਬਾਕੂ ਕੰਟਰੋਲ ਕਮੇਟੀ ਜਾਗਰੂਕਤਾ ਰਾਹੀਂ ਵੀ ਲੋਕਾਂ ਦੀ ਇਸ ਆਦਤ ਨੂੰ ਛੁਡਾਉਣਾ ਚਾਹੁੰਦੀ ਹੈ। ਉ¤ਧਰ ਲੋਕਾਂ ਨੂੰ ਜਾਗਰੂਕ ਕਰਦਿਆਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰਪ੍ਰੀਤ ਕੌਰ ਨੇ ਦ¤ਸਿਆ ਕਿ ਅ¤ਜ ਜਦੋਂ ਤੰਬਾਕੂ ਦੀ ਵਰਤੋਂ ਕਾਰਨ ਦੇਸ਼ ਵਿ¤ਚ ਕਰੀਬ 2200 ਮੌਤਾਂ ਹੋ ਰਹੀਆਂ ਹਨ ਤਾਂ ਇਹ ਜਰੂਰੀ ਹੋ ਜਾਂਦਾ ਹੈ ਕਿ ਇਸ ਅਲਾਮਤ ਵਿਰੁ¤ਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਤੰਬਾਕੂ ਕੰਟਰੋਲ ਸੈ¤ਲ ਪੰਜਾਬ ਅਤੇ ਜਿਲਾ ਤੰਬਾਕੂ ਕੰਟਰੋਲ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਵਦੇਸ਼ੀ ਮੇਲੇ ਵਿ¤ਚ ਸਟਾਲ ਲਗਾਈ ਗਈ ਹੈ ਜਿ¤ਥੇ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ ਅਤੇ ਤੰਬਾਕੂ ਛ¤ਡਣ ਦੀ ਇ¤ਛਾ ਰ¤ਖਦੇ ਲੋਕਾਂ ਨੂੰ ਛ¤ਡਣ ਦੇ ਨੁਸਖੇ ਦਿ¤ਤੇ ਗਏ। ਇਸ ਮੌਕੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਡਿਵੀਜਨਲ ਕੁਆਰਡੀਨੇਟਰ ਹਰਪ੍ਰੀਤ ਸਿੰਘ ਅਤੇ ਸਟੇਟ ਪ੍ਰੋਜੈਕਟ ਮੇਨੇਜਰ ਵਿਨੇ ਗਾਂਧੀ ਵੀ ਹਾਜਰ ਸਨ।