ਸਾਊਥ ਸਿਟੀ ਵਿੱਚ ਬਣੇਗਾ ਸੀਨੀਅਰ ਸਿਟੀਜਨ ਹੋਮ ਵਿਧਾਇਕ ਰਾਕੇਸ਼ ਪਾਂਡੇ ਨੇ ਰੱਖਿਆ ਨੀਂਹ ਪੱਥਰ

0
1548

ਲੁਧਿਆਣਾ, 7 ਦਸੰਬਰ (ਸੀ ਐਨ ਆਈ )-ਸ਼ਹਿਰ ਦੇ ਵਿਕਸਤ ਹੋ ਰਹੇ ਇਲਾਕੇ ਸਾਊਥ ਸਿਟੀ ਵਿਖੇ ਜਲਦ ਹੀ ਸੀਨੀਅਰ ਸਿਟੀਜਨ ਹੋਮ ਬਣੇਗਾ। ਇਸ ਇਲਾਕੇ ਦੇ ਲੋਕਾਂ ਦੀ ਇਹ ਬਰੇ ਲੰਮੇ ਸਮੇਂ ਦੀ ਮੰਗ ਸੀ, ਜੋ ਕਿ ਹੁਣ ਪੂਰੀ ਹੋਣ ਜਾ ਰਹੀ ਹੈ। ਇਸ ਸੀਨੀਅਰ ਸਿਟੀਜਨ ਹੋਮ ਦਾ ਨੀਂਹ ਪੱਥਰ ਅੱਜ ਹਲਕਾ ਲੁਧਿਆਣਾ (ਪੂਰਬੀ) ਦੇ ਵਿਧਾਇਕ ਸ੍ਰੀ ਰਾਕੇਸ਼ ਪਾਂਡੇ ਨੇ ਨੀਂਹ ਪੱਥਰ ਰੱਖਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪਾਂਡੇ ਨੇ ਕਿਹਾ ਕਿ ਇਸ ਹੋਮ ਦੀ ਉਸਾਰੀ ਸਾਊਥ ਸਿਟੀ ਸੀਨੀਅਰ ਸਿਟੀਜਨ ਫੋਰਮ ਵੱਲੋਂ ਕਰਵਾਈ ਜਾਵੇਗੀ, ਜਿਸ ਲਈ ਉਹ (ਸ੍ਰੀ ਪਾਂਡੇ) ਬਣਦਾ ਯੋਗਦਾਨ ਦੇਣਗੇ। ਫੋਰਮ ਦੇ ਮੈਂਬਰ ਸ੍ਰੀ ਜੀਵਨ ਧਵਨ ਨੇ ਦੱਸਿਆ ਕਿ ਕਰੀਬ 600 ਸੁਕੇਅਰ ਯਾਰਡ ਵਿੱਚ ਬਣਨ ਵਾਲੇ ਸੀਨੀਅਰ ਸਿਟੀਜਨ ਹੋਮ ਦੇ ਨਾਲ ਇੱਕ ਬੱਚਿਆਂ ਦਾ ਪਾਰਕ ਵੀ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਹੋਮ ਵਿੱਚ ਲਾਇਬਰੇਰੀ, ਬੈਠਣ ਲਈ ਖੁਲਾ ਹਾਲ ਦੀ ਵਿਵਸਥਾ ਵੀ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਵਿਨੋਦ ਮਹਿੰਦਰਾ, ਸ੍ਰੀ ਅਰੁਣ ਸੇਠ, ਸ੍ਰ. ਦਲਜੀਤ ਸਿੰਘ, ਸ੍ਰ. ਸੋਢੀ, ਸ੍ਰੀ ਮਨਿਹਾਸ ਅਤੇ ਹੋਰ ਕਈ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।