ਸਿਹਤ ਬੀਮਾ ਯੋਜਨਾ ਸਕੀਮ ਤਹਿਤ ਕੈਂਪ ਦਾ ਆਯੋਜਨ

0
1671

ਕੋਟਕਪੂਰਾ 29 ਦਿਸ੍ਬਰ (ਮਖਣ ਸਿੰਘ ) ਪੰਜਾਬ ਸਰਕਾਰ ਦੀ ਤਰਫੋਂ ਗਰੀਬ ਲੋਕਾਂ ਦੇ ਸਸਤੇ ਇਲਾਜ ਨੂੰ ਮੱਦੇਨਜਰ ਰੱਖਦੇ ਹੋਏ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸਕੀਮ ਤਹਿਤ ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਮੌੜ ਵਿਖੇ ਗਰੀਬ ਲੋਕਾ ਦੇ ਸਮਾਰਟ ਕਾਰਡ ਬਣਾਏ ਗਏ । ਇੱਕ ਪਰਿਵਾਰ ਦਾ ਸਮਾਟ ਕਾਰਡ ਪੰਜੀਕਰਨ ਸਿਰਫ 30\- ਰੁਪੈ ਦੇ ਕੇ ਇੱਕ ਸਾਲ ਦੀ ਮਾਨਤਾ ਲਈ ਬਣਾਏ ਗਏ । ਜਿਸ ਨਾਲ ਪਰਿਵਾਰ ਦਾ ਕੋਈ ਵੀ ਮੈਂਬਰ ਮਾਨਤਾ ਪ੍ਰਾਪਤ ਹਸਪਤਾਲ ਵਿੱਚ 30000\- ਰੁਪੈ ਤੱਕ ਦਾ ਮੁਫਤ ਇਲਾਜ ਕਰਵਾ ਸਕਦੇ ਹਨ । ਇਸ ਸਮਾਟ ਕਾਰਡ ਨਾਲ ਹਸਪਤਾਲ ਵਿਚੋਂ ਮੁਫਤ ਅਪ੍ਰੇਸ਼ਨ , ਜਾਂਚ , ਦਵਾਈ , ਖਾਣਾ ਅਤੇ ਹਸਪਤਾਲ ਵਿਚ ਆਉਣ ਦਾ ਕਿਰਾਇਆ ਤੀਹ ਹਜਾਰ ਤੱਕ ਦਾ ਕਰਾਇਆ ਜਾ ਸਕਦਾ ਹੈ । ਸਮਾਰਟ ਕਾਰਡ ਬਣਾਉਣ ਸਮੇਂ ਕਿੱਟ ਵੀ ਲਗਾਈ ਗਈ ਇਸ ਸਮੇਂ ਏ ਐਨ ਐਮ ਵੀਰਪਾਲ ਕੌਰ , ਆਸ਼ਾ ਵਰਕਰ ਛਿੰਦਰ ਪਾਲ ਕੌਰ , ਰਚਨਾ ਰਾਣੀ ਅਤੇ ਪੰਚਾਇਤ ਮੈਂਬਰ ਹਾਜਰ ਸਨ