ਸਿੱਖਿਆ ਮੰਤਰੀ ਨੇ ਮਾੜੇ ਨਤੀਜਿਆਂ ਵਾਲੇ ਸਕੂਲਾਂ ਦੇ ਮੁਖੀਆਂ ਤੋਂ ਮੰਗਿਆ ਜਵਾਬ

0
1458

ਐਸ.ਏ.ਐਸ.ਨਗਰ (ਮੁਹਾਲੀ), 19 ਮਈ (ਧਰਮਵੀਰ ਨਾਗਪਾਲ) ਮੌਜੂਦਾ ਵਿਦਿਅਕ ਸੈਸ਼ਨ ਵਿੱਚ ਬਿਹਤਰ ਨਤੀਜਿਆਂ ਦੀ ਟੀਚੇ ਦੀ ਪੂਰਤੀ ਲਈ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਬਾਰ•ਵੀਂ ਦੇ ਨਤੀਜਿਆਂ ਦੀ ਸਮੀਖਿਆ ਲਈ ਮੁਹਾਲੀ ਜ਼ਿਲੇ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕੀਤੀ। ਡਾ.ਚੀਮਾ ਨੇ ਜਿੱਥੇ 100 ਫੀਸਦੀ ਨਤੀਜਿਆਂ ਵਾਲੇ ਸਕੂਲਾਂ ਨੂੰ ਪ੍ਰਸੰਸਾ ਪੱਤਰ ਦੇਣ ਦਾ ਫੈਸਲਾ ਕੀਤਾ ਉਥੇ ਮਾੜੇ ਨਤੀਜਿਆਂ ਵਾਲੇ ਸਕੂਲਾਂ ਤੋਂ ਜਵਾਬ ਵੀ ਮੰਗਿਆ ਹੈ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸ੍ਰੀ ਸੀ.ਰਾਊਲ, ਡੀ.ਜੀ.ਐਸ.ਈ. ਸ੍ਰੀ ਪ੍ਰਦੀਪ ਅੱਗਰਵਾਲ, ਡੀ.ਪੀ.ਆਈ. (ਸਸ) ਸ੍ਰੀ ਬਲਬੀਰ ਸਿੰਘ ਢੋਲ, ਜ਼ਿਲਾ ਸਿੱਖਿਆ ਅਧਿਕਾਰੀ (ਸਸ), ਮੁਹਾਲੀ ਸ੍ਰੀ ਮੇਵਾ ਸਿੰਘ ਸਿੱਧੂ, ਵਧੀਕ ਸਟੇਟ ਪ੍ਰਾਜੈਕਟ ਡਾਇਰੈਕਟਰ ਡਾ.ਗਿੰਨੀ ਦੁੱਗਲ ਵੀ ਹਾਜ਼ਰ ਸਨ।
ਡਾ.ਚੀਮਾ ਨੇ ਸਾਇੰਸ ਵਿਸ਼ੇ (ਮੈਡੀਕਲ ਤੇ ਨਾਨ ਮੈਡੀਕਲ) ਦੇ ਵਿਦਿਆਰਥੀਆਂ ਦੀ ਘੱਟ ਗਿਣਤੀ ’ਤੇ ਚਿੰਤਾ ਪ੍ਰਗਟਾਉਂਦਿਆਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਨੌਵੀਂ ਤੇ ਦਸਵੀਂ ਜਮਾਤ ਤੋਂ ਹੀ ਵਿਦਿਆਰਥੀਆਂ ਸਾਇੰਸ ਵਿਸ਼ਿਆਂ ਲਈ ਪ੍ਰੇਰਿਤ ਕਰਨ ਅਤੇ ਇਸ ਦਿਸ਼ਾ ਵਿੱਚ ਨੌਵੀਂ ਜਮਾਤ ਤੋਂ ਹੀ ਵਿਗਿਆਨ ਦੀ ਪੜ•ਾਈ ’ਤੇ ਵਿਸ਼ੇਸ਼ ਧਿਆਨ ਦੇਣ। ਕੁਝ ਸਕੂਲਾਂ ਵਿੱਚ ਸਾਇੰਸ ਵਿਸ਼ੇ ਦੇ ਵਿਦਿਆਰਥੀਆਂ ਦੀ ਨਾਂ-ਮਾਤਰ ਗਿਣਤੀ ਦਾ ਨੋਟਿਸ ਲੈਂਦਿਆਂ ਸਿੱਖਿਆ ਮੰਤਰੀ ਨੇ ਵਿਭਾਗ ਨੂੰ ਆਦੇਸ਼ ਦਿੱਤੇ ਕਿ ਜੇਕਰ ਅਜਿਹੇ ਸਕੂਲਾਂ ਨੇ ਨਾਲ ਲੱਗਦੇ ਸਕੂਲਾਂ ਵਿੱਚ ਸਾਇੰਸ ਵਿਸ਼ਾ ਪੜ•ਾਇਆ ਜਾ ਰਿਹਾ ਹੈ ਤਾਂ ਵਿਦਿਆਰਥੀਆਂ ਨੂੰ ਦੂਜੇ ਸਕੂਲਾਂ ਵਿੱਚ ਸ਼ਿਫਟ ਕੀਤਾ ਜਾਵੇ। ਡਾ.ਚੀਮਾ ਨੇ ਘੱਟ ਗਿਣਤੀ ਵਾਲੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡ ਵਾਲਿਆਂ ਨੂੰ ਜਾਗਰੂਕ ਕਰ ਕੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲੇ ਲੈਣ ਲਈ ਪ੍ਰੇਰਿਤ ਕਰਨ। ਇਸ ਮੌਕੇ ਉਨ•ਾਂ ਕੁਰਾਲੀ, ਮੁੱਲਾਂਪੁਰ ਗਰੀਬਦਾਸ, ਲਾਲੜੂ, ਮੁਬਾਰਕਪੁਰ, ਸਹੌੜਾ, ਸਕਰੂਲਾ, ਸੋਹਾਣਾ ਤੇ ਸਿਆਲਬਾ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ 100 ਫੀਸਦੀ ਨਤੀਜਿਆਂ ਲਈ ਸਾਬਾਸ਼ ਵੀ ਦਿੱਤੀ।
ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਜਿਹੜੇ ਸਕੂਲਾਂ ਤੋਂ ਅਧਿਆਪਕ ਆਰਜ਼ੀ ਪ੍ਰਬੰਧ ਦੇ ਤੌਰ ’ਤੇ ਮੁੱਖ ਦਫਤਰ ਬੈਠੇ ਹਨ, ਉਨ•ਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਸਕੂਲ ਭੇਜਿਆ ਜਾਵੇ ਅਤੇ ਪ੍ਰਿੰਸੀਪਲਾਂ ਨੂੰ ਵੀ ਹੋਰਨਾਂ ਥਾਵਾਂ ਦੇ ਦਿੱਤੇ ਵਾਧੂ ਚਾਰਜ ਨੂੰ ਵਾਪਸ ਲਿਆ ਜਾਵੇ। ਆਰਟਸ ਵਿਸ਼ੇ ਦੇ ਮਾੜੇ ਨਤੀਜਿਆਂ ਦੀ ਪੜਚੋਲ ਕਰਦਿਆਂ ਸਿੱਖਿਆ ਮੰਤਰੀ ਨੂੰ ਦੱਸਿਆ ਗਿਆ ਕਿ ਕਈ ਸਕੂਲਾਂ ਨੂੰ ਵਿਦਿਆਰਥੀਆਂ ਦੀ ਪਸੰਦ ਅਨੁਸਾਰ ਵਿਸ਼ੇ ਨਹੀਂ ਅਲਾਟ ਕੀਤੇ ਗਏ ਹਨ। ਇਸ ’ਤੇ ਕਾਰਵਾਈ ਕਰਦਿਆਂ ਉਨ•ਾਂ ਸਮੂਹ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਪਸੰਦ ਵਾਲੇ ਵਿਸ਼ੇ ਦੱਸਣ ਲਈ ਕਿਹਾ ਤਾਂ ਜੋ ਪਸੰਦ ਅਨੁਸਾਰ ਵਿਸ਼ੇ ਹੀ ਸਕੂਲਾਂ ਨੂੰ ਅਲਾਟ ਕੀਤੇ ਜਾਣ।
ਡਾ.ਚੀਮਾ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਇਸ ਉਪਰੰਤ ਆਪੋ-ਆਪਣੇ ਸਕੂਲਾਂ ਦੀ ਮੀਟਿੰਗ ਕਰ ਕੇ ਵਿਸ਼ਿਆਂ ਅਨੁਸਾਰ ਨਤੀਜਿਆਂ ਦੀ ਸਮੀਖਿਆ ਕਰਨ। ਡਾ.ਚੀਮਾ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਅਨੁਸ਼ਾਸਣ ਜਾਂ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਉਨ•ਾਂ ਬਾਰੇ ਸਖਤ ਕਾਰਵਾਈ ਲਈ ਉਚ ਅਧਿਕਾਰੀਆਂ ਨੂੰ ਲਿਖਤੀ ਭੇਜਿਆ ਜਾਵੇ। ਉਨ•ਾਂ ਕਿਹਾ ਕਿ ਸਕੂਲਾਂ ਦੇ ਅਕਾਦਮਿਕ ਪ੍ਰਬੰਧਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।
ਉਨ•ਾਂ ਤਾੜਨਾ ਦਿੰਦਿਆਂ ਕਿਹਾ ਕਿ ਅਗਲੇ ਸਾਲ ਮਾੜੇ ਨਤੀਜਿਆਂ ਵਾਲੇ ਸਕੂਲਾਂ ਦੇ ਸਟਾਫ ਵਿਰੁੱਧ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਉਨ•ਾਂ ਪ੍ਰਿੰਸੀਪਲਾਂ ਤੋਂ ਮਾੜੇ ਨਤੀਜਿਆਂ ਦੇ ਕਾਰਨ ਪੁੱਛਣ ਦੇ ਨਾਲ ਮੌਜੂਦਾ ਵਿਦਿਅਕ ਵਰ•ੇ ਵਿੱਚ ਬਿਹਤਰ ਪ੍ਰਾਪਤੀਆਂ ਲਈ ਸੁਝਾਅ ਅਤੇ ਸਕੂਲਾਂ ਦੀਆਂ ਮੰਗਾਂ ਵੀ ਪੁੱਛੀਆਂ। ਕਈ ਸਕੂਲਾਂ ਦੇ ਨਤੀਜਿਆਂ ਅਤੇ ਵਿਦਿਆਰਥੀਆਂ ਦੀ ਗਿਣਤੀ ਦੀ ਪੜਚੋਲ ਕਰਦਿਆਂ ਮਿਲੀਆਂ ਤੁਰੱਟੀਆਂ ਨੂੰ ਜ਼ਮੀਨੀ ਪੱਧਰ ’ਤੇ ਜਾਨਣ ਲਈ ਸਿੱਖਿਆ ਮੰਤਰੀ ਨੇ ਡੀ.ਜੀ.ਐਸ.ਈ. ਨੂੰ ਬਨੂੜ, ਡੀ.ਪੀ.ਆਈ. ਨੂੰ ਰਾਣੀ ਮਾਜਰਾ ਅਤੇ ਡੀ.ਈ.ਓ. ਨੂੰ ਤੀੜਾ ਸਕੂਲਾਂ ਦਾ ਦੌਰਾ ਕਰਨ ਲਈ ਕਿਹਾ। ਉਨ•ਾਂ ਅਧਿਕਾਰੀਆਂ ਨੂੰ ਇਨ•ਾਂ ਸਕੂਲਾਂ ਦਾ ਦੌਰਾ ਕਰ ਕੇ ਮੁਕੰਮਲ ਰਿਪੋਰਟ ਤਿਆਰ ਕਰਨ ਦੇ ਆਦੇਸ਼ ਦਿੱਤੇ।