ਸੀ-ਪਾਈਟ ਕੈਂਪ ਵਿਖੇ ਨੌਜਵਾਨਾਂ ਲਈ ਫੌਜ ‘ਚ ਭਰਤੀ ਬਾਰੇ ਸਿਖਲਾਈ ਕੈਂਪ ਲੱਗੇਗਾ: ਕੈਂਪ ਕਮਾਂਡੈਂਟ * 19 ਅਤੇ 20 ਮਈ ਨੂੰ ਕੈਂਪ ਸਬੰਧੀ ਹੋਵੇਗੀ ਸਿਖਿਆਰਥੀਆਂ ਦੀ ਚੋਣ

0
1479

ਪਟਿਆਲਾ 14 ਮਈ: (ਧਰਮਵੀਰ ਨਾਗਪਾਲ) ਸੀ-ਪਾਈਟ ਕੈਂਪ ਨਾਭਾ ਦੇ ਕੈਂਪ ਕਮਾਂਡੈਂਟ ਸ. ਫਤਹਿ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 01 ਅਗਸਤ 2015 ਤੋਂ 07 ਅਗਸਤ 2015 ਤੱਕ ਪਟਿਆਲਾ ਵਿਖੇ ਫੌਜ ਦੀ ਭਰਤੀ ਰੈਲੀ ਹੋਣ ਵਾਲੀ ਹੈ। ਸੀ-ਪਾਈਟ ਕੈਂਪ ਨਾਭਾ ਜੋ ਕਿ ਪੰਜਾਬ ਸਰਕਾਰ ਦਾ ਅਦਾਰਾ ਹੈ, ਜਿਸ ਵਿੱਚ ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਲਈ ਪੰਜਾਬ ਸਰਕਾਰ ਦੁਆਰਾ ਮੁਫਤ ਫੌਜ ਵਿੱਚ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਲੈਣ ਦੇ ਚਾਹਵਾਨ ਯੁਵਕਾਂ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਦੀ ਹੋਣੀ ਚਾਹੀਦੀ ਹੈ। ਉਹ ਦਸਵੀਂ ਜਮਾਤ ਘੱਟੋ ਘੱਟ 45 ਫੀਸਦੀ ਅੰਕਾਂ ਨਾਲ ਜਾਂ + 2 ਪਾਸ ਹੋਵੇ। ਕੱਦ 170 ਸੈਂਟੀਮੀਟਰ, ਛਾਤੀ 77 ਸੈਂਟੀਮੀਟਰ ਅਤੇ ਭਾਰ 50 ਕਿਲੋ ਘੱਟੋ ਘੱਟ ਹੋਣਾ ਚਾਹੀਦਾ ਹੈ।
ਪਟਿਆਲਾ ਜ਼ਿਲ੍ਹੇ ਦੇ ਉਹ ਸਾਰੇ ਨੌਜਵਾਨ ਜੋ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਉਹ ਸੀ-ਪਾਈਟ ਕੈਂਪ ਨਾਭਾ ਵਿਖੇ ਮਿਤੀ 19 ਅਤੇ 20 ਮਈ 2015 ਨੂੰ ਸਵੇਰੇ 09-00 ਵਜੇ ਨਿੱਜੀ ਤੌਰ ‘ਤੇ ਆਪਣੇ ਅਸਲੀ ਸਰਟੀਫਿਕੇਟ ਲੈ ਕੇ ਚੋਣ ਵਾਸਤੇ ਆ ਸਕਦੇ ਹਨ। ਸਿਖਲਾਈ ਦੌਰਾਨ ਨੌਜਵਾਨਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫਤ ਮੁਹੱਈਆ ਕਰਵਾਈ ਜਾਵੇਗੀ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 94634-13296, 94639-42695 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।