ਸੇਵਾ ਭਾਰਤੀ ਰਾਜਪੁਰਾ ਵਲੋਂ ਮੁੱਫਤ ਸਿਲਾਈ ਸੈਂਟਰ ਖੋਲਣ ਦਾ ਸ਼ੁਭ ਆਰੰਭ

0
1327

ਰਾਜਪੁਰਾ (ਧਰਮਵੀਰ ਨਾਗਪਾਲ) ਸੇਵਾ ਭਾਰਤੀ ਰਾਜਪੁਰਾ ਵਲੋਂ 27 ਸਤੰਬਰ ਦਿਨ ਐਤਵਾਰ ਨੂੰ ਪਿੰਡ ਧਮੋਲੀ ਵਿੱਖੇ ਮੁੱਫਤ ਸਿਲਾਈ ਸੈਂਟਰ ਖੋਲਣ ਦਾ ਸ਼ੁਭ ਆਰੰਭ ਪਿੰਡ ਦੇ ਸਰਪੰਚ ਸ੍ਰ. ਗੁਰਦੀਪ ਸਿੰਘ ਅਤੇ ਵਾਰਡ ਦੀ ਐਮ ਸੀ ਬੀਬੀ ਕੰਵਲਜੀਤ ਕੌਰ ਨੇ ਭਾਰਤ ਮਾਤਾ ਦੀ ਫੋਟੋ ਦੇ ਸ਼ਾਹਮਣੇ ਦੀਪ ਜਲਾ ਕੇ ਕੀਤਾ।ਇਸ ਮੌਕੇ ਸੇਵਾ ਭਾਰਤੀ ਪਟਿਆਲਾ ਵਿਭਾਗ ਦੇ ਮੰਤਰੀ ਸ਼੍ਰੀ ਪ੍ਰਦੀਪ ਵਾਣਜਯ ਨੇ ਕਿਹਾ ਕਿ ਸਾਡੀਆਂ ਭੈਣਾ ਸਿਲਾਈ ਸਿੱਖ ਕੇ ਆਤਮ ਨਿਰਭਰ ਹੋ ਸਕਦੀਆਂ ਹਨ ਅਤੇ ਖੁਸ਼ਹਾਲੀ ਨਾਲ ਆਪਣੇ ਪਰਿਵਾਰ ਦੀ ਮਦਦ ਵੀ ਕਰ ਸਕਦੀਆਂ ਹਨ। ਇਸ ਮੌਕੇ ਸੇਵਾ ਭਾਰਤੀ ਦੇ ਉਪ ਪ੍ਰਧਾਨ ਸ਼੍ਰੀ ਸ਼ੁਭਾਸ਼ ਪਾਹੂਜਾ ਨੇ ਕਿਹਾ ਕਿ 1947 ਵੇਲੇ ਡਾਲਰ ਦੀ ਕੀਮਤ ਭਾਰਤ ਦੇ ਇੱਕ ਰੁਪਏ ਦੇ ਬਰਾਬਰ ਸੀ ਤੇ ਜੇਕਰ ਅਸੀ ਇਹੋ ਜਿਹੇ ਕੰਮਾ ਨੂੰ ਕਰਾਗੇ ਤਾਂ ਸਾਡਾ ਸਮਾਜ ਅਤੇ ਦੇਸ਼ ਹੋਰ ਮਜਬੁਤ ਹੋਵੇਗਾ ਅਤੇ ਹੋਲੀ ਹੋਲੀ ਡਾਲਰ ਅਤੇ ਰੁਪਏ ਦੀ ਕੀਮਤ ਵਿੱਚ ਵੀ ਅੰਤਰ ਆ ਜਾਵੇਗਾ। ਇਸ ਮੌਕੇ ਸੇਵਾ ਭਾਰਤੀ ਦੇ ਟਯੂਸ਼ਨ ਕੇਂਦਰਾਂ ਦੇ ਬੱਚਿਆਂ ਨੇ ਅਰਦਾਸ ਅਤੇ ਦੇਸ਼ ਭਗਤੀ ਦੇ ਗੀਤ ਸੁਣਾ ਕੇ ਲੋਕਾ ਨੂੰ ਹੈਰਾਨ ਕਰ ਦਿਤਾ। ਇਸ ਮੌਕੇ ਸੇਵਾ ਭਾਰਤੀ ਦੇ ਸੰਚਾਲਕ ਵਿਨੋਦ ਕੌਸ਼ਲ, ਪ੍ਰਧਾਨ ਆਰ ਐਸ ਗੁਪਤਾ, ਉਪ ਪ੍ਰਧਾਨ ਗਿਰਜੇਸ਼ ਕੁਮਾਰ, ਭਾਰਤ ਭੂਸ਼ਣ ਕਾਮਰਾ, ਮਹਾ ਮੰਤਰੀ ਰਾਜਿੰਦਰ ਕੁਮਾਰ, ਖਜਾਨਚੀ ਨਵਦੀਪ ਅਰੋੜਾ, ਮੰਤਰੀ ਰਾਮਪਾਲ, ਮਦਨ ਰਾਏ, ਬਲਵੰਤ ਰਾਏ, ਗੁਰ ਪ੍ਰਸ਼ਾਦ, ਪਵਨ ਸ਼ਰਮਾ, ਭਾਰਤ ਭੂਸ਼ਣ ਸ਼ਰਮਾ, ਰਾਜਨ, ਅਮਰਜੀਤ ਧੀਮਾਨ, ਅਛਰੂ ਰਾਨਾ, ਕ੍ਰਿਸ਼ਨ ਕੁਮਾਰ, ਦਵਿੰਦਰ ਭੱਟ, ਸੁਸ਼ੀਲ ਕਿੰਟੂ, ਗੋਲੂ ਕਾਮਵੋਹ, ਰਾਹੁਲ, ਸ੍ਰੀ ਮਤੀ ਰੀਟਾ ਕਪੂਰ, ਸਰੀਤਾ ਅਤੇ ਅਨੀਤਾ ਦੇ ਇਲਾਵਾ ਕੁਮਾਰੀ ਨਿਧੀ ਅਤੇ ਰੁਪਿੰਦਰ ਕੌਰ ਆਦਿ ਹਾਜਰ ਸਨ।