ਸੈਂਟਰਲ ਵਾਲਮਿਕੀ ਸਭਾ ਦੇ ਕੌਮੀ ਪ੍ਰਧਾਨ ਗੇਜਾ ਰਾਮ ਵਾਲਮਿਕੀ ਅਤੇ ਚੇਅਰਮੈਨ ਸਤੀਸ਼ ਕੁਮਾਰ ਸਲੋਤਰਾ

0
1634

ਸੈਂਟਰਲ ਵਾਲਮਿਕੀ ਸਭਾ ਇੰਡੀਆ ਵਲੋਂ 25 ਅਕਤੂਬਰ ਨੂੰ ਸਰਹਿੰਦ ਦੇ ਫੁਆਰਾ ਚੌਕ ਤੇ ਵਾਲਮਿਕੀ ਜੀ ਦੇ ਪ੍ਰਗਟ ਦਿਵਸ ਮੌਕੇ ਕਰਵਾਏ ਜਾ ਰਹੇ ਵਿਸ਼ਾਲ ਸਭਿਆਚਾਰਕ ਮੇਲੇ ਦੀ ਤਿਆਰੀਆਂ ਦੇ ਸਬੰਧ ਵਿੱਚ ਅੱਜ ਸ਼ਨੀਵਾਰ ਨੂੰ ਰਾਜਪੁਰਾ ਵਿੱਖੇ ਜਿਲਾ ਪੱਧਰ ਦੀ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸੈਂਟਰਲ ਵਾਲਮਿਕੀ ਸਭਾ ਦੇ ਕੌਮੀ ਪ੍ਰਧਾਨ ਗੇਜਾ ਰਾਮ ਵਾਲਮਿਕੀ ਅਤੇ ਚੇਅਰਮੈਨ ਸਤੀਸ਼ ਕੁਮਾਰ ਸਲੋਤਰਾ ਨੇ ਸਿਰਕਤ ਕੀਤੀ। ਇਹਨਾਂ ਵਲੋਂ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਭਗਵਾਨ ਵਾਲਮਿਕੀ ਜੀ ਦੇ ਪ੍ਰਗਟ ਦਿਵਸ ਤੇ ਵਿਸ਼ਾਲ ਸਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਸੰਸ਼ਥਾਵਾਂ ਦੇ ਆਗੂ ਵਿਸ਼ੇਸ ਤੌਰ ਤੇ ਪੁੱਜ ਕੇ ਆਪਣੇ ਆਪਣੇ ਵਿਚਾਰ ਪ੍ਰਗਟ ਕਰਨਗੇ