ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 29ਵੇ ਅੰਤਰਰਾਸ਼ਟਰੀ ਮਹਾਂ ਪਵਿੱਤਰ ਗੁਰਮਤਿ ਸਮਾਗਮ ਦੀ ਸੁਰਵਾਤ 22 ਮਾਰਚ ਤੋਂ- ਭਾਈ ਦਵਿੰਦਰ ਸਿੰਘ ਸੋਢੀ

0
1856

ਲੁਧਿਆਣਾ 13 ਮਾਰਚ (ਸੀ ਐਨ ਆਈ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਗਿਆਨੀ ਬਾਬਾ ਨੰਦ ਸਿੰਘ ਜੀ , ਬਾਬਾ ਈਸਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਪਵਿੱਤਰ ਯਾਦ ਵਿੱਚ 29 ਵਾਂ ਅੰਤਰਰਾਸ਼ਟਰੀ ਮਹਾਂ ਪਵਿੱਤਰ ਗੁਰਮਤਿ ਸਮਾਗਮ ਗਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ 22,23 ਅਤੇ 24 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ । ਇਸ ਬਾਰੇ ਸਾਡੇ ਨੁਮਾਇੰਦੇ ਨੂੰ ਜਾਣਕਾਰੀ ਦੇਦੇ ਹੋਏ ਸਮਾਗਮ ਦੇ ਮੁੱਖ ਪ੍ਰਬੰਧਕ ਸੰਸਾਰ ਪ੍ਰਸਿੱਧ ਬਾਰੇ ਕੀਰਤਨੀਏ ਭਾਈ ਦਵਿੰਦਰ ਸਿੰਘ ਜੀ ਸੋਢੀ ਨੇ ਦੱਸਿਆ ਕਿ ਇਹ ਸਮਾਗਮ ਤਿੰਨੇ ਦਿਨ ਰੋਜ਼ਾਨਾ ਸਾਮ ਨੂੰ 5 ਵਜੇ ਤੋਂ ਦੇਰ ਰਾਤ ਤੱਕ ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ ਜਿਸ ਵਿੱਚ ਸੰਤ ਮਹਾਂਪੁਰਸ਼, ਪ੍ਰਸਿੱਧ ਕੀਰਤਨੀ ਜੱਥੇ, ਰਾਗੀ, ਢਾਡੀ ਅਤੇ ਕਥਾਵਾਚਕ ਹਾਜ਼ਰੀਆਂ ਭਰਨਗੇ। ਭਾਈ ਸੋਢੀ ਨੇ ਅੱਗੇ ਦੱਸਿਆ ਕਿ ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਇੰਦਰਜੀਤ ਸਿੰਘ ਮੱਕੜ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ‘ਚ ਸੰਤ ਬਾਬਾ ਗੁਰਮੇਲ ਸਿੰਘ ਨਾਨਕਸਰ, ਸੰਤ ਬਾਬਾ ਸੁਖਦੇਵ ਸਿੰਘ ਭੁੱਚੋਂ ਕਲਾਂ, ਸੰਤ ਬਾਬਾ ਰਾਮ ਸਿੰਘ ਨਾਨਕਸਰ , ਸੰਤ ਬਾਬਾ ਜਸਵੰਤ ਸਿੰਘ ਸਮਰਾਲਾ ਚੌਕ , ਮਾਤਾ ਵਿਪਨਪ੍ਰੀਤ ਕੌਰ ਅਤੇ ਭਾਈ ਗੁਰਇਕਬਾਲ ਸਿੰਘ ਵੀ ਗੁਰੂ ਜੱਸ ਸੁਣਾਉਣਗੇ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰੀ ਵੀ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਤਿੰਨੇ ਦਿਨ ਇਸ ਸਮਾਗਮ ਵਿੱਚ ਸਾਮਿਲ ਹੋਣਗੀਆਂ। ਇਸ ਮੌਕੇ ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਅਹੂਜਾ, ਅੱਤਰ ਸਿੰਘ ਮੱਕੜ, ਜਗਦੇਵ ਸਿੰਘ ਕਲਸੀ, ਅਵਤਾਰ ਸਿੰਘ ਬੀ ਕੇ, ਅਮਰਜੀਤ ਸਿੰਘ, ਅਮਰੀਕ ਸਿੰਘ ਮੀਕੀ, ਐਸ ਪੀ ਖੁਰਾਣਾ,ਸੰਦੀਪ ਸਿੰਘ ਧਵਨ, ਹਰਦੀਪ ਸਿੰਘ ਬਿੱਟੂ, ਬਹਾਦਰ ਸਿੰਘ, ਸਤਨਾਮ ਸਿੰਘ, ਖੁਸਦਿਲ ਸਿੰਘ, ਕ੍ਰਿਪਾਲ ਸਿੰਘ ਚੋਹਾਨ, ਭਾਈ ਲਲਿਤ ਸਿੰਘ, ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ,

alt=”” width=”300″ height=”200″ />