ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ-ਡਵੀਜ਼ਨ ਪੱਧਰੀ ਕਬੱਡੀ ਮੁਕਾਬਲੇ ਸ਼ੁਰੂ

0
1668

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫਸਰ ਲੁਧਿਆਣਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ-ਡਵੀਜ਼ਨ ਪੱਧਰੀ ਕਬੱਡੀ ਮੁਕਾਬਲੇ ਸ਼ੁਰੂ
ਲੁਧਿਆਣਾ, 16 ਜੁਲਾਈ (000)-ਖੇਡ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਬ-ਡਵੀਜਨ ਪੱਧਰ ‘ਤੇ ਉਮਰ ਵਰਗ ਅੰਡਰ-14,ਅੰਡਰ-18 ਅਤੇ ਅੰਡਰ-25 (ਲੜਕੇ/ਲੜਕੀਆਂ) ਦੇ ਕਬੱਡੀ ਮੁਕਾਬਲੇ (ਨੈਸ਼ਨਲ ਸਟਾਈਲ) ਅੱਜ ਸ਼ੁਰੂ ਕਰਵਾਏ ਗਏ। ਅੱਜ ਵੱਖ ਵੱਖ 3 ਡਵੀਜਨਾਂ ਵਿੱਚ  ਲੁਧਿਆਣਾ ਪੱਛਮੀ ਦੇ ਪਿੰਡ ਥਰੀਕੇ, ਲੁਧਿਆਣਾ ਪੂਰਬੀ ਦੇ ਪਿੰਡ ਖਾਸੀ ਕਲਾਂ ਅਤੇ ਰਾਏਕੋਟ ਵਿੱਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਮੁਕਾਬਲੇ ਕਰਵਾਏ ਗਏ। ਇਨ•ਾਂ ਮੁਕਾਬਲਿਆਂ ਵਿੱਚ ਤਿੰਨਾਂ ਵਰਗਾਂ ਦੀਆਂ 39 ਟੀਮਾਂ ਦੇ ਲਗਭਗ 470 ਖਿਡਾਰੀਆਂ ਨੇ ਭਾਗ ਲਿਆ।
ਜ਼ਿਲ•ਾ ਖੇਡ ਅਫ਼ਸਰ ਸ੍ਰ. ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਪੱਛਮੀ ਪਿੰਡ ਥਰੀਕੇ ਵਿਖੇ ਹੋਏ ਟੂਰਨਾਮੈਟ ਵਿੱਚ ਤਿੰਨਾਂ ਵਰਗਾਂ ਦੀਆਂ ਲੜਕੇ/ਲੜਕੀਆਂ ਦੀਆਂ ਕੁੱਲ 20 ਟੀਮਾਂ ਨੇ ਭਾਗ ਲਿਆ। ਅੰਡਰ-14 ਲੜਕਿਆਂ ਦੇ ਕਬੱਡੀ ਦੇ ਹੋਏ ਸੈਮੀਫਾਈਨਲ ਮੁਕਾਬਲਿਆਂ ਵਿੱਚ ਪਿੰਡ ਸਰੀਂਹ ਦੀ ਟੀਮ ਨੇ ਗਰੀਨਲੈਂਡ ਸਕੂਲ ਨੂੰ 39-27 ਦੇ ਫਰਕ ਨਾਲ ਹਰਾਇਆ। ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਅੰਮ੍ਰਿਤ ਇੰਡੋ-ਕਨੇਡੀਅਨ ਸਕੁਲ ਲਾਦੀਆਂ ਦੀ ਟੀਮ ਨੇ ਏਕਤਾ ਪਬਲਿਕ ਸਕੂਲ ਨੂੰ 35-20 ਦੇ ਫਰਕ ਨਾਲ ਹਰਾਇਆ।
ਲੁਧਿਆਣਾ ਪੂਰਬੀ ਦੇ ਪਿੰਡ ਖਾਸੀ ਕਲਾਂ ਵਿਖੇ ਹੋਏ ਟੂਰਨਾਮੈਂਟ ਵਿੱਚ ਤਿੰਨਾਂ ਵਰਗਾਂ ਦੀਆਂ ਲੜਕੇ/ਲੜਕੀਆਂ ਦੀਆਂ ਕੁੱਲ 13 ਟੀਮਾਂ ਨੇ ਭਾਗ ਲਿਆ। ਅੰਡਰ-14 ਲੜਕੀਆਂ ਸਰਕਾਰੀ ਸਕੂਲ ਆਸੀ ਕਲਾਂ ਨੇ ਪਹਿਲਾ ਸਥਾਨ, ਸਰਕਾਰੀ ਹਾਈ ਖਾਸੀ ਕਲਾਂ ਨੇ ਦੂਜਾ ਸਥਾਨ ਅਤੇ ਨਨਕਾਨਾ ਸਾਹਿਬ ਪਬਲਿਕ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਵਿੱਚ ਸਰਕਾਰੀ ਸਕੂਲ ਆਸੀ ਕਲਾਂ ਨੇ ਪਹਿਲਾ, ਨਨਕਾਨਾ ਸਾਹਿਬ ਪਬਲਿਕ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ-18 ਲੜਕੀਆਂ ਸਰਕਾਰੀ ਸਕੂਲ ਆਸੀ ਕਲਾਂ ਨੇ ਪਹਿਲਾ ਅਤੇ ਨਨਕਾਨਾ ਸਾਹਿਬ ਪਬਲਿਕ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ -18 ਲੜਕਿਆਂ ਵਿਚੋਂ ਜੀ.ਐਮ.ਟੀ ਸਕੂਲ ਨੇ ਪਹਿਲਾ, ਸਰਕਾਰੀ ਸਕੂਲ ਖਾਸੀ ਕਲਾਂ ਨੇ ਦੂਜਾ ਅਤੇ ਨਨਕਾਨਾ ਸਾਹਿਬ ਪਬਲਿਕ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-25 ਲੜਕੇ ਜੀ.ਐਮ.ਟੀ ਕਲੱਬ ਨੇ ਪਹਿਲਾ, ਨਨਕਾਨਾ ਸਾਹਿਬ ਕਲੱਬ  ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-25 ਲੜਕੀਆਂ ਵਿੱਚ ਖਾਸੀ ਕਲਾਂ ਕਲੱਬ  ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਰਾਏਕੋਟ ਵਿਖੇ ਹੋਏ ਟੂਰਨਾਮੈਟ ਵਿੱਚ ਤਿੰਨਾਂ ਵਰਗਾਂ ਦੀਆਂ ਲੜਕੀਆਂ ਦੀਆਂ ਕੁੱਲ 6 ਟੀਮਾਂ ਨੇ ਭਾਗ ਲਿਆ। ਅੰਡਰ 14 ਗਰੁੱਪ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਨੇ ਇੰਡੋ-ਕੈਨੇਡੀਅਨ ਇੰਟਰਨੈਸ਼ਨਲ ਸਕੂਲ ਨੂੰ 31-23 ਦੇ ਫਰਕ ਨਾਲ ਹਰਾਇਆ। ਅੰਡਰ-18 ਗਰੁੱਪ ਵਿੱਚ ਐਸ.ਜੀ.ਐਨ.ਡੀ. ਕਾਨਵੈਂਟ ਸਕੁਲ ਆਂਡਲੂ ਦੀ ਟੀਮ ਨੇ ਇੰਡੋ ਕਨੇਡੀਅਨ ਇੰਟਰਨੈਸ਼ਨਲ ਸਕੂਲ ਬੱਸੀਆਂ (ਬਿੰਜਲ) ਨੂੰ 37-31 ਦੇ ਫਰਕ ਨਾਲ ਹਰਾਇਆ। ਅੰਡਰ-25 ਦੇ ਗਰੁੱਪ ਵਿੱਚ ਇੰਡੋ ਕਨੇਡੀਅਨ ਇੰਟਰਨੈਸ਼ਨਲ ਸਕੂਲ ਬੱਸੀਆਂ (ਬਿੰਜਲ) ਦੀ ਟੀਮ ਨੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਜਲਾਲਦੀਵਾਲ ਦੀ ਟੀਮ ਨੂੰ 25-17 ਦੇ ਫਰਕ ਨਾਲ ਹਰਾਇਆ

—ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਗਈਆਂ ਹਨ ਜੀ—