ਸੜਕਾ ਦੇ ਉਪਰ ਪਏ ਖਡੇ ਕਰ ਰਹੇ ਹਨ ਹਾਦਸਿਆਂ ਦਾ ਇੰਤਜਾਰ

0
1270

ਰਾਜਪੁਰਾ  (ਧਰਮਵੀਰ ਨਾਗਪਾਲ) ਰਾਜਪੁਰਾ ਟਾਊਨ ਦੀਆਂ ਨਗਰ ਕੌਂਸਲ ਦੀਆਂ ਸਾਰੀਆਂ ਸੜਕਾ ਤਾਂ ਖਸਤਾ ਹਾਲਤ ਵਿੱਚ ਹੀ ਹਨ ਪਰ ਪੀ ਡਬਲਯੂ ਡੀ ਦੀਆਂ ਸੜਕਾ ਦਾ ਵੀ ਬੁਰਾ ਹਾਲ ਹੈ। ਜਿਕਰਯੋਗ ਹੈ ਕਿ ਸਟੇਟ ਬੈਂਕ ਆਫ ਪਟਿਆਲਾ ਗਰੇਨ ਮਾਰਕੀਟ ਚੰਡੀਗੜ ਬਸ ਸਟੈਂਡ ਦੇ ਨੇੜੇ ਪਟਿਆਲਾ ਚੰਡੀਗੜ ਰੋਡ ਤੇ ਵਿਚੋਂ ਵਿੱਚ ਪਏ ਬਹੁਤ ਵੱਡਾ ਖੱਡਾ ਹਾਦਸੇ ਨੂੰ ਨਿਯੋਤਾ ਦੇ ਰਿਹਾ ਹੈ। ਉੱਥੋ ਦੀ ਮਾਰਕੀਟ ਨੇੜੇ ਦੁਕਾਨਦਾਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਰੋਡ ਉਪਰੋ ਰੋਜ ਹਜਾਰਾ ਦੀ ਗਿਣਤੀ ਵਿੱਚ ਵਾਹਨ ਗੁਜਰਦੇ ਹਨ ਅਤੇ ਇਹ ਖੱਡਾ ਦੁਰਗਾ ਮੰਦਰ ਦੇ ਦਰਸ਼ਨੀ ਗੇਟ ਨੇੜੇ ਹੈ । ਇੱਥੇ ਇਹ ਵੀ ਜਿਕਰਯੋਗ ਹੈ ਕਿ ਬੀਤੇ ਦਿਨੀ ਇਸੇ ਤਰਾਂ ਦੇ ਖੱਡੇ ਨੇ ਇੱਕ ਔਰਤ ਦੀ ਜਾਨ ਲੈ ਲਈ ਸੀ ਪਰ ਪਤਾ ਨਹੀਂ ਸੰਬਧਿਤ ਵਿਭਾਗ ਕਿਉਂ ਕੁੰਭਕਰਨੀ ਨੀਂਦ ਸੁਤਾ ਪਿਆ ਹੈ ਤੇ ਇਹ ਖੱਡਾ ਵੀ ਕਿਸੇ ਹਾਦਸੇ ਦਾ ਇੰਤਜਾਰ ਕਰ ਰਿਹਾ ਹੈ, ਕਿਉਂਕਿ ਇਹ ਖੱਡਾ ਬਿਲਕੁਲ ਚੁਰਾਹੇ ਦੇ ਵਿੱਚ ਹੈ ਤੇ ਇਥੋ ਹਰ ਵੇਲੇ ਵਾਹਨਾ ਦੀ ਕਰਾਸਿੰਗ ਹੁੰਦੀ ਹੈ। ਰਾਤ ਦੇ ਹਨੇਰੇ ਵਿੱਚ ਤਾਂ ਇਹ ਖੱਡਾ ਬਿਲਕੁਲ ਵਿਖਾਈ ਨਹੀਂ ਦਿੰਦਾ। ਜਦੋਂ ਇਸ ਸਬੰਧੀ ਪੀ ਡਬਲਯੂ ਡੀ ਵਿਭਾਗ ਦੇ ਐਸ ਡੀ ੳ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਖੱਡਾ ਦੋ ਤਿੰਨ ਵਾਰ ਵਿਭਾਗ ਵਲੋਂ ਭਰਵਾਇਆ ਗਿਆ ਸੀ ਇਸ ਖਡੇ ਦੀ ਦੁਬਾਰਾ ਭਰਪਾਈ ਕਰ ਦਿਤੀ ਜਾਵੇਗੀ।