ਸੜਕ ਵਿੱਚ ਪਏ ਖੱਡੇ ਨੇ ਲਈ ਜਾਨ

0
1474

 

ਰਾਜਪੁਰਾ 26 ਸਤੰਬਰ (ਧਰਮਵੀਰ ਨਾਗਪਾਲ) ਬੀਤੀ ਸ਼ਾਮ ਚੰਡੀਗੜ ਪਟਿਆਲਾ ਰੋਡ ਨੇੜੇ ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਬਨਵਾੜੀ ਅਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਡਾ. ਨੰਦ ਲਾਲ ਦੇ ਨਿਵਾਸ ਸਥਾਨ ਨੇੜੇ ਸੜਕ ਦੇ ਵਿਚੋਂ ਵਿੱਚ ਪਏ ਚੋੜੇ ਖਡੇ ਨੇ ਇੱਕ ਔਰਤ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਸੰਤੋਸ਼ ਰਾਣੀ ਨਾਮਕ ਔਰਤ ਆਪਣੀ ਲੜਕੀ ਨੂੰ ਬਾਈਪਾਸ ਤੋਂ ਲੈ ਕੇ ਆਪਣੀ ਐਕਟੀਵਾ ਤੇ ਮਹਾਵੀਰ ਮੰਦਰ ਨੇੜੈ ਆਪਣੇ ਘਰ ਵੱਲ ਜਾ ਰਹੀ ਸੀ ਅਚਾਨਕ ਹੀ ਉਸਦੀ ਐਕਟੀਵਾ ਦਾ ਟਾਇਰ ਉਸ ਸੜਕੇ ਤੇ ਬਣੇ ਚੋੜੇ ਖਡੇ ਵਿੱਚ ਜਾਣ ਕਰਕੇ ਉਸਦਾ ਸੰਤੁਲਨ ਵਿਗੜ ਗਿਆ ਤੇ ਉਹ ਦੋਵੇ ਮਾਂ ਬੇਟੀ ਸਮੇਤ ਸੜਕ ਤੇ ਗਿਰ ਗਏ। ਉਕਤ ਹਾਦਸੇ ਵਿੱਚ ਸੰਤੋਸ਼ ਰਾਣੀ ਦੇ ਸਿਰ ਤੇ ਗਹਿਰੀ ਚੋਟ ਲਗੀ ਜਿਸਨੂੰ ਸਥਾਨਕ ਹਸਪਤਾਲ ਰਾਜਪੁਰਾ ਵਿੱਚ ਭਰਤੀ ਕਰਵਾਇਆ ਗਿਆ ਜਿਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਚੰਡੀਗੜ ਦੇ ਸੈਕਟਰ 32 ਦੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਜਿਥੇ ਉਸਨੂੰ ਮਿਤ੍ਰਕ ਘੋਸ਼ਿਤ ਕਰ ਦਿਤਾ ਗਿਆ।