ਸੰਦੀਪ ਚੌਧਰੀ ਬਣੇ ਪੱਤਰਕਾਰ ਐਸੋਸੇਇਸਨ ਦੇ ਪ੍ਰਧਾਨ

0
1456

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਪੱਤਰਕਾਰ ਐਸੋਸਇਸਨ ਦੀ ਇੱਕ ਵਿਸ਼ੇਸ ਮੀਟਿੰਗ ਹੋਈ ਜਿਸ ਵਿੱਚ ਐਸ਼ੋਸੀਏਸ਼ਨ ਦੇ ਲਗਭਗ ਸਾਰੇ ਮੈਂਬਰ ਮਜੂਦ ਸਨ।ਇਸ ਮੀਟਿੰਗ ਵਿੱਚ ਸਾਰੇ ਮੈਂਬਰਾ ਨੇ ਸਰਬ ਸੰਮਤੀ ਨਾਲ ਇੱਕ ਸਾਲ ਦੇ ਲਈ ਸੰਦੀਪ ਚੌਥਰੀ ਨੂੰ ਐਸੋਸਇਸਨ ਦਾ ਪ੍ਰਧਾਨ ਬਣਾਇਆ ਗਿਆ ਅਤੇ ਐਸ਼ੋਸੀਏਸ਼ਨ ਦੀ ਨਵੀ ਕਰਾਜਕਾਰਨੀ ਬਣਾਉਣ ਦਾ ਅਧਿਕਾਰ ਵੀ ਸੰਦੀਪ ਚੌਧਰੀ ਨੂੰ ਦਿਤਾ।ਜਿਸ ਤੇ ਨਵੇ ਬਣੇ ਪ੍ਰਧਾਨ ਸੰਦੀਪ ਚੌਧਰੀ ਨੇ ਮੋਕੇ ਆਪਣੀ ਟੀਮ ਤੇ ਕਾਰਜਕਾਰਨੀ ਦਾ ਐਲਾਨ ਕਰਦੇ ਹੋਏ ਅਮਰਜੀਤ ਸਿੰਘ ਪਨੂੰ ਨੂੰ ਪ੍ਰੋਜੈਕਟ ਚੈਅਰਮੇਨ, ਚੰਦਰ ਕਿਸੋਰ ਮਦਾਨ ਅਤੇ ਇੱਕਬਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਟੀ ਸੀ ਹੰਸ ਨੂੰ ਜਰਨਲ ਸਕੱਤਰ , ਅਜਯ ਕਮਲ ਖਜਾਨਚੀ,ਨਵੀਨ ਕੁਮਾਰ ਪ੍ਰੈਸ ਸਕੱਤਰ,ਹਰਨੇਕ ਸਿੰਘ,ਦਿਨੇਸ ਸਚਦੇਵਾ,ਗੁਰਸ਼ਰਨ ਵਿਰਕ ਨੁੰ ਕਾਰਜਕਾਰੀ ਮੈਂਬਰ ਬਣਾਇਆ ਗਿਆ । ਇਸ ਮੌਕੇ ਤੇ ਪ੍ਰਧਾਨ ਸੰਦੀਪ ਚੌਧਰੀ ਨੇ ਕਿਹਾ ਕਿ ਅੱਜ ਜੋ ਸੰਸਥਾ ਦੇ ਮੈਂਬਰਾ ਨੇ ਉਨਾ ਨੂੰ ਇਨਾ ਮਾਨ ਦਿੱਤਾ ਹੈ ਜਿਸਨੂੰ ਉਹ ਹਮੇਸਾ ਯਾਦ ਰੱਖਣਗੇ ਪੱਤਰਕਾਰਾ ਦੀ ਹਰ ਮੁਸ਼ਕਿਲ ਵਿੱਚ ਉਹ ਉਨਾ ਦੇ ਨਾਲ ਖੜੇ ਹੋ ਕਿ ਹੱਲ ਕਰਵਾਉਣਗੇ ।ਉਨਾ ਕਿਹਾ ਕਿ ਜੋ ਪਿਛਲੇ ਸਮੇ ਦੌਰਾਨ ਐਸੋਸਇਸਨ ਵੱਲੋ ਸਮਾਜ ਸੇਵਾ ਦੇ ਕੰਮ ਲੜਕੀਆ ਦੇ ਵਿਆਹ ,ਮੈਡੀਕਲ ਕੈਪ, ਖੁਨ ਦਾਨ ਕੈਪ, ਗਰੀਬ ਸਕੂਲ ਬੱਚਿਆ ਦੀ ਮਦਦ ਦੇ ਕੰਮ ਉਸ ਤੋ ਵੱਧ ਚੱੜ ਕਿ ਕੀਤੇ ਜਾਣਗੇ ।ਉਨਾਂ ਸਾਰੀਆ ਮੈਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਇੱਕ ਮੈਬਰ ਨੂੰ ਨਾਲ ਲੇੈ ਕੇ ਚੱਲਣ ਗੇ । ਇਸ ਮੌਕੇ ਤੇ ਐਸੋਸਇਸਨ ਦੇ ਸਾਰੇ ਮੈਬਰਾਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆ ਤੇ ਹੋਰਾਨ ਪੱਤਰਕਾਰ ਐਸੋਸ਼ੀਏਸ਼ਨਾ ਵਲੋਂ ਵੀ ਸ਼੍ਰੀ ਪ੍ਰਦੀਪ ਚੋੱਧਰੀ ਨੂੰ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਵਧਾਈਆਂ ਦਿੱਤੀਆਂ ਜਾ ਰਹੀਆ ਹਨ।