ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ ਨੂੰ ਮਨਾਇਆ ਜਾਵੇਗਾ ,ਬਹਾਦਰ ਯੋਧਿਆਂ ਨੂੰ ਸਲੂਟ ਕਰਨ ਦਾ ਸੁਨਿਹਰੀ ਮੌਕਾ-ਡਿਪਟੀ ਕਮਿਸ਼ਨਰ,

0
1840

ਲੁਧਿਆਣਾ, 6 ਦਸੰਬਰ (ਸੀ ਐਨ ਆਈ )-ਹਥਿਆਰਬੰਦ ਸੈਨਾ ਝੰਡਾ ਦਿਵਸ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਿਤੀ 7 ਦਸੰਬਰ, 2017 ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਦੇਸ਼ ਵਾਸੀ ਹਰ ਖੇਤਰ ਵਿੱਚ, ਖਾਸ ਕਰਕੇ ਪੰਜਾਬ ਦੇ ਲੋਕ ਸਾਡੀਆਂ ਫੌਜਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ। ਦੇਸ਼ ਵਾਸੀ ਅਜਿਹੇ ਸੈਨਿਕਾਂ ਅਤੇ ਊਨਾ ਦੇ ਪਰਿਵਾਰਾਂ ਦੀ ਮਦਦ ਲਈ ਹਰ ਸਾਲ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਉਂਦੇ ਹੋਏ ਦਿਲ ਖੋਲ• ਕੇ ਦਾਨ ਦਿੰਦੇ ਹਨ, ਜੋ ਕਿ ਸ਼ਹੀਦਾਂ ਦੇ ਪਰਿਵਾਰਾਂ, ਜੰਗ ਦੌਰਾਨ ਨਕਾਰਾ ਹੋਏ ਸੈਨਿਕਾਂ ਅਤੇ ਵਿਧਵਾਵਾਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ।

ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਸਮੂਹ ਜਿਲਾ ਲੁਧਿਆਣਾ ਵਾਸੀਆਂ ਨੂੰ ਇਸ ਮਹਾਨ ਯੋਗਦਾਨ ਵਿੱਚ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਫੰਡ ਸ਼ਹੀਦਾਂ ਦੇ ਪਰਿਵਾਰਾਂ, ਨਕਾਰਾ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਹਨਾਂ ਦੀਆਂ ਵਿਧਵਾਵਾਂ ਦੀ ਭਲਾਈ ਵਰਗੇ ਨੇਕ ਕੰਮਾਂ ਲਈ ਵਰਤਿਆ ਜਾਂਦਾ ਹੈ। ਇਸ ਵਾਰ ਇਸ ਰਾਸ਼ੀ ਦੇ 1 ਕਰੋੜ ਤੋਂ ਵਧੇਰੇ ਲਾਭਪਾਤਰੀ ਹੋਣਗੇ। ਸੇਵਾ ਕਰ ਰਹੇ ਅਤੇ ਸੇਵਾਮੁਕਤ ਹੋ ਚੁੱਕੇ ਬਹਾਦਰ ਯੋਧਿਆਂ ਦੀ ਬਹਾਦਰੀ ਪ੍ਰਤੀ ਸਲੂਟ ਕਰਨ ਦਾ ਇਹ ਇੱਕ ਸੁਨਿਹਰੀ ਮੌਕਾ ਹੁੰੰਦਾ ਹੈ।
ਸ੍ਰੀ ਅਗਰਵਾਲ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਾਡੇ ਦੇਸ਼, ਸਾਡੇ ਲੋਕਾਂ ਅਤੇ ਸਾਡੇ ਸਮਾਜ ਨੂੰ ਆਪਣੀਆਂ ਕੁਰਬਾਨੀਆਂ ਦੇ ਕੇ ਸਨਮਾਨ ਦਿਵਾਉਣ ਵਾਲੇ ਇਨਾ ਸ਼ਹੀਦ ਫੌਜੀਆਂ, ਸੇਵਾ ਕਰ ਰਹੇ ਅਤੇ ਸੇਵਾ ਮੁਕਤ ਹੋ ਚੁੱਕੇ ਬਹਾਦਰ ਯੋਧਿਆਂ ਤੇ ਊਨਾ ਦੇ ਆਸ਼ਰਿਤਾਂ ਦੀ ਆਰਥਿਕ ਸਹਾਇਤਾ ਲਈ ਵੱਧ ਤੋਂ ਵੱਧ ਅੰਸ਼ਦਾਨ ਇਕੱਠਾ ਕਰਕੇ ਸੰਬੰਧਤ ਵਿਭਾਗ ਨੂੰ ਭੇਜਿਆ ਜਾਵੇ। ਜ਼ਿਕਰਯੋਗ ਹੈ ਕਿ ਝੰਡਾ ਫੰਡ ਲਈ ਦਿੱਤੇ ਗਏ ਦਾਨ ‘ਤੇ ਆਮਦਨ ਕਰ ਤੋਂ ਛੋਟ ਹੁੰਦੀ ਹੈ।