ਹੁਣ ਥਾਂ-ਥਾਂ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਨਹੀਂ ਹੋ ਸਕਣਗੇ,ਵਿਦਿਅਕ ਅਦਾਰੇ ਦੇ ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਵੀ ਪਾਬੰਦੀ, ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ,

0
1441

ਲੁਧਿਆਣਾ, 28 ਫਰਵਰੀ (ਸੀ ਐਨ ਆਈ )-ਵੱਖ-ਵੱਖ ਥਾਵਾਂ ‘ਤੇ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਕਰਨ ਨਾਲ ਆਮ ਜਨਤਾ ਨੂੰ ਆਉਂਦੀ ਮੁਸ਼ਕਿਲ ਅਤੇ ਸਰਕਾਰੀ ਕੰਮ ਕਾਰ ਵਿੱਚ ਪੈਂਦੇ ਵਿਘਨ ਨੂੰ ਧਿਆਨ ਵਿੱਚ ਰੱਖਦਿਆਂ ਸਿਰਫ਼ ਨਿਰਧਾਰਤ ਜਗ੍ਹਾ ‘ਤੇ ਹੀ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਇਸ ਸੰਬੰਧੀ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਨਿਰਧਾਰਤ ਜਗ੍ਹਾ ਸੈਕਟਰ-39-ਏ, ਸਾਹਮਣੇ ਵਰਧਮਾਨ ਮਿੱਲ, ਚੰਡੀਗੜ੍ਹ ਸੜਕ, ਲੁਧਿਆਣਾ ਤੋਂ ਬਿਨਾ ਹੋਰ ਥਾਵਾਂ ‘ਤੇ ਧਰਨੇ/ਮੁਜ਼ਾਹਰੇ ਜਾਂ ਰੈਲੀਆਂ ਆਦਿ ਕਰਨ, ਮਾਰੂ ਹਥਿਆਰ ਤੇ ਅਗਜਨੀ ਵਾਲੇ ਤਰਲ ਪਦਾਰਥ ਨਾਲ ਲੈ ਕੇ ਚੱਲਣ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ।
ਇੱਕ ਵੱਖਰੇ ਹੁਕਮ ਵਿੱਚ ਦਸਵੀ ਅਤੇ ਬਾਰ੍ਹਵੀ ਦੀ ਪ੍ਰੀਖਿਆ ਮਿਤੀ 28-02-2018 ਤੋਂ ਮਿਤੀ 31-03-2018 ਤੱਕ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰੀਖਿਆ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ਲਈ ਅਤੇ ਬਿਨਾਂ ਕਿਸੇ ਦਖਲ ਅੰਦਾਜ਼ੀ ਕਰਵਾਉਣ ਅਤੇ ਸਬੰਧਤ ਕੇਂਦਰਾਂ ਦੇ ਇਰਦ ਗਿਰਦ ਸੁਰੱਖਿਆ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕਰਨ ਦੀ ਜ਼ਰੂਰਤ ਹੈ, ਤਾਂ ਜੋ ਪ੍ਰੀਖਿਆ ਕੇਂਦਰਾਂ ਦੇ ਇਰਦ ਗਿਰਦ ਪ੍ਰੀਖਿਆਰਥੀਆਂ ਦੇ ਮਾਂ-ਬਾਪ/ਰਿਸ਼ਤੇਦਾਰ ਆਦਿ ਇਕੱਠੇ ਨਾ ਹੋ ਸਕਣ ਅਤੇ ਕੋਈ ਅਜਿਹੀ ਅਣ-ਸੁਖਾਵੀਂ ਘਟਨਾ ਨਾ ਵਾਪਰੇ ਜਿਸ ਨਾਲ ਪ੍ਰੀਖਿਆਵਾਂ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ।
ਉਨ੍ਹਾਂ ਵੱਲੋਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਵਿੱਚ ਪੈਂਦੇ ਸਾਰੇ ਵਿੱਦਿਅਕ ਅਦਾਰੇ ਦੇ ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਪ੍ਰੀਖਿਆ ਸਮੇਂ ਦੌਰਾਨ ਪ੍ਰੀਖਿਆ ਕੇਂਦਰ ਤੋਂ 200 ਮੀਟਰ ਦੇ ਅੰਦਰ ਇਕੱਠੇ ਹੋਣ ‘ਤੇ ਰੋਕ ਲਗਾਈ ਹੈ।ਇਹ ਹੁਕਮ ਮਿਤੀ 28-02-2018 ਤੋਂ 31-03-2018 ਤੱਕ ਲਾਗੂ ਰਹੇਗਾ। ਇਹ ਹੁਕਮ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਲਾਗੂ ਨਹੀਂ ਹੋਵੇਗਾ।