ਹੁਣ ਬਾਲੀਵੁੱਡ ਸਿਤਾਰਿਆਂ ‘ਚ ਦਾੜ੍ਹੀ ਰੱਖਣ ਦਾ ਕ੍ਰੇਜ਼

0
1496

ਗਲੈਮਰ ਦੀ ਦੁਨੀਆ ਵਿੱਚ ਬਹੁਤ ਪਾਪੂਲਰ ਹੋ ਰਿਹਾ ਹੈ ਲੰਮੀ ਦਾੜ੍ਹੀ ਰੱਖਣ ਦਾ ਰਿਵਾਜ਼। ਤੁਹਾਡੇ ਚਹੇਤੇ ਸਿਤਾਰੇ ਵੀ ਨਹੀਂ ਰਹਿ ਸਕੇ ਇਸ ਤੋਂ ਦੂਰ..! ਬਾਲੀਵੁੱਡ ਹੋਵੇ, ਟੀ.ਵੀ. ਦੀ ਦੁਨੀਆ ਜਾਂ ਫਿਰ ਖੇਡ ਜਗਤ, ਗ‍ਲੈਮਰ ਵਰਲ‍ਡ ਵਿੱਚ ਜਦੋਂ ਇੱਕ ਟ੍ਰੇਂਡ ਚੱਲਦਾ ਹੈ ਤਾਂ ਸਭ ਉਸ ਨੂੰ ਫਾਲੋ ਕਰਦੇ ਹਨ। ਇਸ ਸਾਲ ਸਿਤਾਰਿਆਂ ਵਿੱਚ ਲੰਮੀ ਦਾੜ੍ਹੀ ਰੱਖਣ ਦਾ ਕ੍ਰੇਜ਼ ਖ਼ੂਬ ਵਧ ਰਿਹਾ ਹੈ। ਇਸ ਦਾ ਨਤੀਜਾ ਹੈ ਕਿ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਸਿਤਾਰੇ ਲੰਮੀ ਦਾੜ੍ਹੀ ਰੱਖ ਰਹੇ ਹਨ।