ਹੋਟਲ ਪ੍ਰਬੰਧਕਾਂ ‘ਤੇ ਐੱਸ. ਸੀ. ਐੱਸ. ਟੀ. ਐਕਟ ਤਹਿਤ ਚੱਲੇਗਾ ਮੁਕੱਦਮਾ- ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਡਾਇਰੈਕਟਰ ਭਾਰਤੀ ਅਨੁਸੂਚਿਤ ਜਾਤੀ ਅਤੇ ਜਨ ਜਾਤੀ ਕਮਿਸ਼ਨ,

0
1384

ਲੁਧਿਆਣਾ, 11 ਦਸੰਬਰ (ਸੀ ਐਨ ਆਈ )-ਭਾਰਤੀ ਅਨੁਸੂਚਿਤ ਜਾਤੀ ਅਤੇ ਜਨ ਜਾਤੀ ਕਮਿਸ਼ਨ ਦੇ ਡਾਇਰੈਕਟਰ ਸ੍ਰੀ ਰਾਜ ਕੁਮਾਰ ਛੁਨੇਨਾ ਅੱਜ ਲੁਧਿਆਣਾ ਦੌਰੇ ‘ਤੇ ਆਏ। ਜਿਸ ਦੌਰਾਨ ਉਹ 2 ਹੋਟਲ ਕਰਮਚਾਰੀਆਂ ਦੀਪਕ ਅਤੇ ਕੋਹਿਨੂਰ ਦੀ ਸੀਵਰੇਜ਼ ਦੀ ਸਫ਼ਾਈ ਦੌਰਾਨ ਹੋਈ ਮੌਤ ਦੀ ਜਾਂਚ ਕਰਨ ਲਈ ਹੋਟਲ ਗ੍ਰੈਂਡ ਮੈਰੀਅਨ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ। ਜਿੱਥੇ ਉਨਾਂ ਨੇ ਮਰਨ ਵਾਲਿਆਂ ਦੇ ਸਹਿਕਰਮੀਆਂ ਸਮੀਰ ਅਤੇ ਹੋਰ ਲੋਕਾਂ ਦੇ ਬਿਆਨ ਲਏ। ਉਨਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਪਤਾ ਲੱਗਾ ਹੈ ਕਿ ਹੋਟਲ ਪ੍ਰਬੰਧਕਾਂ ਦੇ ਕਹਿਣ ‘ਤੇ ਉਹ ਸੀਵਰੇਜ ਵਿੱਚ ਬਿਨਾ ਸੇਫਟੀ ਕਿੱਟ ਤੋਂ ਉਤਰੇ ਸਨ। ਜਿਸ ਨਾਲ ਜ਼ਹਿਰੀਲੀ ਗੈਸ ਚੜ•ਨ ਕਾਰਨ ਉਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਸਹਿਕਰਮੀ ਸਮੀਰ ਨੇ ਦੱਸਿਆ ਕਿ ਉਨਾਂ ਨੂੰ ਹੋਟਲ ਵਿੱਚ ਸਫਾਈ ਦਾ ਕੰਮ ਕਰਦਿਆਂ ਅਜੇ ਇੱਕ ਮਹੀਨਾ ਹੀ ਹੋਇਆ ਹੈ।
ਸ੍ਰੀ ਰਾਜ ਕੁਮਾਰ ਛੁਨੇਨਾ ਕਿਹਾ ਕਿ ਅੱਜ ਮ੍ਰਿਤਕਾਂ ਦੇ ਸਹਿਕਰਮੀਆਂ ਤੋਂ ਲਏ ਬਿਆਨਾਂ ਦੇ ਆਧਾਰ ‘ਤੇ ਅਤੇ ਜਾਂਚ ਤੋਂ ਬਾਅਦ ਉਕਤ ਦੋਸ਼ੀਆਂ ਦੇ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਹੋਟਲ ਪ੍ਰਬੰਧਕ ‘ਤੇ ਐਸ.ਸੀ. ਐਕਟ ਉਸੇ ਵੇਲੇ• ਹੀ ਲਾਗੂ ਹੋ ਗਿਆ ਸੀ ਅਤੇ ਉਨਾਂ ਇਹ ਵੀ ਦੱਸਿਆ ਕਿ ਉਨਾਂ ਦੀ ਸ਼ੁਰੂ ਤੋਂ ਹੀ ਜਿਲੇ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਬਣਿਆ ਹੋਇਆ ਸੀ। ਐਸ.ਸੀ. ਐਕਟ ਲਾਗੂ ਹੋਣ ਨਾਲ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀ ਵੀ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਮੈਨੂਅਲ ਸੀਵਰੇਜ਼ ਸਫਾਈ ‘ਤੇ ਪੂਰੀ ਤਰਾਂ ਦੇ ਨਾਲ ਪਾਬੰਦੀ ਹੈ ਪਰ ਫਿਰ ਵੀ ਜੇਕਰ ਕਿਸੇ ਪ੍ਰਕਾਰ ਮਸ਼ੀਨਾਂ ਨਾਲ ਸਫਾਈ ਸੰਭਵ ਨਾ ਹੋ ਸਕੇ ਤਾਂ ਸਬੰਧਤ ਅਥਾਰਿਟੀ ਤੋਂ ਪ੍ਰਵਾਨਗੀ ਲੈ ਕੇ ਸਫਾਈ ਕਰਵਾਈ ਜਾ ਸਕਦੀ ਹੈ ਜੋ ਕਿ ਇਸ ਹੋਟਲ ਦੇ ਪ੍ਰਬੰਧਕ ਨੇ ਨਹੀਂ ਲਈ ਹੈ। ਇਸ ਮੌਕੇ ਐੱਸ. ਡੀ. ਐੱਮ. ਲੁਧਿਆਣਾ ਪੱਛਮੀ ਸ੍ਰ. ਦਮਨਜੀਤ ਸਿੰਘ ਮਾਨ, ਸ੍ਰੀ ਨਰੇਸ਼ ਧੀਂਗਾਨ, ਸ੍ਰੀ ਰਵਿੰਦਰ ਅਰੋੜਾ ਅਤੇ ਹੋਰ ਹਾਜ਼ਰ ਸਨ।