ਹੌਲੇ ਹੌਲੇ ਠੰਡ ਲੈ ਰਹੀ ਭਿਆਨਕ ਰੂਪ, ਲੋਕ ਹੋ ਰਹੇ ਘਰਾਂ ਚ ਬੰਦ

0
1302

ਚੰਡੀਗੜ੍ਹ ; 22 ਦਸੰਬਰ ;ਆਰਕੇ ਸਰਮਾ/ਐਨਕੇ ਧੀਮਾਨ ;—- ਟ੍ਰਾਈ ਸਿਟੀ ਚ ਠੰਡ ਦਾ ਪ੍ਰਕੋਪ ਵਿੱਚ ਹੁਣ ਵਾਧਾ ਹੋਣਾ ਸ਼ੁਰੂ ਹੋ ਚੁਕਾ ਹੈ ! ਲੋਕਾਂ ਨੇ ਗਰਮ ਕਪੜੇ ਪਾਉਣ ਦੀ ਗਿਣਤੀ ਵਧਾਈ ਹੈ ਜੋਕਿ ਅਗਲੇ ਮਹੀਨੇ ਦੇ ਅੰਤ ਤਕ ਜਾਰੀ ਰਹਿਣ ਦੀ ਆਸ ਹੈ ! ਕਸਮੀਰ ਦਾ ਪ੍ਰਸਿਧ ਝੀਲ “ਡੱਲ ” ਪ੍ਰੁਈ ਤਰ੍ਹਾਂ ਜਮ ਚੁਕੀ ਹੈ ! ਉਤਰੀ ਭਾਰਤ ਹੁਣ ਠੰਡ ਦੇ ਪ੍ਰਕੋਪ ਦੇ ਥਪੇੜੇ ਝਲ ਰਿਆ ਹੈ ! ਰੋਜ ਤਾਪਮਾਨ ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਤੇ ਪਥਰਾਂ ਦੇ ਸ਼ਹਿਰ ਚ ਹੁਣ ਠੰਡ ਨੇ ਲੋਕਾਂ ਦੀਆਂ ਮੁਸ਼ਕਿਲਾਂ ਚ ਵਾਧਾ ਪਾਉਣ ਸ਼ੁਰੂ ਵੀ ਕਰ ਦਿਤਾ ਹੈ ! ਇਹ ਠੀਕ ਹੈ ਕਿ ਪ੍ਰਸ਼ਾਸਨ ਤੇ ਨਿਗਮ ਦੇ ਆਲਾ ਅਫਸਰਾਂ ਨੇ ਠੰਡ ਤੋਂ ਆਮ ਰਿਆਆ ਨੂੰ ਬਚਾਉਣ ਲੈ ਉਪਰਾਲੇ ਦਾ ਕ੍ਰਮ ਸ਼ੁਰੂ ਕਰ ਦਿਤਾ ਹੈ ! ਅਸਥਾਈ ਰਹਿਣ ਬਸੇਰੇ ਬਣਾਏ ਜਾ ਰਹੇ ਹਨ ! ਨਾਂ ਮਾਤਰ ਖਰਚੇ ਦੇ ਰਾਤ ਸੁਖਾਲੇਆਂ ਬਿਤਾਉਣ ਦੇ ਪ੍ਰਬੰਧ ਸਲਾਘਾ ਯੋਗ ਹਨ ! ਦੂਜੇ ਸੂਬੇ ਯੂਪੀ ਵੱਲ ਝਾਤੀ ਮਾਰੀ ਜਾਵੇ ਤਾਂ ਠੰਡ ਨੇ ਕਹਿਰ ਬ੍ਰ੍ਪੌਨਾ ਸ਼ੁਰੂ ਕਰ ਦਿਤਾ ਹੈ ! ਠੰਡ ਦੀ ਕਸੂਤੀ ਮਾਰ ਨੇ ਜਾਨਾਂ ਦਾ ਨੁਕਸਾਨ ਕਰਨਾ ਵੀ ਸ਼ੁਤੁ ਕਰ ਦਿਤਾ ਹੈ ! ਜੇ ਗੱਲ ਸੂਬੇ ਪੰਜਾਬ ਦੀ ਕਰੀਏ ਤਾਂ ਅਮ੍ਰਿਤਸਰ ਚ ਇਸ ਸੀਜਨ ਦੀ ਹਾਲਾਂ ਟੇਕ ਦੀ ਸਬ ਤੋਂ ਵਧ ਠੰਡ ਰਿਕਾਰਡ ਕੀਤੀ ਗਈ ! ਪਾਰਾ ਔ ਡਿਗਰੀ ਤੀਕ ਗਿਰਿਆ ! ਪਹਾੜੀ ਪ੍ਰ੍ਦੇਸ ਦੀ ਉਚ੍ਚ ਚੋਟੀਆਂ ਤੇ ਹਿਮਪਾਤ ਜਾਰੀ ਹੈ ! ਜੋ ਆਉਣ ਵਾਲੇ ਵਕ਼ਤ ਚ ਠੰਡ ਚ ਵਾਧਾ ਹੀ ਕਰੇਗਾ ! ਹਾਲਾਂ ਤੀਕ ਤਾਂ ਠੰਡ ਸਿਰਫ ਆਪਣੀ ਹਾਜਿਰੀ ਹੀ ਲਗਾਉਣ ਚ ਰੁਝੀ ਸੀ ! ਪਰ ਹੁਣ ਠੰਡ ਪੂਰੀ ਤਰਾਂ ਲੋਹਾ ਲੈਣ ਲਈ ਤਿਆਰ ਹੈ ! ਚੰਡੀਗੜ੍ਹ ਚ ਨ੍ਯੂਨਤਮ ਤਾਪਮਾਨ ਲੋਕਾਂ ਨੇ ਘਰਾਂ ਚ ਹੀ ਲੁਕੇ ਰਹਿਣਾ ਸਹੀ ਮੰਨਿਆ ! ਅਜੇ ਭੀ ਧੁੱਪ ਖਿੜੀ ਹੈ ਬੇਸ਼ਕ ਇਸਦੇ ਵਿਚ ਠੰਡਕ ਭਰਪੂਰ ਹੈ ! ਪਾਲਾ [ਓਂਸ ] ਪੈਣ ਨਾਲ ਭੀ ਮਹੌਲ ਚ ਨੀਘ੍ਹ ਘਟ ਰਿਹਾ ਹੈ ! ਮੌਸਮ ਵਿਭਗ ਦੇ ਮੁਤਾਬਿਕ ਠੰਡ ਦਾ ਕਹਿਰ ਅਗਲੇ ਕਈ ਹਫਤੇ ਜਾਰੀ ਰਹੇਗਾ ! ਡਾਕਟਰ ਅਰੁਣ ਕਪਿਲਾ ਦਾ ਕਹਿਣਾ ਹੈ ਕਿ ਅਲਾਵ ਵਾਲ ਕੇ ਸਦੇਹ ਨੂੰ ਗਰਮੀ ਦਿਤੀ ਜਾਣੀ ਜਰੂਰੀ ਹੈ ਤੇ ਗਰਮ ਕਪੜੇ ਅਤੇ ਗਰਮ ਪੇਯ ਦੀ ਵਰਤੋਂ ਕਰੋ ! ਠੰਡੇ ਪਾਣੀ ਤੋਂ ਪਰਹੇਜ ਵਰਤੋ ਤੇ ਹੋ ਸਕੇ ਤਾਂ ਗਰਮ ਪਾਣੀ ਦੇ ਸੇਕੇ ਦੀ ਆਦਤ ਬਣਾਓ !