ਜਿਲਾ ਪੁਲਿਸ ਮੁਖੀ ਨੇ ਪੀ.ਸੀ.ਆਰ. ਦੇ 10 ਮੋਟਰਸਾਈਕਲਾਂ ਨੂੰ ਹਰੀ ਝੰਡੀ ਦਿੱਖਾ ਕੇ ਕੀਤਾ ਰਵਾਨਾ

0
1459

ਅੰਤਰਰਾਸ਼ਟਰੀ ਹਵਾਈ ਅੱਡੇ ਲਈ ਵੀ ਪੁਲਿਸ ਨੂੰ ਤਿੰਨ ਗੱਡੀਆਂ ਦਿੱਤੀਆਂ
ਐਸ.ਏੇ.ਐਸ.ਨਗਰ:27 ਨਵਬਰ (ਧਰਮਵੀਰ ਨਾਗਪਾਲ) ਜ਼ਿਲਾ ਪੁਲਿਸ ਜ਼ਿਲੇ• ਦੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਪੁਰੀ ਤਰਾ ਵਚਨਬੱਧ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਸਖ਼ਤ ਨਿਗਹ ਰੱਖੀ ਜਾ ਰਹੀਂ ਹੈ। ਇਸ ਗੱਲ ਦੀ ਜਾਣਕਾਰੀ ਜਿਲਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਥਾਣਾ ਫੇਜ਼ -1 ਤੋਂ ਐਸ.ਏ.ਐਸ.ਨਗਰ ਸ਼ਹਿਰ ਲਈ 10 ਨਵੇਂ ਪੀ.ਸੀ.ਆਰ ਮੋਟਰਸਾਈਕਲ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਲਈ ਪੁਲਿਸ ਨੂੰ ਦਿੱਤੀਆਂ ਤਿੰਨ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਸ੍ਰੀ ਭੁੱਲਰ ਨੇ ਦੱਸਿਆ ਕਿ ਮੋਹਾਲੀ ਸ਼ਹਿਰ ਦੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸ਼ਹਿਰ ਨੂੰ 35 ਬੀਟਾਂ ਵਿੱਚ ਵੰਡਿਆ ਗਿਆ ਸੀ ਅਤੇ 25 ਬੀਟਾਂ ਤੇ ਪਹਿਲਾਂ ਹੀ ਪੀ.ਸੀ.ਆਰ. ਦੇ ਮੋਟਰਸਾਈਕਲ 24 ਘੰਟੇ ਗਸਤ ਕਰਦੇ ਹਨ। ਪਰੰਤੂ ਹੁਣ 10 ਨਵੇਂ ਪੀ.ਸੀ.ਆਰ. ਦੇ ਮੋਟਰਸਾਈਕਲਾਂ ਨਾਲ ਰਹਿੰਦੀਆਂ 10 ਬੀਟਾਂ ਨੂੰ ਵੀ ਕਵਰ ਕਰ ਲਿਆ ਜਾਵੇਗਾ ਅਤੇ ਇਹ ਮੋਟਰਸਾਈਕਲ ਹੂਟਰ, ਐਲ.ਏ.ਡੀ ਲਾਈਟਸ ਅਤੇ ਵਾਇਰਲੈਸ ਸਿਸਟਮ ਨਾਲ ਲੈਸ ਹਨ ਅਤੇ ਇਹ ਪੀ.ਸੀ.ਆਰ ਮੋਟਰਸਾਈਕਲ ਵੀ 24 ਘੰਟੇ ਗਸਤ ਤੇ ਰਹਿਣਗੇ। ਜ਼ਿਲ•ਾ ਪੁਲਿਸ ਮੁਖੀ ਨੇ ਹੋਰ ਦੱਸਿਆ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੁੱਰਖਿਆਂ ਲਈ ਵੀ ਡੀ.ਜੀ.ਪੀ ਪੰਜਾਬ ਵੱਲੋਂ ਤਿੰਨ ਗੱਡੀਆਂ ਦਿੱਤੀਆਂ ਗਈਆਂ ਹਨ ਜਿਨ•ਾਂ ਵਿੱਚ ਟਾਟਾ ਸੂਮੋ, ਬਲੇੈਰੋ ਅਤੇ ਜਿਪਸੀ ਸਾਮਲ ਹਨ। ਇਨਾ ਨੂੰ ਵੀ ਹਵਾਈ ਅੱਡੇ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਨੁੂੰ ਦੇ ਦਿੱਤਾ ਗਿਆ ਹੈ।
ਸ੍ਰੀ ਭੁੱਲਰ ਨੇ ਦੱਸਿਆ ਕਿ ਹਵਾਈ ਅੱਡੇ ਦੀ ਸੁੱਰ੍ਯਖਿਆਂ ਲਈ ਜ਼ਿਲ•ਾ ਪੁਲਿਸ ਵੱਲੋਂ ਇੰਸਪੈਕਟਰ ਰੈਕ ਦੇ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਜੋ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਲਈ ਲਗਾਏ ਗਏ ਪੁਲਿਸ ਕਰਮੀਆਂ ਦਾ ਇੰਚਾਰਜ ਹੋਵੇਗਾ। ਉਨ•ਾਂ ਦੱਸਿਆ ਕਿ ਹਵਾਈ ਅੱਡੇ ਦੀ ਸੁਰੱਖਿਆ ਲਈ ਬਾਹਰਲੇ ਇਲਾਕੇ ਵਿੱਚ ਇੱਕ ਕਮਾਂਡੋ ਬਟਾਲੀਅਨ ਦੀ ਕੰਪਨੀ ਤਾਇਨਾਤ ਕੀਤੀ ਗਈ ਹੈ ਜੋ ਕਿ ਇਸ ਇਲਾਕੇ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ। ਉਨ•ਾਂ ਦੱਸਿਆ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਵਿੱਚ ਪੁਲਿਸ ਸਟੇਸ਼ਨ ਦੀ ਸਥਾਪਨਾ ਵੀ ਕੀਤੀ ਜਾ ਰਹੀਂ ਹੈ ਜਿਸ ਦੀ ਮੁੱਢਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਮੌਕੇ ਡੀ.ਐਸ.ਪੀ (ਹੈਡਕੁਆਟਰ) ਸ੍ਰੀ ਵਜੀਰ ਸਿੰਘ ਖਹਿਰਾ, ਡੀ.ਐਸ.ਪੀ. (ਸਿਟੀ 1) ਸ੍ਰੀ ਆਲਮ ਵਿਜੇ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।