ਜ਼ਿਲਾ ਮੈਜਿਸਟਰੇਟ ਵਲੋਂ ਅਸਲਾ ਡਿਪੂ ਬਰਸਟ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

0
1357

ਪਟਿਆਲਾ, 18 ਜੂਨ: (ਧਰਮਵੀਰ ਨਾਗਪਾਲ) ਜ਼ਿਲਾ ਮੈਜਿਸਟਰੇਟ ਪਟਿਆਲਾ ਸ਼੍ਰੀਮਤੀ ਇੰਦੂ ਮਲਹੋਤਰਾ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਅਸਲਾ ਡਿਪੂ ਬਰਸਟ, ਤਹਿਸੀਲ ਅਤੇ ਜ਼ਿਲਾ ਪਟਿਆਲਾ ਹੁਣ ਅਸਲਾ ਡਿਪੂ ਬਰਸਟ ਦੇ ਆਲੇ ਦੁਆਲੇ ਦੇ 1000 ਗਜ਼ (914.4 ਮੀਟਰ) ਦੇ ਏਰੀਏ ਵਿੱਚ ਬਿਲਡਿੰਗਾਂ ਦੀ ਕਿਸੇ ਵੀ ਕਿਸਮ ਦੀ ਕੋਈ ਉਸਾਰੀ ਨਾ ਕਰਨ ਅਤੇ ਨਾਲ ਲਗਦੀਆਂ ਜਮੀਨਾਂ ਦੇ ਮਾਲਕਾਂ ਵਲੋਂ ਨਾੜ/ਕਣਕ ਅਤੇ ਜ਼ੀਰੀ ਦੀ ਰਹਿੰਦ-ਖੂਹੰਦ ਨੂੰ ਸਾੜਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 15 ਅਗਸਤ 2015 ਤੱਕ ਜਾਰੀ ਰਹਿਣਗੇ। ਹੁਕਮਾਂ ਮੁਤਾਬਕ ਪਟਿਆਲਾ ਸਟੇਸ਼ਨ ਹੈਡ ਕੁਆਟਰ, ਪਟਿਆਲਾ ਵੱਲੋਂ ਜ਼ਿਲ•ਾ ਮੈਜਿਸਟਰੇਟ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਨੰ: ਪੀ.ਸੀ. 7 ਐਮ.ਐਫ. ਬੀ/5042/ਐਲ.ਡਬਲਿਊ (ਵੈਸਟ) 179 ਅਧੀਨ ਵਰਕਸ ਅਤੇ ਡਿਫੈਂਸ ਐਕਟ, 1903 (7 ਆਫ 1903) ਜੋ ਕਿ ਡਿਫੈਂਸ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਵੱਲੋਂ ਪਾਰਟ 2 ਸੈਕਸ਼ਨ 4 ਮਿਤੀ 30 ਜੁਲਾਈ 2004 ਰਾਹੀਂ ਜਾਰੀ ਕੀਤਾ ਗਿਆ ਹੈ, ਐਸ.ਆਰ.ਓ 119 ਵਿੱਚ ਲਿਖਿਆ ਗਿਆ ਹੈ ਕਿ ਅਸਲਾ ਡਿੱਪੂ, ਬਰਸਟ ਜ਼ਿਲ•ਾ ਪਟਿਆਲਾ ਦੇ 1000 ਗਜ਼ (914.4 ਮੀਟਰ) ਦੇ ਏਰੀਆ ਵਿੱਚ ਬਿਲਡਿੰਗਾਂ ਦੀ ਕਿਸੇ ਵੀ ਕਿਸਮ ਦੀ ਕੋਈ ਉਸਾਰੀ ਨਾ ਕੀਤੀ ਜਾਵੇ ਅਤੇ ਇਹ ਏਰੀਆ ਖਾਲੀ ਰੱਖਿਆ ਜਾਵੇ। ਇਸ ਤੋਂ ਇਲਾਵਾ ਅਸਲਾ ਡਿਪੂ ਦੇ ਨੇੜੇ ਜਿਨ•ਾਂ ਕਿਸਾਨਾਂ ਦੀਆਂ ਜ਼ਮੀਨਾਂ ਹਨ, ਉਹ ਫਸਲ ਦੇ ਨਾੜ ਨੂੰ ਸਾੜ ਦਿੰਦੇ ਹਨ। ਇਸ ਲਈ ਅਸਲਾ ਖਾਨਾ ਦੀ ਹਿਫਾਜ਼ਤ ਲਈ, ਇਸ ਨੋਟੀਫਿਕੇਸ਼ਨ ਵਿੱਚ ਦਰਸਾਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਆਮ ਜਨਤਾ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਹ ਜ਼ਰੂਰੀ ਹੋ ਗਿਆ ਹੈ ਕਿ ਇਸ ਸਬੰਧੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਜਾਣ ।