ਜ਼ਿਲ•ਾ ਪੱਧਰੀ ਰੋਜ਼ਗਾਰ ਜਾਗਰੂਕਤਾ ਮੇਲਾ ਅੱਜ * ਕੈਬਨਿਟ ਮੰਤਰੀ ਰੱਖੜਾ ਕਰਨਗੇ ਉਦਘਾਟਨ

0
1228

ਪਟਿਆਲਾ, 15 ਅਕਤੂਬਰ: (ਧਰਮਵੀਰ ਨਾਗਪਾਲ) ਪਟਿਆਲਾ ਦੇ ਸਰਕਾਰੀ ਮਹਿਲਾ ਬਹੁ ਤਕਨੀਕੀ ਕਾਲਜ ਵਿਖੇ 16 ਅਕਤੂਬਰ ਨੂੰ ਲਗਾਏ ਜਾਣ ਵਾਲੇ ਰੋਜ਼ਗਾਰ ਜਾਗਰੂਕਤਾ ਮੇਲੇ ਦੀਆਂ ਅੰਤਿਮ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਵੱਲੋਂ 16 ਅਕਤੂਬਰ ਨੂੰ ਸਵੇਰੇ 10.15 ਵਜੇ ਇਸ ਮੇਲੇ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਮੇਲੇ ਦਾ ਲਾਭ ਉਠਾਉਣ ਲਈ ਪਟਿਆਲਾ ਜ਼ਿਲ•ੇ ਵਿੱਚੋਂ ਆਨਲਾਈਨ ਪ੍ਰਣਾਲੀ ਰਾਹੀਂ 9600 ਬਿਨੇਪਾਤਰੀਆਂ ਦੀ ਰਜਿਸਟਰੇਸ਼ਨ ਕੀਤੀ ਗਈ ਹੈ ਅਤੇ ਮੇਲੇ ਨੂੰ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਪੂਰੀ ਤਨਦੇਹੀ ਤੇ ਤਾਲਮੇਲ ਨਾਲ ਸਫ਼ਲਤਾ ਨਾਲ ਨੇਪਰੇ ਚੜ•ਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਦੇਸ਼ ਦੀਆਂ ਵੱਖ-ਵੱਖ ਨਾਮੀ ਕੰਪਨੀਆਂ ਦੀ ਤਰਫੋਂ ਹੁਨਰਮੰਦ ਬਿਨੇਪਾਤਰੀਆਂ ਦੀ ਨੌਕਰੀਆਂ ਲਈ ਚੋਣ ਕੀਤੀ ਜਾਵੇਗੀ ਅਤੇ ਇਸੇ ਤਰ•ਾਂ ਹੀ ਵੱਡੀ ਗਿਣਤੀ ਬਿਨੇਪਾਤਰੀ ਵੱਖ-ਵੱਖ ਕੰਪਨੀਆਂ ’ਚ ਸਿਖਲਾਈ ਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਭਲਾਈ ਸਕੀਮਾਂ ਤਹਿਤ ਸਿਖਲਾਈ ਮੁਹੱਈਆ ਕਰਵਾਉਣ ਲਈ ਚੁਣੇ ਜਾਣਗੇ। ਅੰਤਿਮ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਅਤੇ ਢੁਕਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਰਾਜੇਸ਼ ਤ੍ਰਿਪਾਠੀ, ਡਿਪਟੀ ਡਾਇਰੈਕਟਰ ਰੋਜ਼ਗਾਰ ਸ਼੍ਰੀਮਤੀ ਗੁਰਮੀਤ ਕੌਰ ਸ਼ੇਰਗਿੱਲ, ਪ੍ਰਿੰਸੀਪਲ ਸ਼੍ਰੀ ਰਵਿੰਦਰ ਹੁੰਦਲ, ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਅਸ਼ੋਕ ਰੌਣੀ, ਸਹਾਇਕ ਡਾਇਰੈਕਟਰ ਮੱਛੀ ਪਾਲਣ ਸ਼੍ਰੀ ਅਮਰਜੀਤ ਸਿੰਘ ਬੱਲ, ਬਾਗਬਾਨੀ ਵਿਕਾਸ ਅਫ਼ਸਰ ਸ਼੍ਰੀ ਸਵਰਨ ਸਿੰਘ ਮਾਨ ਸਮੇਤ ਹੋਰ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।