ੳੋਲਡ ਡੋਮੀਨੀਅਨ ਯੂਨੀਵਰਸਿਟੀ ਵਲੋਂ 123 ਵੇਂ ਗਰੇਜੂਏਸ਼ਨ 2015 ਦਾ ਆਯੋਜਨ ਕੀਤਾ ਗਿਆ

0
1547
ਨਾਰਫਾਕ-ਵਿਰਜੀਨੀਆ-12 ਦਸੰਬਰ(ਸੁਰਿੰਦਰ ਢਿਲੋਂ) ੳੋਲਡ ਡੋਮੀਨੀਅਨ ਯੂਨੀਵਰਸਿਟੀ ਵਲੋਂ ਟੈਡ ਕਾਨਵੋਕੇਸ਼ਨ ਸੈਂਟਰ ਵਿਖੇ 123 ਵੇਂ ਗਰੇਜੂਏਸ਼ਨ 2015 ਦਾ ਆਯੋਜਨ ਕੀਤਾ ਗਿਆ |ੲਿਸ ਮੌਕੇ ਡਾਰਡਨ ਕਾਲਜ ਆਫ ਐਜੂਕੇਸ਼ਨ,ਫਰੈਂਕ ਬੈਟਨ ਕਾਲਜ ਆਫ ੲਿੰਜੀਨੀਅਰਿੰਗ,ਕਾਲਜ ਆਫ ਸਾੲਿੰਸ ,ਕਾਲਜ ਆਫ ਆਰਟਸ ਤੇ ਲੈਟਰਜ਼,ਸਟਰੋਮ ਕਾਲਜ ਆਫ ਬਿਜਨਿਸ ਤੇ ਕਾਲਜ ਆਫ ਹੈਲਥ ਸਾੲਿੰਸਜ਼ ਦੇ ਅਗਸਤ ਤੇ ਦਸੰਬਰ ਦੇ ਸਮੈਸਟਰ ਵਿਚ ਸਫਲ ਵਿਦਿਆਰਥੀਆਂ ਨੂੰ ਡਿਗਰੀਆਂ ੲਿਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਵਿਚ ਪ੍ਰਦਾਨ ਕੀਤੀਆਂ ਗਈਆਂ | ਸੱਭ ਤੋਂ ਪਹਿਲਾਂ ਸਫਲ ਵਿਦਿਆਰਥੀਆਂ ਨੂੰ ੲਿਕ ਕਾਫਲੇ ਦੇ ਰੂਪ ਵਿਚ ਜਿਸ ਦੀ ਅਗਵਾਈ ੲਿਕ ਬੈਂਡ ਕਰ ਰਿਹਾ ਸੀ ਨੂੰ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿਚ ਲਿਆਂਦਾ ਗਿਆ | ਕਨਵੋਕੇਸ਼ਨ ਦੀ ਸ਼ੁਰੂਆਤ ਅਮਰੀਕੀ ਰਾਸ਼ਟਰੀ ਗਾਣ ਨਾਲ ਹੋਈ ਤੇ ਗਾਣ ਸ਼ੁਰੂ ਹੁੰਦੇ ਹੀ ਸਮੁੱਚਾ ਵਾਤਾਵਰਣ ਦੇਸ਼ ਭਗਤੀ ਦੇ ਜਜਬੇ ਵਿਚ ਰੰਗਿਆ਼ ਗਿਆ |
     ੲਿਸ ਮੌਕੇ ਤੇ ਡਿਗਰੀਆਂ ਪ੍ਰਦਾਨ ਕਰਨ ਦਾ ਸ਼ੁਰੂਆਤੀ ਭਾਸ਼ਨ ਸਾਬਕ ਜੱਜ ਤੇ ਉਬਾਮਾ ਐਡਮਿਨਿਸਟਰੇਸ਼ਨ ਦੀ ਅਧਿਕਾਰੀ ਐਲਸ ਸੀ ਹਿਲ ਵਲੋਂ ਦਿੱਤਾ ਗਿਆ | ਉਨ੍ਹਾਂ ਨੇ ਡਿਗਰੀਆਂ ਪ੍ਰਦਾਨ ਕਰਨ ਵਾਲੇ ਵਿਦਿਆਰਥੀਆ ਨੂੰ ਉਨ੍ਹਾਂ ਦੀ ਸਫਲਤਾ ਤੇ ਵਧਾਈ ਦਿੰਦੇ ਹੋਏ ਆਪਣੇ ਸੰਬੋਧਨ ਵਿਚ ਵਾਤਾਵਰਣ ਵਿਚ ਤਬਦੀਲੀ ਆਉਣ ਨਾਲ ਅਗਲੇ ਕੁਝ ਵਰ੍ਹਿਆਂ ਵਿਚ ਸਮੁੰਦਰ ਦੇ ਪਾਣੀ ਹੇਠ ਸਥਾਨਿਕ ਕੁਝ ੲਿਲਾਕਿਆਂ ਦੇ ਡੁੱਬ ਜਾਣ ਬਾਰੇ ਚਿਤਾਵਨੀ ਦਿੱਤੀ ਤੇ ਉਨ੍ਹਾਂ ਨੂੰ ੲਿਸ ਦਿਸ਼ਾ ਵਿਚ ਜਾਗਰੂਕ ਹੋਣ ਲਈ ਕਿਹਾ | ੲਿਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਡਾਗਾਂ ਦੇ ਮੁੱਖੀ ਤੇ ੳਚ ਅਧਿਕਾਰੀ ਹਾਜਰ ਸਨ |਼
109f5ba4-ce02-4e86-8113-1cc68c6fe16ec3e68882-25c4-412a-ab8e-19b09625cf0c