ਅਕਾਲੀ ਦਲ ਵੱਲੋ ਸੰਦਭਾਵਾਨਾ ਰੈਲੀ ਨੂੰ ਸਫਲ ਬਣਾਉਣ ਲਈ ਕਈ ਤਰਾ ਦੇ ਉਪਰਾਲੇ ਕੀਤੇ

0
1974

ਨਾਭਾ  15 ਦਿਸਮ੍ਬਰ (  ਰਾਜੇਸ਼  ਬਜਾਜ ) ਅਕਾਲੀ ਦਲ ਵੱਲੋ ਸੰਦਭਾਵਾਨਾ ਰੈਲੀ ਨੂੰ ਸਫਲ ਬਣਾਉਣ ਲਈ ਕਈ ਤਰਾ ਦੇ ਉਪਰਾਲੇ ਕੀਤੇ ਜਾ ਰਹੇ ਹਨ। ਨਾਭਾ ਵਿਖੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੱਲੋ ਪ੍ਰਾਈਵੇਟ ਸਕੂਲਾ ਵਿਚ ਛੁੱਟੀ ਕਰਕੇ ਸਕੂਲ ਦੀਆ ਬੱਸਾ ਦੀ ਦੁਰ ਵਰਤੋ ਕੀਤੀ ਗਈ ਦੂਜੇ ਪਾਸੇ ਨਾਭਾ ਹਲਕੇ ਦੇ 500 ਸਰਕਾਰੀ  ਅਧਿਆਪਕ ਵੱਲੋ ਛੁੱਟੀ ਲੈ ਕੇ ਸਦਭਾਵਨਾ ਰੈਲੀ ਵਿਚ ਪਹੁੰਚੇ ਅਤੇ ਨਾਲ ਹੀ ਟ੍ਰੈਫਿਕ ਨਿਯਮਾ ਦੀ ਸਰੇਆਮ ਉਲੱਘਣਾ ਕੀਤੀ ਗਈ।
ਪੰਜਾਬ ਸਰਕਾਰ ਵੱਲੋ ਸਦਭਾਵਨਾ ਪਟਿਆਲਾ ਦੀ ਰੈਲੀ ਨੂੰ ਸਫਲ ਬਣਾਉਣ ਲਈ ਹਲਕਾ ਨਾਭਾ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੱਲੋ ਸਕੂਲ ਦੇ ਵਾਹਨਾ ਦੀ ਵਰਤੋ ਕੀਤੀ ਗਈ ਅਤੇ ਨਾਭਾ ਦੇ ਕਈ ਪ੍ਰਾਈਵੇਟ ਸਕੂਲਾ ਵਿਚ ਛੁੱਟੀ ਕੀਤੀ ਗਈ ਇੱਕ ਪਾਸੇ ਜਿੱਥੇ ਸਰਕਾਰ ਵੱਲੋ ਸਿਖਿਆ ਦੇ ਮਿਆਰ ਨੂੰ ਉੱਚਾ ਚੁਕੱਣ ਲਾਈ ਵਿਸੇਸ ਉਪਰਾਲੇ ਕਰ ਰਹੀ ਹੈ ਉੱਥੇ ਅਪਣੀਆ ਰੈਲੀਆ ਨੂੰ ਕਾਮਯਾਬ ਕਰਨ ਲਈ ਸਕੂਲਾ ਦੇ ਵਿਦਿਆਰਥੀਆ ਨੂੰ ਛੁੱਟੀ ਕਰਕੇ ਉਹਨਾ ਦੀਆ ਬੱਸਾ ਵਿਚ ਅਕਾਲੀ ਦਲ ਦੇ ਵਰਕਰ ਸੰਦਭਾਵਨਾ ਰੈਲੀਆ ਵਿਚ ਜਾ ਰਹੇ ਹਨ ਦੂਜੇ ਪਾਸੇ ਵਿਦਿਆਰਥੀਆ ਦੇ ਮਾਪਿਆ ਵੱਲੋ ਵੀ ਕਰੜੇ ਸਬਦਾ ਵਿਚ ਨਿੰਦਾ ਕੀਤੀ ਕਿ ਸਕੂਲਾ ਵਿਚ ਸਰਕਾਰ ਵੱਲੋ ਜਬਰਦਸਤੀ ਛੁੱਟੀ ਕੀਤੀ ਅਤੇ ਸਾਡੇ ਬੱਚਿਆ ਦੀ ਪੜਾਈ ਖਰਾਬ ਕੀਤੀ ਗਈ ਹੈ। ਇਸ ਸਬੰਧੀ ਸਕੂਲ ਬੱਸਾ ਦੇ ਡਰਾਇਵਰਾ ਦੇ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਅੱਜ ਸਰਕਾਰੀ ਛੁੱਟੀ ਨਹੀ ਹੈ ਪਰ ਪ੍ਰਾਈਵੇਟ ਸਕੂਲਾ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਬੱਸਾ ਸੰਦਭਾਵਨਾ ਰੈਲੀ ਵਿਚ ਜਾ ਰਹੀਆ ਹਨ। ਰੈਲੀ ਤੇ ਜਾ ਰਹੇ ਆਗੂਆ ਵੱਲੋ ਸੜਕ ਤੇ ਸਰੇਆਮ ਸੜਕ ਨਿਯਮਾ ਦੀਆ ਉਲਗਣਾ ਕੀਤੀ ਅਤੇ ਅਕਾਲੀ ਦਲ ਦੇ ਵਰਕਰ ਕਾਰਾ ਉੱਪਰ ਚੜ ਕੇ ਸਰੇਆਮ ਕਾਨੂੰਨ ਦੀਆ ਧੱਜੀਆ ਉਡਾਉਦੇ ਰਹੇ ਪਰ ਉਹਨਾ ਨੂੰ ਰੋਕਣ ਵਾਲਾ ਕੋਈ ਨਹੀ ਸੀ। ਇਸ ਸਬੰਧੀ ਜਦੋ ਪੰਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ ਨਾਲ ਗੱਲ ਕੀਤੀ ਤਾ ਉਹਨਾ ਨੇ ਕਿਹਾ ਕਿ ਅਸੀ ਕੋਈ ਵੀ ਪ੍ਰਾਈਵੇਟ ਸਕੂਲਾ ਨੂੰ ਛੁੱਟੀ ਨਹੀ ਕੀਤੀ ਇਹ ਤਾ ਬੱਸਾ ਵਰਕਰ ਲੈ ਕੇ ਆਏ ਹਨ।
ਸਰਕਾਰ ਵੱਲੋ ਅਪਣੀਆ ਰੈਲੀਆ ਨੂੰ ਕਾਮਯਾਬ ਕਰਨ ਲਈ ਪ੍ਰਾਈਵੇਟ ਸਕੂਲਾ ਦੀਆ ਬੱਸਾ ਦਾ ਇਸਤੇਮਾਲ ਕਰ ਰਹੀ ਹੈ ਅਤੇ ਸਕੂਲ ਦੇ ਵਿਦਿਆਰਥੀਆ ਦੀ ਪੜਾਈ ਖਰਾਬ ਕਰਨ ਤੇ ਲੱਗੀ ਹੋਈ ਹੈ ਪਰ ਇਹ ਤਾ ਸਮਾ ਦੱਸੇਗਾ ਕਿ ਇਸ ਰੈਲੀਆ ਦਾ ਪ੍ਰਭਾਵ ਆਮ ਜਨਤਾ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਸਕੇਗੀ।