ਅਧਾਰਸ਼ਿਲਾ ਸਕੂਲ ਦੀ ਅਰਪਣਦੀਪ ਕੌਰ ਨੇ ਪਿਛਲੇ 61 ਸਾਲਾ ਦਾ ਰਿਕਾਰਡ ਤੋੜਿਆਂ

0
1515

 

ਰਾਜਪੁਰਾ (ਧਰਮਵੀਰ ਨਾਗਪਾਲ) ਅਧਾਰਸ਼ਿਲਾ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਦੀ 12 ਕਲਾਸ ਦੀ ਵਿਦਿਆਰਥਣ ਅਰਪਣਦੀਪ ਕੌਰ ਨੇ ਪੰਜਾਬ ਸਕੂਲ ਸ਼ੂਟਿੰਗ ਗੇਮ ਵਿੱਚ (2015-16) ਵਿੱਚ 10 ਮੀਟਰ ਦੀ ਰੇਜ 177 ਉਪਨ ਸਾਈਟ ਪ੍ਰਤੀਯੋਗਿਤਾ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਪ੍ਰਤੀਯੋਗਿਤਾ ਦਾ ਅਯੌਜਨ ਦਸ਼ਮੇਸ਼ ਗਰਲਜ ਕਾਲੇਜ ਐਜੂਕੇਸ਼ਨ ਬਾਦਲ(ਸ਼੍ਰੀ ਮੁਕਤਸਰ ਸਾਹਿਬ) ਵਿੱਖੇ ਅਯੋਜਿਤ ਕੀਤਾ ਗਿਆ ਅਤੇ ਇਸ ਪ੍ਰਤੀਯੋਗਿਤਾ ਵਿੱਚ ਤਕਰੀਬਨ 700 ਬਚਿਆਂ ਨੇ ਹਿੱਸਾ ਲਿਆ ਜਿਸ ਵਿੱਚ ਅਰਪਣਦੀਪ ਕੌਰ ਪੁੱਤਰੀ ਸ੍ਰ. ਲਖਵਿੰਦਰ ਸਿੰਘ ਅਤੇ ਸ਼੍ਰੀ ਮਤੀ ਰਾਜਵਿੰਦਰ ਕੌਰ ਨੇ 340 ਸਭ ਤੋਂ ਜਿਆਦਾ ਸਕੋਰ ਬਣਾ ਕੇ ਪਿਛਲੇ 61 ਸਾਲਾ ਦਾ ਰਿਕਾਰਡ ਤੋੜਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਪ੍ਰਤੀਯੌਗਿਤਾ ਵਿੱਚ ਮੁੱਖ ਮਹਿਮਾਨ ਆਈ ਏ ਐਸ ਅਫਸਰ ਸ਼੍ਰੀ ਬਸੰਤ ਗਰਗ ਡਿਪਟੀ ਕਮੀਸ਼ਨਰ ਬਠਿੰਡਾ ਸਨ। ਜੀਵੇਂ ਹੀ ਇਹ ਖਬਰ ਸਕੂਲ ਵਿੱਚ ਪਹੁੰਚੀ ਤਾਂ ਚਾਰੋ ਤਰਫ ਖੁਸ਼ੀਆਂ ਹੀ ਖੁਸ਼ੀਆਂ ਦਾ ਮਾਹੌਲ ਬਣ ਗਿਆ। ਸਕੂਲ ਦੇ ਚੇਅਰਮੈਨ ਸ੍ਰੀ ਬੀ.ਕੇ. ਛਾਬੜਾ ਨੇ ਅਰਪਣਦੀਪ ਕੌਰ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਸਕੂਲ ਵਿੱਚ ਮਿਠਾਈਆਂ ਵੀ ਵੰਡੀਆਂ ਗਈਆ। ਸਕੂਲ ਦੇ ਪ੍ਰਿੰਸੀਪਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਹੁਣ ਰਾਸ਼ਟਰੀ ਪੱਧਰ ਤੇ ਇੰਦੌਰ ਵਿੱਚ ਹੋਣ ਵਾਲੀ ਸ਼ੂਟਿੰਗ ਪ੍ਰਤੀਯੋਗਿਤਾ ਲਈ ਇਸ ਵਿਦਿਆਰਥਣ ਨੂੰ ਚੁਣਿਆ ਗਿਆ ਹੈ ਅਤੇ ਸਕੂਲ ਦੀ ਸਾਰੀ ਮਨੇਜਮੈਂਟ ਮਿਸ ਅਰਪਣਦੀਪ ਕੌਰ ਦੀ ਇਸ ਸਫਲਤਾ ਲਈ ਮੰਗਲਕਾਮਨਾ ਕਰਦੀ ਹੈ ਤਾਕਿ ਸਕੁਲ ਦੇ ਨਾਲ ਨਾਲ ਇਹ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰੇ।