ਅੰਬਾਲਾ ਤੋਂ ਨੰਗਲ ਡੈਮ ਨੂੰ ਜਾਂਦੀ ਲੋਕਲ ਪੈਸੇਂਜਰ ਗੱਡੀ ਦੀ ਬੋਗੀ ਨੂੰ ਲਗੀ ਅੱਗ

0
1391

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਤਕਰੀਬਨ 1 ਵਜੇ ਦੇ ਕਰੀਬ ਰਾਜਪੁਰਾ ਦੇ ਕਰੀਬ ਪੈਂਦੇ ਸਰਾਏ ਬੰਜਾਰਾ ਸ਼ਟੇਸ਼ਨ ਦੇ ਕੋਲ ਅੰਬਾਲਾ ਤੋਂ ਨੰਗਲ ਡੈਮ ਜਾਂਦੀ ਲੋਕਲ ਪੈਸੇੰਜਰ ਟਰੇਨ ਦੀ ਬੋਗੀ ਵਿੱਚ ਅਚਾਨਕ ਅੱਗ ਲਗ ਜਾਣ ਕਾਰਨ ਟਰੇਨ ਵਿੱਚ ਮੌਜੂਦ ਯਾਤਰੀਆ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ, ਜਿਸ ਤੇ ਯਾਤਰੀਆਂ ਵਲੋਂ ਤੁਰੰਤ ਗਾਰਡ ਨੂੰ ਸੂਚਿਤ ਕਰ ਟਰੇਨ ਨੂੰ ਸਰਾਏ ਬੰਜਾਰਾ ਸ਼ਟੇਸ਼ਨ ਤੇ ਰੁਕਵਾਇਆ ਗਿਆ ਅਤੇ ਕਾਫੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਜਾਣਕਾਰੀ ਅਨੁਸਾਰ ਤਕਰੀਬਨ 12 ਵੱਜਕੇ 27 ਮਿੰਟ ਤੇ ਨੰਗਰ ਡੈਮ ਲੋਕਡ ਪੈਸੇਂਜਰ ਗੱਡੀ ਜਦੋ ਰਾਜਪੁਰਾ ਸ਼ਟੇਸ਼ਨ ਤੋਂ ਨਿਕਲਣ ਮਗਰੋ ਸਰਾਏ ਬੰਜਾਰਾ ਸ਼ਟੇਸ਼ਨ ਕੋਲ ਪਹੁੰਚੀ ਤਾਂ ਉਸਦੀ ਬੋਗੀ ਨੰਬਰ 31235 ਵਿੱਚ ਯਾਤਰੀਆਂ ਵਲੋਂ ਧੂੰਆਂ ਉਠਦਾ ਵੇਖਿਆਂ ਗਿਆ ਜਿਸ ਤੇ ਯਾਤਰੀਆਂ ਵਲੋਂ ਗਾਰਡ ਨੂੰ ਸੂਚਿਤ ਕੀਤਾ ਗਿਆ। ਗਾਰਡ ਵਲੋਂ ਜਲਦੀ ਹੀ ਟਰੇਨ ਨੂੰ ਰੁਕਵਾ ਕੇ ਉਥੇ ਮੋਜੂਦ ਸ਼ਟੇਸ਼ਨ ਦੇ ਸਟਾਫ ਦੀ ਮਦਦ ਨਾਲ ਅੱਗ ਤੇ ਕਾਬੂ ਕਰਨ ਦੀ ਕੋਸ਼ਿਸ ਕੀਤੀ ਗਈ। ਮੌਕੇ ਤੇ ਸਮੇਂ ਸਿਰ ਫਾਇਰ ਬ੍ਰਿਗੇਡ ਰਾਜਪੁਰਾ ਦੀ ਟੀਮ ਅਤੇ ਅਗਨੀ ਸ਼ਮਕ ਟਰੇਨ ਦੇ ਪੁੱਜਣ ਨਾਲ ਇੱਕ ਵਡਾ ਹਾਦਸਾ ਹੋਣ ਤੋਂ ਬਚਾ ਲਿਆ ਗਿਆ। ਮੌਕੇ ਤੇ ਮੌਜੂਦ ਲੋਕਾ ਨੇ ਦਸਿਆ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲਗੀ ਸੀ ਪਰ ਸਮੇਂ ਸਿਰ ਕਾਬੂ ਕਰਕੇ ਇੱਕ ਵਡੀ ਘਟਨਾ ਹੋਣ ਤੋਂ ਬਚਾਅ ਲਿਆ ਗਿਆ।

ਮੌਕੇ ਤੇ ਮੌਜੂਦ ਐਸ ਆਈ ਕਸ਼ਮੀਰ ਸਿੰਘ ਨੇ ਦਸਿਆ ਕਿ ਸਰਾਏ ਬੰਜਾਰਾ ਸ਼ਟੇਸਨ ਦੇ ਕੋਲ ਟਰੇਨ ਦੀ ਬੋਗੀ ਨੂੰ ਅੱਗ ਲਗਣ ਦੀ ਇਤਲਾਹ ਉਹਨਾ ਨੂੰ ਮਿਲੀ ਤਾਂ ਉਹ ਸਮੇਂ ਸਿਰ ਮੌਕੇ ਵਾਲੀ ਥਾਂ ਤੇ ਆਪਣੇ ਸਟਾਫ ਸਮੇਤ ਪੁਜੇ ਅਤੇ ਅਗ ਤੇ ਕਾਬੂ ਪਾਣ ਮਗਰੋਂ ਯਾਤਰੀਆਂ ਨੂੰ ਵੱਖ ਵਖ ਟਰੇਨਾ ਵਿੱਚ ਬਿਠਾ ਕੇ ਉਹਨਾਂ ਨੂੰ ਸਰਹਿੰਦ ਤੱਕ ਪਹੁੰਚਾਈਆਂ ਗਿਆ। ਉਹਨਾਂ ਦਸਿਆ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲਗੀ ਸੀ ਜਿਸਨੂੰ ਸਮੇਂ ਸਿਰ ਕਾਬੂ ਪਾ ਲਿਆ ਗਿਆ।