ਆਟਾ ਦਾਲ ਸਕੀਮ ਦੇ ਨੀਲੇ ਕਾਰਡਾ ਦੀ ਜਾਂਚ ਸਬੰਧੀ ਪੜਤਾਲ ਕਰਾਉਣ ਦੀ ਮੰਗ …….ਨਰਾਇਣ ਅਰੋੜਾ

0
1194

 

ਰਾਜਪੁਰਾ 12 ਸਤੰਬਰ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਮਹਾਨ ਸਮਾਜ ਸੇਵੀ ਨਰਾਇਣ ਅਰੋੜਾ ਵਲੋ ਸਥਾਨਕ ਸ਼ਿਵਾ ਜੀ ਪਾਰਕ ਵਿੱਚ ਰਾਜਪੁਰਾ ਦੇ ਬਹੁਤ ਸਾਰੇ ਸਮਾਜ ਸੇਵੀਆਂ ਦੀ ਮੀਟਿੰਗ ਸਦੀ ਗਈ ਜਿਸ ਵਿੱਚ ਰਾਕੇਸ਼ ਕੁਮਾਰ ਲਵਲੀ, ਕਰਿਸ਼ਨ ਕੁਮਾਰ ਕਿੰਗਰ, ਸੋਨੂੰ, ਰਿੰਕੂ, ਨਰਿੰਦਰ ਕੁਮਾਰ , ਸ਼ੰਕਰ ਲਾਲ, ਉਮੇਸ਼ ਕੁਮਾਰ, ਅਮ੍ਰਿਤਪਾਲਸਿੰਘ, ਰਵਿੰਦਰ ਸਿੰਘ, ਗੋਰਵ ਅਰੋੜਾ, ਤੋਂਇਲਾਵਾ ਹੋਰ ਵੀ ਬਹੁਤ ਸਾਰੇ ਸਮਾਜ ਸੇਵੀ ਲੋਕਾ ਨੇ ਹਿੱਸਾ ਲਿਆ।ਇਸ ਮੀਟਿੰਗ ਵਿੱਚ ਰਾਕੇਸ਼ ਲਵਲੀ ਨੇ ਦਸਿਆ ਕਿ ਰਾਜਪੁਰਾ ਵਿੱਚ ਜੋ ਆਟਾ ਦਾਲ ਸਕੀਮ ਦੇ ਨੀਲੇ ਕਾਰਡ ਜਾ ਰਾਸ਼ਨ ਕਾਰਡ ਰਾਜਪੁਰਾ ਫੂਡ ਸਪਲਾਈ ਅਫਸਰਾ ਵਲੋਂ ਬਣਾਏ ਗਏ ਹਨ ਉਹਨਾਂ ਦਾ ਫਾਇਦਾ ਗਰੀਬਾ ਅਤੇ ਜਰੂਰਤ ਮੰਦਾ ਨੂੰ ਮਿਲਣ ਦੀ ਬਜਾਏ ਅਮੀਰ ਲੋਕਾ ਨੂੰ ਮਿਲ ਰਿਹਾ ਹੈ ਕਿਉਂਕਿ ਗਰੀਬ ਲੋਕਾ ਦੇ ਉਹਨਾਂ ਨੀਲੇ ਕਾਰਡ ਹੀ ਨਹੀਂ ਬਣਾਏ। ਇਸ ਮੀਟਿੰਗ ਵਿੱਚ ਸਮੂਹ ਸਮਾਜ ਸੇਵੀਆਂ ਨੇ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਹਨਾਂ ਨੀਲੇ ਕਾਰਡ ਧਾਰਕਾ ਦੀ ਦੁਬਾਰਾ ਪੜਤਾਲ ਕੀਤੀ ਜਾਵੇ ਅਤੇ ਗਲਤ ਲੋਕਾ ਦੇ ਬਣੇ ਕਾਰਡਾ ਨੂੰ ਰੱਦ ਕਰਕੇ ਗਰੀਬ ਅਤੇ ਹੱਕਦਾਰ ਲੋਕਾ ਨੂੰ ਕਾਰਡ ਈਸ਼ੂ ਕੀਤੇ ਜਾਣ। ਉਹਨਾਂ ਕਿਹਾ ਕਿ ਜੇਕਰ ਇਸ ਬਾਰੇ ਗੌਰ ਨਾ ਕੀਤੀ ਗਈ ਤਾਂ ਜਲਦੀ ਹੀ ਸਮਾਜ ਸੇਵੀ ਸੁਸਾਇਟੀ ਬਣਾ ਕੇ ਇਸ ਆਵਾਜ ਨੂੰ ਪੰਜਾਬ ਸਰਕਾਰ ਤੱਕ ਬੁਲੰਦ ਕੀਤਾ ਜਾਵੇਗਾ।