ਆਮ ਆਦਮੀ ਪਾਰਟੀ ਦੀ ਘਨੌਰ ਵਿੱਖੇ ਹੋਈ ਰੈਲੀ ਵਿੱਚ ਸਫਲਤਾ ਪੂਰਬਕ ਸਮਾਪਤ

0
1288

 
ਰਾਜਪੁਰਾ 18 ਸਤੰਬਰ ( ) ਅੱਜ ਆਮ ਆਦਮੀ ਪਾਰਟੀ ਦੀ ਘਨੌਰ ਰੈਲੀ ਸਫਲਤਾ ਪੂਰਬਕ ਸਮਾਪਤ ਹੋਈ ਜਿਸ ਵਿੱਚ ਲੋਕਾ ਦਾ ਹਜਾਰਾ ਦੀ ਗਿਣਤੀ ਵਿੱਚ ਭਾਰੀ ਇੱਕਠ ਵੇਖਣ ਨੂੰ ਮਿਲਿਆ। ਰੈਲੀ ਨੂੰ ਸੰਜੇ ਸਿੰਘ, ਇੰਚਾਰਜ ਪੰਜਾਬ, ਹਰਿਆਣਾ ਤੇ ਹਿਮਾਚਲ, ਸੁੱਚਾ ਸਿੰਘ ਛੋਟੇਪੁਰ ਪ੍ਰਧਾਨ ਪੰਜਾਬ ਅਤੇ ਭਗਵੰਤ ਮਾਨ ਐਮ ਪੀ ਅਤੇ ਪੰਜਾਬ ਦੇ ਹੋਰ ਸੀਨੀਅਰ ਲੀਡਰਾ ਨੇ ਸੰਬੋਧਨ ਕੀਤਾ ਅਤੇ ਉਹਨਾਂ ਨੇ ਪੰਜਾਬ ਵਿਚੋਂ ਅਕਾਲੀ ਭਾਜਪਾ ਅਤੇ ਕਾਂਗਰਸ ਦਾ ਪੂਰਾ ਸਫਾਇਆ ਕਰਨ ਬਾਰੇ ਜਾਣਕਾਰੀ ਦਿੱਤੀ ਕਿ ਉਹ 2017 ਦੀਆਂ ਚੋਣਾ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ । ਉਹਨਾਂ ਨੇ ਭਾਰੀ ਇੱਕਠ ਦੇ ਲੋਕਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਚੱਲਰਹੇ ਨਸ਼ੇ ਦੇ ਕਾਰੋਬਾਰ ਨੂੰ ਬੰਦ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ। ਬਾਪੂ ਅਨੂਪ ਸਿੰਘ ਇਸਲਾਮਪੁਰ ਸੀਨੀਅਰ ਆਗੂ ਆਮ ਆਦਮੀ ਪਾਰਟੀ, ਧਰਮਿੰਦਰ ਸਿੰਘ ਬਸੰਤਪੁਰਾ ਕੋਆਰਡੀਨੇਟਰ ਹਲਕਾ ਨਾਭਾ, ਐਡਵੋਕੇਟ ਸੁਖਚੈਨ ਸਰਵਾਰਾ ਮੈਂਬਰ ਲੀਗਲ ਸੈੱਲ, ਹਰਜੀਤ ਸਿੰਘ ਸੇਹਰਾ ਇੰਚਾਰਜ ਸਰਕਲ ਨੰਬਰ 1, ਸ੍ਰ.ਬਲਵਿੰਦਰ ਸਿੰਘ ਝਾੜਵਾ ਸਰਕਲ ਇੰਚਾਰਜ ਨੰ.8 ਲੋਕਾ ਦੇ ਵੱਡੇ ਕਾਫਲੇ ਨਾਲ ਰੈਲੀ ਵਿੱਚ ਸ਼ਾਮਲ ਹੋਏ।ਪਤਰਕਾਰਾ ਨਾਲ ਗਲਬਾਤ ਕਰਦੇ ਹੋਏ ਐਡਵੋਕੇਟ ਸੁਖਚੈਨ ਸਰਵਾਰਾ ਨੇ ਕਿਹਾ ਕਿ ਪੰਜਾਬ ਵਿੱਚ ਹੋਰ ਵੀ ਵਡੀਆਂ ਰੈਲ਼ੀਆਂ ਕੀਤੀਆ ਜਾਣਗੀਆਂ ਅਤੇ ਡੋਰ ਟੂ ਡੋਰ ਕੰਪੇਨਿੰਗ ਕਰਕੇ ਲੋਕਾ ਨੂੰ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨਾਲ ਜੋੜਿਆ ਜਾਵੇਗਾ ਅਤੇ 2017 ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਵੇਗੀ ਅਤੇ ਕਾਂਗਰਸ ਅਤੇ ਅਕਾਲੀ ਪਾਰਟੀ ਦਾ ਸਫਾਇਆ ਕਰ ਦਿੱਤਾ ਜਾਵੇਗਾ।ਇਸ ਮੌਕੇ ਆਮ ਆਦਮੀ ਦੇ ਆਗੂ ਸੁੱਖਵਿੰਦਰ ਸਿੰਘ ਸੁੱਖਾ , ਇਸਲਾਮ, ਸੁਖਜਿੰਦਰ ਸਿੰਘ ਬੜਿੰਗ ਆਦਿ ਦੇ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਲੋਕਲ ਲੀਡਰ ਤੇ ਵਰਕਰ ਹਾਜਰ ਸਨ।