ਇਫਕੋ ਦੀ 50ਵੀਂ ਵਰੇਗੰਢ ਮੌਕੇ ਕਿਸਾਨ ਅਤੇ ਸਹਿਕਾਰੀ ਸੰਮੇਲਨ ਦਾ ਆਯੋਜਨ

0
1896

ਲੁਧਿਆਣਾ 21 ਅਗਸਤ (ਸੀ ਐਨ ਆਈ): ਦੁਨੀਆ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਵੱਲੋਂ ਆਪਣੀ ਸੁਨਹਿਰੀ ਪੰਜਾਹਵੀਂ ਵਰੇਗੰਢ ਦੇ ਸੰਬੰਧ ਵਿੱਚ ਕਿਸਾਨ ਅਤੇ ਸਹਿਕਾਰੀ ਸੰਮੇਲਨ ਦਾ ਆਯੋਜਨ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿੱਚ ਕੀਤਾ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਡਾ. ਯੂ.ਐੱਸ.ਅਵਸਥੀ ਮੈਨੇਜਿੰਗ ਡਾਇਰੈਕਟਰ, ਇਫਕੋ ਸਨ।ਪ੍ਰੋਗਰਾਮ ਦੀ ਪ੍ਰਧਾਨਗੀ ਸ. ਕੌਰ ਸਿੰਘ (ਸੰਯੁਕਤ ਰਜਿਸਟਰਾਰ, ਸਹਿਕਾਰੀ ਸਭਾਵਾਂ, ਮੰਡਲ ਪਟਿਆਲਾ) ਅਤੇ ਵਿਸ਼ੇਸ਼ ਮਹਿਮਾਨ ਡਾ. ਜੀ.ਐੱਸ. ਬੁੱਟਰ (ਐਡੀਸ਼ਨਲ ਡਾਇਰੈਕਟਰ ਐਕਟੈਨਸ਼ਨ ਲੁਧਿਆਣਾ), ਸ੍ਰੀ ਯੋਗੇਂਦਰ ਕੁਮਾਰ (ਸੀਨੀਅਰ ਐਗਜੀਕਿਊਟਿਵ ਡਾਇਰੈਕਟਰ, ਇਫਕੋ), ਐੱਨ.ਕੇ. ਭਾਟੀਆ ਏਰੀਆ ਮੈਨੇਜਰ, ਸ. ਗੁਰਦਿੱਤ ਸਿੰਘ ਸਿੰਘ (ਡੀ.ਆਰ. ਲੁਧਿਆਣਾ ਕੋਆ: ਸੋਸਾਇਟੀ) ਹਾਜ਼ਰ ਸਨ।

ਇਫਕੋ ਏਰੀਆ ਆਫਿਸ ਲੁਧਿਆਣਾ ਅਧੀਨ ਪੈਂਦੇ ਤਿੰਨ ਜ਼ਿਲਿ•ਆਂ ਲੁਧਿਆਣਾ, ਰੋਪੜ, ਫਤਿਹਗੜ• ਸਾਹਿਬ ਤੋਂ ਸਹਿਕਾਰੀ ਸਭਾਵਾਂ, ਕਿਸਾਨ ਅਤੇ ਬੀਬੀਆਂ ਨੇ ਭਾਰੀ ਸੰਖਿਆ ਵਿੱਚ ਪ੍ਰਤੀ ਭਾਗੀਆਂ ਵਜੋਂ ਹਿੱਸਾ ਲਿਆ। ਇਸ ਮੌਕੇ 10 ਅਗਾਂਹਵਧੂ ਕਿਸਾਨਾਂ ਅਤੇ 10 ਸਹਿਕਾਰਤਾ ਦੇ ਖੇਤਰ ਵਿੱਚ ਵੱਡਮੁੱਲੀਆਂ ਸਖਸ਼ੀਅਤਾਂ ਨੂੰ ਪ੍ਰਾਪਤੀਆਂ ਲਈ ਪ੍ਰਸੰਸਾ ਪੱਤਰ ਅਤੇ ਇਫਕੋ – ਟੋਕੀਓ ਮੈਡੀਕਲ ਪਾਲਿਸੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਇਫਕੋ ਅਤੇ ਸਹਿਯੋਗੀ ਸੰਸਥਾਵਾਂ ਦੇ ਸਟਾਲ ਲਾਏ ਗਏ ਅਤੇ ਇਫਕੋ ਬਜ਼ਾਰ ਵਿੱਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ।

ਮੁੱਖ ਮਹਿਮਾਨ ਨੇ ਸੰਬੋਧਨ ਕਰਦੇ ਹੋਏ ਸਹਿਕਾਰੀ ਸਾਥੀਆਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਫਕੋ ਅੱਜ ਸੁਨਹਿਰੀ ਵਰ•ੇਗੰਢ ਮਨਾ ਰਹੀ ਹੈ ਤਾਂ ਇਸਦਾ ਸਾਰਾ ਸਿਹਰਾ ਤੁਹਾਡਾ ਇਫਕੋ ਵਿੱਚ ਵਿਸ਼ਵਾਸ਼ ਨੂੰ ਜਾਂਦਾ ਹੈ। ਜਦੋਂ ਇਫਕੋ ਦਾ ਮੁੱਢ ਵੱਝਿਆ ਸੀ ਤਾਂ ਉਸ ਸਮੇਂ ਸਭ ਤੋਂ ਵੱਧ ਹਿੱਸਾ ਪੰਜਾਬ ਦੇ ਸਹਿਕਾਰੀ ਅਦਾਰਿਆਂ ਵੱਲੋਂ ਆਇਆ ਸੀ । ਇਸ ਲਈ ਉਹ ਹਮੇਸ਼ਾ ਪੰਜਾਬ ਦੇ ਸਹਿਕਾਰੀ ਵਿਭਾਗਾਂ ਦੇ ਰਿਣੀ ਰਹਿਣਗੇ ।ਉਨ•ਾਂ ਕਿਹਾ ਕਿ ਸੰਸਥਾ ਸ਼ੁਰੂ ਤੋਂ ਹੀ ਖੇਤੀ ਕਿਸਾਨ ਅਤੇ ਸਹਿਕਾਰਤਾ ਨੂੰ ਸਮਰਪਿਤ ਹੈ ਜਿਸਦੇ ਫਲਸਰੂਪ ਅੱਜ 4 ਕਰੋੜ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ।

ਡਾ. ਅਵਸਥੀ ਨੇ ਦੱਸਿਆ ਕਿ ‘ਸੰਤੁਲਤ ਖਾਦ ਪ੍ਰੋਗਰਾਮ’ ਲੈ ਕੇ ਤੁਰੀ ਇਫਕੋ ਅੱਜ ਵੀ ਉਸੇ ਦਿਸ਼ਾ ਵਿੱਚ ਲਗਾਤਾਰ ਅੱਗੇ ਵੱਧ ਰਹੀ ਹੈ ਉਹਨਾਂ ਸਭਾਵਾਂ ਨੂੰ ਦਿਸ਼ਾ ਦਿੰਦੇ ਹੋਏ ਕਿਹਾ ਕਿ ਉਹ ਖਾਦਾਂ ਤੋਂ ਬਿਨ•ਾਂ ਹੋਰ ਵਪਾਰਕ ਕੰਮਾਂ ਦੇ ਰਾਹੀਂ ਹੀ ਕਾਰੋਬਾਰ ਵਧਾ ਸਕਦੀਆਂ ਹਨ।ਸ. ਕੌਰ ਸਿੰਘ (ਜੇ.ਆਰ. ਕੋਆ: ਸਹਿਕਾਰੀ ਸਹਿਭਾਵਾਂ, ਪਟਿਆਲਾ), ਡਾ. ਜੀ.ਐੱਸ. ਬੁੱਟਰ ਅਡੀਸ਼ਨ ਡਾਇਰੈਕਟਰ ਐਕਸਟੈਨਸ਼ਨ ਪੀ.ਏ.ਯੂ., ਲੁਧਿਆਣਾ, ਸ਼੍ਰੀ ਯੋਗੇਂਦਰ ਕੁਮਾਰ (ਐਗਜੀਕਿਊਟਿਵ ਡਾਇਰੈਕਟਰ ਇਫਕੋ), ਸ. ਮਨਜੀਤ ਸਿੰਘ ਭਰੋਵਾਲ, ਸ਼੍ਰੀ ਐੱਨ.ਕੇ. ਭਾਟੀਆ (ਸੀਨੀਅਰ ਏਰੀਆ ਮੈਨੇਜਰ ਇਫਕੋ) ਨੇ ਵੀ ਸੰਬੋਧਨ ਕੀਤਾ।

ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਫ਼ਸਰ, ਸਹਿਕਾਰੀ ਵਿਭਾਗ ਦੇ ਸਹਾਇਕ ਰਜਿਸਟਰਾਰ ਏਕਮ ਸਿੰਘ (ਜਗਰਾਉਂ,) ਚਮਕੌਰ ਸਿੰਘ (ਲੁਧਿਆਣਾ ਪੱਛਮੀ), ਜਗਦੀਸ਼ ਕੁਮਾਰ (ਖੰਨਾ), ਬਲਵੀਰ ਸਿੰਘ (ਅਮਲੋਹ), ਦਵਿੰਦਰ ਸਿੰਘ (ਲੁਧਿਆਣਾ ਪੂਰਬੀ), ਸੰਧਿਆ ਸ਼ਰਮਾ (ਸਰਹੰਦ), ਇੰਸਪੈਕਟਰ ਸਾਹਿਬਾਨ, ਦਵਿੰਦਰ ਪਾਲ ਸਿੰਘ (ਡੀ.ਐੱਮ. ਕੋਆ: ਬੈਂਕ ਲੁਧਿਆਣਾ), ਹਰਦੀਪ ਸਿੰਘ (ਡੀ.ਐੱਮ. ਮਾਰਕਫੈੱਡ), ਰਘਬੀਰ ਸਿੰਘ (ਸਹਾਰਨ ਮਾਜਰਾ) ਡਾਇਰੈਕਟਰ ਮਾਰਕਫੈੱਡ, ਡਾ. ਗੁਪਤਾ (ਭੂਮੀ ਵਿਗਿਆਨੀ), ਡਾ. ਅਮਰਜੀਤ ਸਿੰਘ (ਐਂਟੋਮੋਲੋਜਿਸਟ), ਮੋਹਣ ਸਰੂਪ, ਗਗਨਦੀਪ, ਗੁਰਜੀਤ ਸਿੰਘ, ਰੁਪੇਸ਼ ਮੌਂਗਾ ਸਾਰੇ ਇਫਕੋ ਫੀਲਡ ਅਫ਼ਸਰ, ਡਾ. ਐੱਸ. ਐੱਸ. ਕਟਿਆਰ, ਇਫਕੋ ਚੰਡੀਗੜ• ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਸਟੇਜ ਦੀ ਜਿੰਮੇਵਾਰੀ ਇਫਕੋ ਫੀਲਡ ਅਫ਼ਸਰ ਜਗਰਾਉਂ ਰੁਪੇਸ਼ ਮੌਂਗਾ ਜੀ ਨੇ ਬਾਖੁਬੀ ਨਿਭਾਈ ।