ਇੱਕ ਬੇਸਹਾਰਾ ਔਰਤ ਦੀ ਕੀਤੀ ਜਾ ਰਹੀ ਸਰਬਤ ਦਾ ਭਲਾ ਟਰੱਸਟ ਚੈਰੀਟੇਬਲ ਵਲੋਂ ਮਦਦ

0
1303

 

ਰਾਜਪੁਰਾ (ਧਰਮਵੀਰ ਨਾਗਪਾਲ) ਕਹਿੰਦੇ ਨੇ ਗਰੀਬੀ ਇਨਸਾਨ ਨੂੰ ਬੇਬਸ ਕਰ ਦਿੰਦੀ ਹੈ ਅਤੇ ਇਸ ਗਰੀਬੀ ਵਿੱਚ ਜੇ ਕੋਈ ਘਰ ਦਾ ਜੀਅ ਬਿਮਾਰ ਪੈ ਜਾਵੇ ਤਾਂ ਬੰਦਾ ਵਕਤ ਅਤੇ ਕਿਸਮਤ ਦੋਹਾ ਨੂੰ ਕੋਸਣ ਲਗ ਪੈਂਦਾ ਹੈ ਪਰ ਇਸ ਦੇ ਉਲਟ ਰਾਜਪੁਰਾ ਦੇ ਨਜਦੀਕ ਪੈਂਦੇ ਪਿੰਡ ਉਰਨਾ ਦੀ ਗਿਆਨ ਕੌਰ ਦੀ ਜਿੰਦਗੀ ਦਾ ਇਤਿਹਾਸ ਵੇਖਣ ਨੂੰ ਮਿਲਿਆ ਜਦੋਂ ਫਾਸਟ ਵੇਅ ਦੀ ਟੀਮ ਗਿਆਨ ਕੌਰ ਦੇ ਘਰ ਉਸਦੀ ਬਿਮਾਰ ਦੋ ਲੜਕੀਆਂ ਅਤੇ ਲੜਕੇ ਦੀ ਸਾਰ ਲੈਣ ਲਈ ਜਦੋਂ ਉਸਦੇ ਪਿੰਡ ਪੁੱਜੀ। ਜਦੋਂ ਗਿਆਨ ਕੌਰ ਨਾਲ ਮੁਲਾਕਾਤ ਕੀਤੀ ਗਈ ਤਾਂ ਉਸਦੀਆਂ ਅੱਖਾ ਵਿਚੋਂ ਨਿਕਲੇ ਹੰਝੂਆਂ ਨੇ ਹੀ ਉਸਦੀ ਆਪ ਬੀਤੀ ਸੁਣਾ ਦਿੱਤੀ ਤੇ ਬਾਅਦ ਵਿੱਚ ਉਸਨੇ ਦਸਿਆ ਕਿ ਉਸ ਦੀਆਂ ਦੋ ਲੜਕੀਆਂ ਅਤੇ ਇੱਕ ਲੜਕਾ ਜਨਮ ਤੋਂ ਹੀ ਬੋਲਣ ਅਤੇ ਚਲਣ ਵਿੱਚ ਅਸਮਰਥ ਹਨ ਜਿਹਨਾਂ ਵਿਚੋ ਉਹਨਾਂ ਦੀ ਇੱਕ ਲੜਕੀ ਜਿਸਦੀ ਉਮਰ ਤਕਰੀਬਨ 40 ਸਾਲ ਸੀ ਜੋ ਕਿ ਆਪਣੀ ਦੂਜੀ ਭੈਣ ਵਾਂਗ ਬਚਪਨ ਤੋਂ ਹੀ ਬਿਸਤਰ ਤੇ ਪਈ ਸੀ ਜਿਸ ਦੀ ਬੀਤੇ ਚਾਰ ਮਹੀਨਾ ਪਹਿਲਾ ਮੌਤ ਹੋ ਗਈ । ਗਿਆਨ ਕੌਰ ਨੇ ਦਸਿਆ ਕਿ ਉਹ ਵਿਧਵਾ ਅਤੇ ਬੇਸਹਾਰਾ ਹੈ ਪਰ ਆਪਣਾ ਅਤੇ ਆਪਣੇ ਬਚਿਆ ਦਾ ਇਸ ਗਰੀਬੀ ਹਾਲਤ ਵਿੱਚ ਡਟ ਕੇ ਗੁਜਾਰਾ ਕਰਦੀ ਹੈ ਤੇ ਉਹਨਾਂ ਦਸਿਆ ਕਿ ਕਿਸੇ ਵੀ ਸਰਕਾਰੀ ਅਮਲੇ ਵਲੋਂ ਉਹਨਾਂ ਦੀ ਖੈਰ ਨਹੀਂ ਲਈ ਗਈ ਪਰ ਬੀਤੇ ਕੁਝ 6 ਮਹੀਨਿਆਂ ਤੋਂ ਸਰਬਤ ਦਾ ਭੱਲਾ ਟਰਸਟ ਵਲੋਂ ਉਹਨਾਂ ਨੂੰ 5000/- ਰੂਪੈ ਦੀ ਮਦਦ ਹਰ ਮਹੀਨੇ ਟਰਸਟ ਵਲੋਂ ਚੈਕ ਰਾਹੀ ਦਿਤੀ ਜਾਂਦੀ ਹੈ। ਇਸ ਗਰੀਬ ਅਤੇ ਬੇਸਹਾਰਾ ਪਰਿਵਾਰ ਦੀ ਸਾਰ ਲੈਣ ਲਈ ਜਦੋਂ ਚਾਈਨਲ ਦੀ ਟੀਮ ਗਿਆਨ ਕੌਰ ਦੇ ਘਰ ਪਹੁੰਚੀ ਤਾਂ ਉਸੀ ਵੇਲੇ ਸਰਬਤ ਦਾ ਭਲਾ ਟਰਸਟ ਦੇ ਮੈਂਬਰ ਅਮਰਜੀਤ ਸਿੰਘ ਗਿਆਨ ਕੌਰ ਨੂੰ ਟਰਸਟ ਵਲੋਂ ਦਿਤੀ ਗਈ ਮਦਦ ਦਾ ਚੈਕ ਦੇਣ ਲਈ ਵੀ ਉਥੇ ਪਹੁੰਚੇ ਅਤੇ ਮੈਂਬਰਾ ਵਲੋਂ ਪਿੰਡ ਦੇ ਪੰਚ ਅਤੇ ਸਰਪੰਚਾ ਦੀ ਹਾਜਰੀ ਵਿੱਚ ਵਿਧਵਾ ਬੇਸਹਾਰਾ ਗਿਆਨ ਕੌਰ ਨੂੰ ਚੈਕ ਵੀ ਭੇਂਟ ਕੀਤਾ ਅਤੇ ਉਹਨਾਂ ਦਸਿਆ ਕਿ ਇਸ ਗਰੀਬ ਅਤੇ ਵਿਧਵਾ ਔਰਤ ਨੂੰ ਇਹ ਮਦਦ ਦੀ ਰਾਸ਼ੀ ਸਰਬਤ ਦਾ ਭੱਲਾ ਟਰਸਟ ਦੇ ਚੇਅਰਮੈਨ ਸ਼੍ਰ. ਐਸ ਪੀ ੳਬਰਾਏ ਵਲੋਂ ਹਰ ਮਹੀਨੇ ਭੇਜੀ ਜਾਂਦੀ ਹੈ।