ਇੱਕ ਵਾਰ ਫੇਰ ਮੁਲਤਵੀ ਹੋਈ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨਗੀ ਪਦ ਲਈ ਮੀਟਿੰਗ

0
1523

ਰਾਜਪੁਰਾ (ਧਰਮਵੀਰ ਨਾਗਪਾਲ) ਨਗਰ ਕੌਂਸਲ ਦੀਆਂ ਚੋਣਾ ਨੂੰ ਹੋਏ ਤਕਰੀਬਨ 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਿਰੇ ਚੱੜਦੀ ਚੱੜਦੀ ਫਿਰ ਗਿਰੀ ਇੱਕ ਵਾਰੀ ਮਿਉਂਸਪਲ ਕੌਂਸਲ ਰਾਜਪੁਰਾ ਵਿੱਖੇ ਪ੍ਰਧਾਨਗੀ ਦੀ ਚੋਣ  ਨੂੰ ਲੈ ਕੇ ਭਾਜਪਾ ਅਕਾਲੀ ਗਠਬੰਧਨ  ਆਮਣੇ ਸਾਹਮਣੇ ਲਕੀਰ ਖਿੱਚ ਕੇ ਖੜੇ ਹੋ ਗਏ ਹਨ ਜਿਸ ਤੇ ਵਿਵਾਦ ਘੱਟਣ ਦੀ ਬਜਾਏ ਦਿਨ ਬਦਿਨ ਵੱਧਦਾ ਜਾ ਰਿਹਾ ਹੈ। ਕਈ ਵਾਰੀ ਸੁਲਹ ਸਲਾਹ ਹੋਣ ਦੇ ਆਸਾਰ ਬਣਕੇ ਈਵੇਂ ਟੁੱਟਦੇ ਮਹਿਸੂਸ ਕੀਤੇ ਗਏ ਜੀਵੇਂ ਇੱਕ ਦਿਲ ਦੇ ਦੋ ਟੁੱਕੜੇ ਹੋ ਜਾਂਦੇ ਹਨ ਤੇ ਕੋਈ ਆਰ ਤੇ ਕੋਈ ਪਾਰ ਗਿਰ ਜਾਂਦਾ ਹੈ ਅਤੇ ਰਾਜਪੁਰਾ ਦੇ ਲੋਕੀ ਡਿਵੈਲਪਮੈਂਟ ਦੇ ਕੰਮਾ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਅੱਜ 16 ਜੁਲਾਈ ਨੂੰ  ਫਿਰ ਨਿਸ਼ਚਿਤ ਕੀਤੀ ਗਈ ਸੀ ਪ੍ਰਧਾਨਗੀ ਦੀ ਚੋਣ ਦੇ ਲਈ ਇਹ ਮੀਟਿੰਗ ਆਪਣੇ ਆਪਣੇ ਐਮ ਸੀ ਲਿਆ ਕੇ ਵੋਟਾ ਰਾਹੀ ਸ਼ਕਤੀ ਪ੍ਰਦਰਸ਼ਨ ਕੀਤਾ ਜਾਣਾ ਸੀ ਕਿ ਕਿਸ ਕੋਲ ਵਧ ਨੁਮਾਇੰਦੇ ਹਨ ਉਸਨੂੰ ਹੀ ਪ੍ਰਧਾਨ ਚੁਣਿਆ ਜਾਵੇਗਾ, ਪਰ ਕਿਸੇ ਪਾਰਟੀ ਵਲੋਂ ਵੀ ਕੋਈ ਵੀ ਨੁਮਾਇੰਦਾ ਨਗਰ ਕੌਂਸਲ ਰਾਜਪੁਰਾ ਵਿੱਖੇ ਨਹੀਂ ਪਹੁੰਚਿਆਂ, ਜਦਕਿ ਤਿੰਨ ਵਜੇ ਦਾ ਟਾਇਮ ਦਿੱਤਾ ਗਿਆ ਸੀ। ਅਮਨ ਸ਼ਾਂਤੀ ਕਾਇਮ ਰੱਖਣ ਲਈ ਡੀ ਐਸ ਪੀ ਰਾਜਪੁਰਾ ਸ੍ਰ. ਰਾਜਿੰਦਰ ਸਿੰਘ ਸੋਹਲ ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਨੂੰ ਬੁਲਾ ਕੇ ਨਗਰ ਕੌਂਸਲ ਰਾਜਪੁਰਾ ਨੂੰ ਘੇਰ ਲਿਆ ਗਿਆ ਤਾਂ ਕਿ ਕੋਈ ਸਰਾਰਤੀ ਅਨਸਰ ਅੰਦਰ ਨਾ ਆ ਸਕੇ। ਕਾਂਗਰਸੀ ਵਿਧਾਇਕ  ਅਤੇ ਨਗਰ ਕੌਂਸਲ ਦੇ ਮੈਂਬਰ ਸ੍ਰ. ਹਰਦਿਆਲ ਸਿੰਘ ਕੰਬੋਜ ਨੇ ਪੱਤਰਕਾਰਾ ਨਾਲ ਗਲਬਾਤ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਕਾਂਗਰਸ ਆਈ ਦੇ ਚੁਣੇ ਹੋਏ ਮੈਂਬਰਾ ਨੂੰ ਤਾਂ ਅੰਦਰ ਹੀ ਨਹੀਂ ਆਉਣ ਦਿੱਤਾ ਗਿਆ ਜਿਸ ਤੇ ਪੱਤਰਕਾਰਾ ਵਲੋਂ ਨਗਰ ਕੌਂਸਲ ਰਾਜਪੁਰਾ ਵਿੱਚ ਸਪੈਸ਼ਲ ਤੌਰ ਤੇ ਪਹੁੰਚੇ ਡੀ.ਡੀ. ਪੀ. ੳ. ਸ੍ਰੀ ਵਿਨੋਦ ਕੁਮਾਰ ਤੋਂ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੇਰੇ ਨੋਟਿਸ ਵਿੱਚ ਕੋਈ ਵੀ ਇਸ ਤਰਾਂ ਦੀ ਗੱਲ ਨਹੀਂ ਹੈ। ਦੂਜੇ ਪਾਸੇ ਸਾਬਕਾ ਮੰਤਰੀ ਪੰਜਾਬ ਸ਼੍ਰੀ ਰਾਜ ਖੁਰਾਨਾ ਨਾਲ ਗਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ 5 ਕਾਂਗਰਸੀ ਨੁਮਾਇੰਦਿਆਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਤਾਂ ਹਿਮਾਚਲ ਪ੍ਰਦੇਸ਼  ਵਿੱਚ ਬੈਠੇ ਸੀ ਅੰਦਰ ਬਾਹਰ ਵਾਲੀ ਗੱਲ ਕਿਥੋ ਆ ਜਾਂਦੀ ਹੈ। ਜਿਸ ਤੇ ਡੀ.ਡੀ.ਪੀ.ੳ. ਸਾਹਿਬ ਤੋਂ ਪੱਤਰਕਾਰਾ ਨੇ ਪੁਛਿਆ ਕਿ ਕੀ ਇਹ ਮੀਟਿੰਗ ਤੁਹਾਡੇ ਵਲੋਂ ਕੈਂਸਲ ਕੀਤੀ ਜਾ ਰਹੀ ਹੈ ਤਾਂ ਉਹਨਾਂ ਕਿਹਾ ਕਿ ਨਹੀਂ ਮੈਂਬਰ ਨਾ ਆਉਣ ਤੇ ਇਸ ਮੀਟਿੰਗ ਨੂੰ ਮੁਲਤਵੀਂ ਕਰ ਦਿੱਤਾ ਗਿਆ ਹੈ ਤੇ ਅਗਲੀ ਤਾਰੀਖ ਸਰਕਾਰ ਦੇ ਹੁਕਮਾ ਅਨੁਸਾਰ ਨਿਸ਼ਚਿਤ ਕਰ ਦਿੱਤੀ ਜਾਵੇਗੀ। ਇਸ ਸਮੇਂ ਡੀ.ਡੀ.ਪੀ.ੳ ਸ੍ਰੀ ਵਿਨੋਦ ਕੁਮਾਰ ਤੋਂ ਇਲਾਵਾ, ਰਾਜਪੁਰਾ ਦੇ ਐਮ ਐਲ ਏ ਅਤੇ ਨਗਰ ਕੌਂਸਲ ਦੇ ਮੈਂਬਰ ਸ੍ਰ. ਹਰਦਿਆਲ ਸਿੰਘ ਕੰਬੋਜ ਅਤੇ ਡਿਊਟੀ ਮਜਿਸਟਰੇਟ ਨਾਇਬ ਤਹਿਸੀਲਦਾਰ ਸ੍ਰੀ ਮਿਚਰਾ ਅਤੇ ਕਾਰਜ ਸਾਧਕ ਅਫਸਰ ਸ੍ਰ. ਰਣਬੀਰ ਸਿੰਘ ਅਤੇ ਹੋਰ ਸਟਾਫ ਹਾਜਰ ਸਨ।